Still Girls Are Vicitim of Dowry Case - A One
Crime

Still Girls Are Vicitim of Dowry Case

ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਦੀ ਰਹਿਣ ਵਾਲੀ ਲੜਕੀ ਖੁਸ਼ਦੀਪ ਕੌਰ ਜਿਸ ਦਾ ਵਿਆਹ ਕੁੱਝ ਵਕਤ ਪਹਿਲਾ ਬਠਿੰਡਾ ਦੇ ਪਿੰਡ ਜੜ ਸਿੰਘ ਵਾਲਾ `ਚ ਹੋਇਆ ਸੀ। ਖੁਸ਼ਦੀਪ ਨੂੰ ਉਸ ਦਾ ਸਹੁਰਾ ਪਰਿਵਾਰ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ, ਮਾਰਦਾ ਕੁੱਟਦਾ ਸੀ। ਕੁੱਝ ਦਿਨ ਪਹਿਲਾ ਜਦੋਂ ਖੁਸ਼ਦੀਪ ਘਰ ਦਾ ਕੰਮ ਕਰ ਰਹੀ ਸੀ ਤਾਂ ਉਸ `ਤੇ ਸਹੁਰਾ ਪਰਿਵਾਰ ਨੇ ਤੇਲ ਪਾ ਕੇ ਉਸ ਨੂੰ ਸਾੜ ਦਿੱਤਾ, ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ `ਚ ਭਰਤੀ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਬੀਤੀ ਰਾਤ ਮੌਤ ਹੋ ਗਈ। ਜਿਸ ਦੇ ਚੱਲਦਿਆਂ ਲੜਕੀ ਦੇ ਪਰਿਵਾਰ ਨੇ ਪਿੰਡ ਵਾਲਿਆਂ ਸਮੇਤ ਬਠਿੰਡਾ ਸਿਵਲ ਹਸਪਤਾਲ ਰੋਡ ਜਾਮ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top