London Attack: Six Dead After Van Rampage and Stabbings as Three Terrorists Killed - A One
Big Main

London Attack: Six Dead After Van Rampage and Stabbings as Three Terrorists Killed

ਅੱਤਵਾਦੀ ਹਮਲੇ ਨਾਲ ਲੰਡਨ ਇਕ ਵਾਰ ਫਿਰ ਦਹਿਲ ਗਿਆ ਹੈ।ਇਕ ਤੋਂ ਬਾਅਦ ਇਕ ਘਟਨਾਵਾਂ ਨੇ ਬ੍ਰਿਟੇਨ ਨੂੰ ਹਿਲਾ ਕੇ ਰੱਖ ਦਿੱਤਾ ਹੈ।ਪਹਿਲੀ ਅਤੱਵਾਦੀ ਘਟਨਾ ਲੰਡਨ ਬ੍ਰਿਜ `ਤੇ ਵਾਪਰੀ, ਜਿੱਥੇ ਇਕ ਚਿੱਟੇ ਰੰਗ ਦੀ ਗੱਡੀ ਨੇ ਪੈਦਲ ਚੱਲਦੇ ਲੋਕਾਂ ਨੂੰ ਟੱਕਰ ਮਾਰੀ।ਇਸ ਦੀ ਸੂਚਨਾ ਮਿਲਣ `ਤੇ ਪੁਲਸ ਜਦੋਂ ਭਾਰੀ ਗਿਣਤੀ `ਚ ਮੌਕੇ `ਤੇ ਪਹੁੰਚੀ, ਤਾਂ ਪੁਲਸ ਨੇ ਅਜੇ ਹਾਲਾਤ ਨੂੰ ਸੰਭਾਲਿਆ ਹੀ ਸੀ ਕਿ ਸ਼ਹਿਰ ਦੇ ਬਾਰੋ ਬਾਜ਼ਾਰ `ਚ ਚਾਕੂਬਾਜ਼ੀ ਦੀ ਘਟਨਾ ਸਾਹਮਣੇ ਆ ਗਈ।ਲੰਡਨ ਬ੍ਰਿਜ ਅਤੇ ਬਾਜ਼ਾਰ `ਚ ਹੋਏ ਹਮਲੇ `ਚ ਹੁਣ ਤਕ 20 ਲੋਕਾਂ ਦੇ ਜ਼ਖਮੀ ਹੋਣ ਅਤੇ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਨ੍ਹਾਂ ਘਟਨਾਵਾਂ ਦੇ ਕੁਝ ਦੇਰ ਬਾਅਦ ਵੈਕਸੋਲ ਏਰੀਆ `ਚ ਵੀ ਇਕ ਹੋਰ ਹਮਲੇ ਦੀ ਘਟਨਾ ਸਾਹਮਣੇ ਆਈ ਹੈ।ਹਾਲਾਂਕਿ ਵੈਕਸੋਲ ਏਰੀਆ `ਚ ਹੋਈ ਘਟਨਾ ਨੂੰ ਲੰਡਨ ਪੁਲਸ ਨੇ ਅੱਤਵਾਦੀ ਹਮਲਾ ਨਹੀਂ ਮੰਨਿਆ ਪਰ ਪਹਿਲੀਆਂ ਦੋਹਾਂ ਘਟਨਾਵਾਂ ਨੂੰ ਅੱਤਵਾਦੀ ਹਮਲਾ ਐਲਾਨ ਕਰ ਦਿੱਤਾ ਇਹ ਹਮਲੇ ਅਜਿਹੇ ਦਿਨ ਹੋਏ ਹਨ ਜਦੋਂ ਭਾਰਤ ਅਤੇ ਪਾਕਿਸਤਾਨ ਦਾ ਮੈਚ ਥੋੜੇ ਘੰਟਿਆਂ ਬਾਅਦ ਖੇਡਿਆ ਜਾਣਾ ਹੈ। ਭਾਰਤੀ ਟੀਮ ਘਟਨਾ ਵਾਲੀ ਥਾਂ ਤੋਂ ਤਕਰੀਬਨ 160 ਕਿਲੋਮੀਟਰ ਦੂਰ ਬਰਮਿੰਘਮ `ਚ ਹੈ। ਜਿੱਥੇ ਭਾਰਤੀ ਸਮੇਂ ਮੁਤਾਬਕ ਅੱਜ ਸ਼ਾਮ ਤਿੰਨ ਵਜੇ ਕ੍ਰਿਕਟ ਦਾ ਮੈਚ ਖੇਡਿਆ ਜਾਣਾ ਹੈ। ਘਟਨਾ ਦੇ ਬਾਅਦ ਲੰਡਨ `ਚ ਇਕ ਮੀਲ ਦਾ ਇਲਾਕਾ ਖਾਲੀ ਕਰਾ ਦਿੱਤਾ ਗਿਆ ਹੈ। ਭਾਰਤੀ ਸਮੇਂ ਮੁਤਾਬਕ ਰਾਤ ਤਕਰੀਬਨ ਤਿੰਨ ਵਜੇ ਇਹ ਹਮਲਾ ਹੋਇਆ ਹੈ। ਲੰਡਨ ਬ੍ਰਿਜ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਹੈ।ਨੇੜੇ-ਤੇੜੇ ਦੇ ਇਲਾਕਿਆਂ `ਚ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਸ ਇਸ ਮਾਮਲੇ `ਚ ਤਿੰਨ ਹਥਿਆਰਬੰਦ ਲੋਕਾਂ ਦੀ ਤਲਾਸ਼ ਕਰ ਰਹੀ ਹੈ।ਲੰਡਨ ਬ੍ਰਿਜ ਸੈਂਟਰਲ ਲੰਡਨ ਦੇ ਵਿਚਕਾਰ ਹੈ। ਵੈਸਟ ਮਿਨਸਟਰ ਬ੍ਰਿਜ ਜਿੱਥੇ ਕੁਝ ਹੀ ਦਿਨ ਪਹਿਲਾਂ ਅੱਤਵਾਦੀ ਹਮਲਾ ਹੋਇਆ ਸੀ, ਲੰਡਨ ਬ੍ਰਿਜ ਉੱਥੋਂ ਅੱਧਾ ਕਿਲੋਮੀਟਰ ਦੂਰੀ `ਤੇ ਹੈ।ਲੰਡਨ ਬ੍ਰਿਜ ਕੋਲ ਹੀ ਬਹੁਤ ਹੀ ਪ੍ਰਸਿੱਧ ਬਾਰੋ ਬਾਜ਼ਾਰ ਹੈ। ਦਿਨ `ਚ ਇਹ ਇਕ ਆਮ ਬਾਜ਼ਾਰ ਦੀ ਤਰ੍ਹਾਂ ਹੀ ਰਹਿੰਦਾ ਹੈ ਪਰ ਵੀਕੇਂਡ ਨਾਈਟਸ `ਚ ਪੱਬ ਰੈਸਟੋਰੈਂਟ ਕਾਰਨ ਚੰਗੀ ਭੀੜ ਰਹਿੰਦੀ ਹੈ।ਸ਼ਨੀਵਾਰ ਹੋਣ ਕਾਰਨ ਬਾਜ਼ਾਰ `ਚ ਬਹੁਤ ਭੀੜ ਸੀ।ਜਾਣਕਾਰੀ ਮੁਤਾਬਕ ਇੱਥੇ ਚਾਕੂ ਮਾਰ ਕੇ ਲੋਕਾਂ ਨੂੰ ਜ਼ਖਮੀ ਕੀਤਾ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top