Pakistan Break out Rules; Have to Pay Fine - A One
Sports

Pakistan Break out Rules; Have to Pay Fine

ਪਾਕਿਸਤਾਨ ਦੀ ਟੀਮ `ਤੇ ਸ਼੍ਰੀਲੰਕਾ ਖਿਲਾਫ ਕਰੋ ਜਾਂ ਮਰੋ ਦੇ ਮੁਕਾਬਲੇ ਦੇ ਬਾਅਦ ਜੁਰਮਾਨਾ ਲਗਾ ਹੈ। ਪਾਕਿ ਨੇ ਉਹ ਅਹਿਮ ਮੁਕਾਬਲਾ ਜਿੱਤਕੇ ਸੈਮੀਫਾਈਨਲ `ਚ ਜਗ੍ਹਾ ਤਾਂ ਬਣਾ ਲਈ, ਪਰ ਧੀਮੀ ਓਵਰ ਰੇਟ ਦੀ ਵਜ੍ਹਾ ਨਾਲ ਆਈ.ਸੀ.ਸੀ. ਨੇ ਪੂਰੀ ਟੀਮ `ਤੇ ਜੁਰਮਾਨਾ ਲਗਾਇਆ ਹੈ।ਪਾਕਿਸਤਾਨ ਦੇ ਕਪਤਾਨ ਸਰਫਰਾਜ ਅਹਿਮਦ ਨੂੰ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਹੈ।ਉਨ੍ਹਾਂ ਦੀ ਟੀਮ ਨੇ ਸੋਮਵਾਰ ਨੂੰ ਕਾਰਡਿਫ `ਚ ਚੈਂਪੀਅਨਸ ਟਰਾਫੀ ਮੈਚ `ਚ ਸ਼੍ਰੀਲੰਕਾ ਖਿਲਾਫ ਨਿਰਧਾਰਿਤ ਮਿਆਦ `ਚ ਇੱਕ ਓਵਰ ਘੱਟ ਗੇਂਦਬਾਜ਼ੀ ਕੀਤੀ।ਜਦੋਂ ਕਿ ਟੀਮ ਦੇ ਹੋਰ ਖਿਡਾਰਆਂ ਨੂੰ ਉਨ੍ਹਾਂ ਦੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਗਾਇਆ ਗਿਆ।ਆਈ.ਸੀ.ਸੀ. ਨਿਯਮ ਸੰਹਿਤਾ ਦੀ ਧਾਰਾ 2.5.1 `ਚ ਖਿਡਾਰੀਆਂ `ਤੇ ਧੀਮੀ ਓਵਰ ਰੇਟ ਲਈ ਸਜ਼ਾ ਦੀ ਵਿਵਸਥਾ ਹੈ। ਤੈਅ ਸਮਾਂ ਸੀਮਾ ਦੇ ਅੰਦਰ ਓਵਰ ਪੂਰਾ ਨਾ ਕਰਨ `ਤੇ ਖਿਡਾਰੀਆਂ ਦੀ ਮੈਚ ਫੀਸ `ਚ 10 ਫ਼ੀਸਦੀ ਜੁਰਮਾਨੇ ਦੇ ਤੌਰ `ਤੇ ਕੱਟਿਆ ਜਾਂਦਾ ਹੈ।ਉਥੇ ਹੀ ਕਪਤਾਨ ਨੂੰ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਵਸੂਲਿਆ ਜਾਂਦਾ ਹੈ।ਸਰਫਰਾਜ ਨੇ ਜੁਰਮਾਨਾ ਦੇਣ ਦੀ ਗੱਲ ਸਵੀਕਾਰ ਕਰ ਲਈ ਹੈ।ਹੁਣ ਇਸ ਮਾਮਲੇ `ਚ ਰਸਮੀ ਸੁਣਵਾਈ ਨਹੀਂ ਹੋਵੇਗੀ।ਜੇਕਰ ਦੂਜੀ ਵਾਰ ਵੀ ਪਾਕਿਸਤਾਨੀ ਟੀਮ ਸਰਫਰਾਜ ਅਹਿਮਦ ਦੀ ਕਪਤਾਨੀ `ਚ ਧੀਮੀ ਓਵਰ ਰੇਟ ਦੀ ਦੋਸ਼ੀ ਪਾਈ ਗਈ, ਤਾਂ ਕਪਤਾਨ ਨੂੰ ਇੱਕ ਮੈਚ ਲਈ ਸਸਪੈਂਡ ਕੀਤਾ ਜਾ ਸਕਦਾ ਹੈ।

Click to comment

Leave a Reply

Your email address will not be published. Required fields are marked *

Most Popular

To Top