Alchoal Beverages Under GST Regime - A One
Latest News

Alchoal Beverages Under GST Regime

GST .ਯਾਨੀ ਵਸਤੂ ਅਤੇ ਸੇਵਾ ਟੈਕਸ ਲਾਗੂ ਹੋਣ `ਤੇ ਬਹੁਤ ਕੁਝ ਬਦਲਣ ਵਾਲਾ ਹੈ।ਕੰਪਨੀਆਂ ਲਈ ਅਤੇ ਆਮ ਆਦਮੀ ਲਈ ਬਹੁਤ ਕੁਝ ਬਦਲ ਜਾਵੇਗਾ। ਸ਼ਰਾਬ ਦੀ ਗੱਲ ਕਰੀਏ ਤਾਂ ਉਂਝ ਇਹ ਜੀ. ਐੱਸ. ਟੀ. ਦੇ ਦਾਇਰੇ ਤੋਂ ਬਾਹਰ ਹੈ ਪਰ ਇਸ ਦੇ ਬਾਵਜੂਦ ਵਿਸਕੀ, ਬੀਅਰ ਅਤੇ ਸ਼ਰਾਬ ਮਹਿੰਗੀ ਹੋਣ ਵਾਲੀ ਹੈ। ਸ਼ਰਾਬ ਇੰਡਸਟਰੀ ਦਾ ਕਹਿਣਾ ਹੈ ਕਿ ਉਹ ਕੀਮਤਾਂ 20 ਫੀਸਦੀ ਤਕ ਵਧਾ ਸਕਦੀਆਂ ਹਨ।ਸ਼ਰਾਬ `ਤੇ ਤਾਂ ਪਹਿਲਾਂ ਦੀ ਤਰ੍ਹਾਂ ਟੈਕਸ ਲੱਗਦਾ ਰਹੇਗਾ ਪਰ ਸ਼ਰਾਬ ਬਣਾਉਣ `ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਅਤੇ ਇਸ ਦੇ ਟ੍ਰਾਂਸਪੋਰਟ `ਤੇ ਜੀ. ਐੱਸ. ਟੀ. ਲੱਗੇਗਾ। ਉਦਾਹਰਣ ਲਈ ਜਿਸ ਬੋਤਲ `ਚ ਸ਼ਰਾਬ ਪੈਕ ਹੁੰਦੀ ਹੈ ਉਹ ਮਹਿੰਗੀ ਹੋਣ ਵਾਲੀ ਹੈ। ਅਜੇ ਕੱਚ `ਤੇ 14.5 ਫੀਸਦੀ ਟੈਕਸ ਲੱਗਦਾ ਹੈ ਪਰ ਇਸ `ਤੇ 18 ਫੀਸਦੀ ਜੀ. ਐੱਸ. ਟੀ. ਲੱਗੇਗਾ। ਸ਼ੀਰੇ ਤੋਂ ਸ਼ਰਾਬ ਬਣਾਈ ਜਾਂਦੀ ਹੈ ਇਸ `ਤੇ ਅਜੇ 12 ਤੋਂ 15 ਫੀਸਦੀ ਤਕ ਟੈਕਸ ਲੱਗਦਾ ਹੈ ਪਰ ਇਸ `ਤੇ ਜੀ. ਐੱਸ. ਟੀ. 28 ਫੀਸਦੀ ਲੱਗੇਗਾ। ਇਸੇ ਤਰ੍ਹਾਂ ਮਾਲ ਢੁਆਈ `ਤੇ ਟੈਕਸ 4.5 ਫੀਸਦੀ ਤੋਂ ਵਧ ਕੇ 5 ਫੀਸਦੀ ਹੋ ਜਾਵੇਗਾ। ਇਸ ਦੇ ਨਾਲ ਹੀ ਕਈ ਕੈਮੀਕਲ ਅਤੇ ਰੰਗ ਦੇਣ ਵਾਲੀਆਂ ਚੀਜ਼ਾਂ `ਤੇ ਵੀ ਜ਼ਿਆਦਾ ਟੈਕਸ ਲੱਗੇਗਾ। ਇੰਡਸਟਰੀ ਦਾ ਕਹਿਣਾ ਹੈ ਕਿ ਲਾਗਤ ਵਧਣ `ਤੇ ਸ਼ਰਾਬ ਦੀ ਕੀਮਤ ਵਧਾਉਣੀ ਮਜ਼ਬੂਰੀ ਹੋਵੇਗੀ। ਹਾਲਾਂਕਿ ਜੀ. ਐੱਸ. ਟੀ. `ਚ ਅਨਾਜ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ, ਤਾਂ ਅਨਾਜ ਤੋਂ ਬਣਨ ਵਾਲੀ ਸ਼ਰਾਬ ਦੀ ਲਾਗਤ ਘੱਟ ਹੋਵੇਗੀ ਪਰ ਸ਼ਰਾਬ ਉਤਪਾਦਕਾਂ ਦਾ ਕਹਿਣਾ ਹੈ ਕਿ ਦੇਸ਼ `ਚ ਅਨਾਜ ਤੋਂ ਘੱਟ ਅਤੇ ਸ਼ੀਰੇ ਤੋਂ ਜ਼ਿਆਦਾ ਸ਼ਰਾਬ ਬਣਦੀ ਹੈ। ਸ਼ਰਾਬ ਪੀਣ ਵਾਲਿਆਂ ਲਈ ਜੀ. ਐੱਸ. ਟੀ. ਚੰਗੀ ਖਬਰ ਨਹੀਂ ਲੈ ਕੇ ਆਵੇਗਾ। ਇੰਡਸਟਰੀ ਹੁਣੇ ਤੋਂ ਪ੍ਰੇਸ਼ਾਨ ਹੈ ਕਿਉਂਕਿ ਉਸ `ਤੇ ਪਹਿਲਾਂ ਹੀ ਹਾਈਵੇ ਦੇ ਕੰਢੇ ਸ਼ਰਾਬ ਦੀਆਂ ਦੁਕਾਨਾਂ ਹਟਾਉਣ ਅਤੇ ਕਈ ਸੂਬਿਆਂ `ਚ ਸ਼ਰਾਬਬੰਦੀ ਦੀ ਮਾਰ ਪਈ ਹੈ।

Click to comment

Leave a Reply

Your email address will not be published. Required fields are marked *

Most Popular

To Top