Gangster Vicky Gaunder’s Companion Arrested - A One
Latest News

Gangster Vicky Gaunder’s Companion Arrested

ਗੈਂਗਸਟਰ Vicky Gondar ਦੇ ਕਰੀਬੀ ਸਾਥੀ ਗਿਆਨ ਸਿੰਘ ਖਰਲਾਂਵਾਲਾ ਨੂੰ ਗੁਰਦਾਸਪੁਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।ਜਾਣਕਾਰੀ ਮੁਤਾਬਕ ਪੁਲਸ ਵਲੋਂ ਗੈਂਗਸਟਰ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਦੀ ਭਾਲ `ਚ ਜਗ੍ਹਾ-ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਸੀ, ਜਿਸ ਦੇ ਨਤੀਜੇ ਵਜੋਂ ਸ਼ਨੀਵਾਰ ਸਵੇਰੇ ਗੈਂਗਸਟਰ ਗਿਆਨ ਸਿੰਘ ਦੇ ਟਿਕਾਣੇ ਦੀ ਸੂਚਨਾ ਮਿਲਣ `ਤੇ ਮੌਕੇ `ਤੇ ਪੁੱਜੀ ਗੁਰਦਾਸਪੁਰ ਪੁਲਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਸ ਵਲੋਂ ਚਲਾਏ ਇਸ ਆਪਰੇਸ਼ਨ ਦੌਰਾਨ ਪੁਲਸ ਤੇ ਗਿਆਨ ਸਿੰਘ ਵਿਚਕਾਰ ਗੋਲੀਆਂ ਵੀ ਚੱਲੀਆਂ, ਜਿਸ ਦੌਰਾਨ ਗਿਆਨ ਸਿੰਘ ਦੀ ਲੱਤ `ਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਤੇ ਪੁਲਸ ਨੇ ਉਸ ਨੂੰ ਹਿਰਾਸਤ `ਚ ਲੈ ਲਿਆ । ਜ਼ਿਕਰਯੋਗ ਹੈ ਕਿ 20 ਅਪ੍ਰੈਲ ਗਿਆਨ ਸਿੰਘ ਨੇ ਵਿੱਕੀ ਗੌਂਡਰ ਨਾਲ ਮਿਲ ਕੇ ਗੁਰਦਾਸਪੁਰ ਦੇ ਕਾਹਨੂੰਵਾਨ ਬਾਈਪਾਸ ਨੇੜੇ ਤਰੀਕ ਭੁਗਤ ਕੇ ਵਾਪਸ ਆ ਰਹੇ ਤਿੰਨ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਸੀ ਤੇ ਮੌਕੇ `ਤੋਂ ਫਰਾਰ ਹੋ ਗਏ ਸਨ ਤੇ ਇਸ ਤੋਂ ਪਹਿਲਾਂ ਦੋਵੇਂ ਨਾਭਾ ਜੇਲ ਬ੍ਰੇਕ ਕਾਂਡ `ਚ ਵੀ ਸ਼ਾਮਲ ਸਨ। Punjab Police ਉਸ ਸਮੇਂ ਤੋਂ ਉਕਤ ਦੋਸ਼ੀਆਂ ਦੀ ਤਲਾਸ਼ ਕਰ ਰਹੀ ਸੀ, ਜਿਨ੍ਹਾਂ `ਚੋਂ ਲੰਮੀ ਤਫਤੀਸ਼ ਤੋਂ ਬਾਅਦ ਸ਼ਨੀਵਾਰ ਸਵੇਰ ਗਿਆਨ ਸਿੰਘ ਨੂੰ ਗੁਰਦਾਸਪੁਰ ਪੁਲਸ ਨੇ ਕਾਬੂ ਕਰ ਲਿਆ।

Click to comment

Leave a Reply

Your email address will not be published. Required fields are marked *

Most Popular

To Top