After Exchanging Of Punjab Govt; Still Drugs Trafficking Esteemed in Punjab - A One
Latest News

After Exchanging Of Punjab Govt; Still Drugs Trafficking Esteemed in Punjab

ਪੰਜਾਬ `ਚ ਕਾਂਗਰਸ ਸਰਕਾਰ ਦੀ ਸਥਾਪਨਾ ਤੋਂ ਬਾਅਦ ਵੀ ਜ਼ਿਲੇ `ਚ ਨਸ਼ੇ ਦਾ ਕਾਰੋਬਾਰ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਜ਼ਿਲਾ ਹੁਸ਼ਿਆਰਪੁਰ `ਚ ਨਸ਼ੇ ਦੇ ਸੌਦਾਗਰਾਂ ਦੀ ਫੜੋ-ਫੜੀ ਲਈ ਪੁਲਸ ਵੱਲੋਂ ਵਿਆਪਕ ਪੱਧਰ `ਤੇ ਮੁਹਿੰਮ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਜ਼ਿਲੇ `ਚ ਕੋਈ ਵੱਡਾ ਮਗਰਮੱਛ ਕਾਬੂ ਨਹੀਂ ਆ ਸਕਿਆ। ਡਰੱਗ ਤੇ ਸ਼ਰਾਬ ਸਮੱਗਲਰਾਂ ਦੇ ਵਿਰੁੱਧ ਮੁਹਿੰਮ ਦੌਰਾਨ ਹਰ ਰੋਜ਼ ਛੋਟੇ-ਮੋਟੇ ਸੌਦਾਗਰ ਹੀ ਕਾਬੂ ਆ ਰਹੇ ਹਨ।ਲੋਕਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਵੱਡੇ ਮਗਰਮੱਛ ਕਾਬੂ ਨਹੀਂ ਕੀਤੇ ਜਾਂਦੇ, ਓਨੀ ਦੇਰ ਤੱਕ ਛੋਟੀਆਂ ਮੱਛੀਆਂ ਨੂੰ ਫੜਨ ਦਾ ਕੋਈ ਲਾਭ ਨਹੀਂ ਹੋਵੇਗਾ।ਸ਼ਰਾਬ ਦੀ ਸਮੱਗਲਿੰਗ ਲਈ ਪ੍ਰਸਿੱਧ ਹੈ ਪਿੰਡ ਘਸੀਟਪੁਰ ਜ਼ਿਲਾ ਹੁਸ਼ਿਆਰਪੁਰ ਦੇ ਮੁਕੇਰੀਆਂ ਉਪ ਮੰਡਲ `ਚ ਪਿੰਡ ਘਸੀਟਪੁਰ `ਚ ਸ਼ਰਾਬ ਦੀ ਸਮੱਗਲਿੰਗ ਕਰਨ ਦੇ ਮਾਮਲੇ `ਚ ਔਰਤਾਂ ਵੀ ਪਿੰਡ ਦੇ ਮਰਦਾਂ ਤੋਂ ਘੱਟ ਨਹੀਂ ਹਨ। ਪਿੰਡ `ਚ ਪਿਛਲੇ ਕੁਝ ਸਾਲਾਂ ਦੌਰਾਨ ਸ਼ਰਾਬ ਸਮੱਗਲਿੰਗ ਦੇ ਦੋਸ਼ `ਚ ਫੜੇ ਲੋਕਾਂ `ਚ ਔਰਤਾਂ ਦੀ ਸੰਖਿਆ ਮਰਦਾਂ ਨਾਲੋਂ ਕਿਤੇ ਜ਼ਿਆਦਾ ਹੈ।ਇਸ ਦੇ ਬਾਵਜੂਦ ਪਿੰਡ `ਚ ਸ਼ਰਾਬ ਦੀ ਸਮੱਗਲਿੰਗ ਦਾ ਧੰਦਾ ਨਿਰੰਤਰ ਜਾਰੀ ਹੈ।

Click to comment

Leave a Reply

Your email address will not be published. Required fields are marked *

Most Popular

To Top