Sonu Quits Twitter After Abhijeet’s Account Is Suspended - A One
Entertainment

Sonu Quits Twitter After Abhijeet’s Account Is Suspended

ਪਿੱਠ ਵਰਤੀ ਵਿਵਾਦਗ੍ਰਸਤ ਗਾਇਕ ਅਭਿਜੀਤ ਭੱਟਾਚਾਰਿਆ ਦੇ ਟਵਿਟਰ ਅਕਾਊਂਟ ਨੂੰ ਬੀਤੇ ਦਿਨ ਟਵਿਟਰ ਨੇ ਸਸਪੈਂਡ ਕਰ ਦਿੱਤਾ।ਹੁਣ ਉਨ੍ਹਾਂ ਦੇ ਸਮਰਥਨ `ਚ ਉਤਰੇ ਅਭਿਜੀਤ ਦੇ ਸਾਥੀ ਪਿੱਠ ਵਰਤੀ ਗਾਇਕ ਸੋਨੂੰ ਨਿਗਮ ਨੇ ਵੀ ਆਪਣਾ ਟਵਿਟਰ ਅਕਾਊਂਟ ਡਿਲੀਟ ਕਰ ਦਿੱਤਾ ਹੈ। ਦਰਅਸਲ ਅਭਿਜੀਤ ਨੇ ਜੇ.ਐਨ.ਯੂ. ਵਿਦਿਆਰਥੀ ਸੰਘ ਦੀ ਨੇਤਾ ਸ਼ੇਹਲਾ ਰਾਸ਼ਿਦ ਤੇ ਲੇਖਕਾ ਅਰੁੰਧਤੀ ਰਾਏ `ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ `ਤੇ ਸੋਨੂੰ ਨਿਗਮ ਨੇ ਟਵੀਟ ਕਰਕੇ ਕਿਹਾ ਕਿ ` ਕੀ ਵਾਕਈ ਉਨ੍ਹਾਂ ਨੇ ਅਭਿਜੀਤ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਹੈ? ਕਿਉਂ? ਅਜਿਹੀ ਹਾਲਤ `ਚ ਇਸ ਤੋਂ ਵੀ ਬਦਤਰ ਗਾਲੀ ਗਲੋਚ, ਧਮਕੀਆਂ ਤੇ ਕੱਟੜਵਾਦ ਲਈ 90 ਫੀਸਦੀ ਅਕਾਊਂਟ ਬੰਦ ਹੋਣੇ ਚਾਹੀਦੇ ਹਨ।

Click to comment

Leave a Reply

Your email address will not be published. Required fields are marked *

Most Popular

To Top