Youngster Arressted; Upload Fake Video Of Gurmeet Ram Rahim on Facebook - A One
Latest News

Youngster Arressted; Upload Fake Video Of Gurmeet Ram Rahim on Facebook

ਫੇਸਬੁੱਕ `ਤੇ ਡੇਰਾ ਸਿਰਸਾ ਮੁੱਖੀ ਸਬੰਧੀ ਗਲਤ ਵੀਡੀਓ ਪਾਕੇ ਡੇਰਾ ਸਿਰਸਾ ਨਾਲ ਸਬੰਧਤ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਤਹਿਤ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਨੇ ਇੱਕ ਡਾਕਟਰ ਖਿਲਾਫ ਮਾਮਲਾ ਦਰਜ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਪੁੱਤਰ ਸੁਰਿੰਦਰ ਕੁਮਾਰ ਵਾਸੀ ਗਲੀ ਨੰਬਰ 7 ਫ਼ਿਰੋਜ਼ਪੁਰ ਛਾਉਣੀ ਨੇ ਪੁਲਿਸ ਪਾਸ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਪਿੰਡ ਅੱਕੂ ਵਾਲਾ ਰੱਖੜੀ ਰੋਡ `ਤੇ ਇੱਕ ਡਾਕਟਰ ਵੱਲੋਂ ਬੀਤੀ 22 ਮਈ ਨੂੰ ਆਪਣੀ ਫੇਸਬੁੱਕ ਆਈ.ਡੀ `ਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਹੈੱਡ ਮਹਾਰਾਜ ਖਿਲਾਫ ਗਲਤ ਗੱਲਾਂ ਦੀ ਵੀਡੀਓ ਪਾਈ ਸੀ ਜਿਸ ਨਾਲ ਉਸਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।ਮਿਲੀ ਸ਼ਿਕਾਇਤ `ਤੇ ਕਾਰਵਾਈ ਕਰਦਿਆਂ ਥਾਣਾ ਕੈਂਟ ਪੁਲਿਸ ਨੇ ਡਾਕਟਰ ਬਿੱਲਾ ਵਾਸੀ ਪਿੰਡ ਅੱਕੂ ਵਾਲਾ ਰੱਖੜੀ ਰੋਡ ਫ਼ਿਰੋਜ਼ਪੁਰ ਖਿਲਾਫ ਧਾਰਾ 295-ਏ ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੂੰ ਸੌਪ ਦਿੱਤੀ ਹੈ।ਜਾਂਚ ਅਧਿਕਾਰੀ ਅਨੁਸਾਰ ਹਾਲ ਦੀ ਘੜੀ ਦੋਸ਼ੀ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top