Indian Army Nailed Above 2 Crore Rupees Heroine on Indo-Pak Border - A One
Crime

Indian Army Nailed Above 2 Crore Rupees Heroine on Indo-Pak Border

Indian Army ਨੇ ਪੁੰਛ ਦੀ ਭੀਮਬਰ ਗਲੀ `ਚੋਂ ਦੋ ਕਰੋੜ ਦੀ ਹੈਰੋਇਨ ਬਰਾਮਦ ਕਰਨ `ਚ ਸਫਲਤਾ ਹਾਸਲ ਕੀਤੀ ਹੈ।ਸੋਮਵਾਰ ਦੇਰ ਰਾਤ ਫੌਜ ਨੇ ਮੁਹੰਮਦ ਕਾਸਿਮ ਦੇ ਨਾਂ ਦੇ ਵਿਅਕਤੀ ਨੂੰ ਦੋ ਪੈਕੇਟ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ।23 ਸਾਲ ਦਾ ਇਹ ਵਿਅਕਤੀ ਮੇਂਡਰ ਤਹਿਸੀਲ ਦੇ ਹਮੀਰਪੁਰ ਪਿੰਡ ਦਾ ਰਹਿਣ ਵਾਲਾ ਹੈ।ਜਾਣਕਾਰੀ ਦੇ ਮੁਤਾਬਕ ਉਹ ਐਲ.ਓ.ਸੀ. `ਤੇ ਪਾਕਿਸਤਾਨੀ ਕਸ਼ਮੀਰ ਤੋਂ ਹੈਰੋਇਨ ਲੈਣ ਗਿਆ ਸੀ।ਵਾਪਸ ਪਰਤਦੇ ਸਮੇਂ ਫੌਜ ਦੇ ਜਵਾਨਾਂ ਨੇ ਦੋਸ਼ੀ ਨੂੰ ਕਾਬੂ ਕਰ ਲਿਆ।ਫੌਜ ਦੋਸ਼ੀ ਨੂੰ ਪੁਲਸ ਦੇ ਹਵਾਲੇ ਕਰ ਰਹੀ ਹੈ ਤਾਂ ਜੋ ਅੱਗੋਂ ਛਾਣਬੀਣ ਕੀਤੀ ਜਾ ਸਕੇ।ਫੌਜ ਨੂੰ ਮਿਲੀ ਇਸ ਕਾਮਯਾਬੀ ਤੋਂ ਇਕ ਵਾਰ ਫਿਰ ਸਾਬਤ ਹੋ ਗਿਆ।ਕਿ ਪਾਕਿਸਤਾਨ ਨਾ ਸਿਰਫ ਅੱਤਵਾਦੀਆਂ ਦੀ ਸਹਾਇਤਾ ਕਰ ਰਿਹਾ ਹੈ ਸਗੋਂ ਕਸ਼ਮੀਰ `ਚ ਨਸ਼ੇ ਦੀ ਖੇਪ ਪਹੁੰਚਾਉਣ `ਚ ਲੱਗਾ ਹੋਇਆ ਹੈ। ਇਸ ਕੇਸ ਨੂੰ ਲੈ ਕੇ ਪੁੰਛ ਪੁਲਸ ਨੇ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

Click to comment

Leave a Reply

Your email address will not be published. Required fields are marked *

Most Popular

To Top