Celebrating Birthday; Neha Kakkar Turn Into 26 Birthday - A One
Entertainment

Celebrating Birthday; Neha Kakkar Turn Into 26 Birthday

ਕਾਲਾ ਚਸ਼ਮਾ`, `ਕਰ ਗਈ ਚੁੱਲ`, `ਸੰਨੀ-ਸੰਨੀ`, `ਮਿਲੇ ਹੋ ਤੁਮ ਹਮਕੋ`, `ਟੁੱਕਰ-ਟੁੱਕਰ`, `ਪਿਆਰ ਤੇ ਜੈਗੁਆਰ`, `ਪੱਟ ਲੈਣਗੇ`, `ਧਤਿੰਗ ਨਾਚ` ਅਤੇ ਹੋਰ ਬਹੁਤ ਸਾਰੇ ਗੀਤਾਂ ਨਾਲ ਲੋਕਾਂ ਦੇ ਦਿਲਾਂ `ਚ ਖਾਸ ਜਗ੍ਹਾ ਬਣਾਉਣ ਵਾਲੀ ਗਾਇਕਾ ਨੇਹਾ ਕੱਕੜ ਦਾ ਅ੍ਯੱਜ 26ਵਾਂ ਜਨਮਦਿਨ ਹੈ। ਜਾਣਕਾਰੀ ਮੁਤਾਬਕ ਨੇਹਾ ਕੱਕੜ ਦਾ ਜਨਮ 6 ਜੂਨ, 1988 ਨੂੰ ਉਤਰਾਖੰਡ ਦੇ ਰਿਸ਼ੀਕੇਸ਼ `ਚ ਹੋਇਆ।ਉਨ੍ਹਾਂ ਨੇ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ `ਚ ਆਪਣੀ ਖਾਸ ਪਛਾਣ ਬਣਾਈ ਹੈ।ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਰਿਐਲਿਟੀ ਸ਼ੋਅ `ਇੰਡੀਅਨ ਆਈਡਲ ਸੀਜ਼ਨ-2` ਨਾਲ ਕੀਤੀ ਸੀ, ਜੋ 2006 `ਚ ਪ੍ਰਸਾਰਿਤ ਹੋਇਆ ਸੀ। ਨੇਹਾ ਨੂੰ 4 ਸਾਲ ਦੀ ਉਮਰ `ਚ ਸੰਗੀਤ `ਚ ਰੂਚੀ ਸੀ ਅਤੇ ਸੰਗੀਤ ਦੀ ਤਾਲੀਮ ਲੈਣ ਲਈ ਆਪਣੇ ਭਰਾ ਟੋਨੀ ਕੱਕੜ ਅਤੇ ਭੈਣ ਸੋਨੂੰ ਕੱਕੜ ਨਾਲ ਉਹ ਦਿੱਲੀ ਆ ਗਈ। ਜਿਸ ਸਮੇਂ ਨੇਹਾ ਦਿੱਲੀ ਦੇ ਹੋਲੀ ਪਬਲਿਕ ਸਕੂਲ `ਚ 11ਵੀਂ `ਚ ਪੜ੍ਹ ਰਹੀ ਸੀ ਤਾਂ ਉਨ੍ਹਾਂ ਨੇ `ਇੰਡੀਅਨ ਆਈਡਲ `ਚ ਭਾਗ ਲਿਆ। ਉਨ੍ਹਾਂ ਇਸ ਸ਼ੋਅ ਟਾਪ 8 `ਚ ਆਪਣੀ ਜਗ੍ਹਾ ਬਣਾਈ ਸੀ।

Click to comment

Leave a Reply

Your email address will not be published. Required fields are marked *

Most Popular

To Top