Ada Khan Health Get Worse During Shoot Of Nagin 2 - A One
Entertainment

Ada Khan Health Get Worse During Shoot Of Nagin 2

ਟੀ.ਵੀ. ਸੀਰੀਅਲ `ਨਾਗਿਨ 2` ਦੇ ਮਸ਼ਹੂਰ ਅਭਿਨੇਤਰੀ ਅਦਾ ਖਾਨ ਦੀ ਸ਼ੂਟਿੰਗ ਦੌਰਾਨ ਸਿਹਤ ਕਾਫੀ ਖਰਾਬ ਹੋ ਗਈ ਸੀ, ਜਿਸ ਕਾਰਨ ਸ਼ੂਟਿੰਗ ਤੋਂ ਉਨ੍ਹਾਂ ਨੂੰ ਸਿੱਧੇ ਹਸਪਤਾਲ `ਚ ਲੈ ਕੇ ਜਾਣਾ ਪਿਆ।ਅਦਾ ਨੂੰ ਕਈ ਦਿਨਾਂ ਤੋਂ ਪੇਟ `ਚ ਦਰਦ ਦੀ ਸ਼ਿਕਾਇਤ ਸੀ।ਉਸ ਨੂੰ ਡਾਕਟਰ ਨੇ ਸਿਰਫ ਘਰ `ਚ ਆਰਾਮ ਕਰਨ ਦੀ ਸਲਾਹ ਦਿੱਤੀ ਸੀ।ਇਸ ਦੇ ਬਾਵਜੂਦ ਵੀ ਉਹ ਆਪਣੇ ਸੀਨ ਨੂੰ ਪੂਰਾ ਕਰਨ ਲਈ `ਨਾਗਿਨ 2` ਦੇ ਸੈੱਟ `ਤੇ ਪਹੁੰਚੀ। ਸੈੱਟ `ਤੇ ਪਹੁੰਚਣ ਤੋਂ ਬਾਅਦ ਆਪਣੇ ਕਮਰੇ `ਚ ਆਰਾਮ ਕਰ ਰਹੀ ਸੀ। ਇਸ ਦੌਰਾਨ ਉਸ ਲਈ ਕਲੋਜਅੱਪ ਸੀਨ ਤਿਆਰ ਕੀਤੇ ਜਾ ਰਹੇ ਸਨ।ਕਿਸੇ ਤਰ੍ਹਾਂ ਉਸ ਨੇ ਕੁਝ ਸੀਨ ਨਾਲ ਆਪਣਾ ਕਲੋਜਅੱਪ ਸੀਨ ਪੂਰਾ ਕੀਤਾ।ਕਲੋਜਅੱਪ ਸੀਨ ਦੇਣ ਤੋਂ ਬਾਅਦ ਉਸ ਨੂੰ ਸਿੱਧਾ ਹਸਪਤਾਲ `ਚ ਲੈਜਾਇਆ ਗਿਆ।ਫਿਲਹਾਲ ਉਹ ਇਸ ਸਮੇਂ ਹਸਪਤਾਲ `ਚ ਹੀ ਹੈ।ਦੱਸਣਯੋਗ ਹੈ ਕਿ ਅਦਾ ਖਾਨ ਪਿਛਲੇ ਕੁਝ ਦਿਨ ਪਹਿਲਾ ਹੀ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਕੇ ਆਈ ਹੈ। ਉਂਝ ਤੁਹਾਨੂੰ ਯਕੀਨ ਨਹੀਂ ਹੋਵੇਗਾ ਪਰ ਅਦਾ ਖਾਨ ਟੀ. ਵੀ. ਦੀ ਸਭ ਤੋਂ ਬੋਲਡ ਸਿਤਾਰਿਆਂ `ਚੋਂ ਇੱਕ ਹੈ।

Click to comment

Leave a Reply

Your email address will not be published. Required fields are marked *

Most Popular

To Top