After ‘Mann ki baat’ Program, Now Modi intrect With Public his upcoming Program ‘Jan ki Baat’ - A One
Latest News

After ‘Mann ki baat’ Program, Now Modi intrect With Public his upcoming Program ‘Jan ki Baat’

ਮਨ ਕੀ ਬਾਤ` ਰਾਹੀਂ ਲੋਕਾਂ ਤੱਕ ਪਹੁੰਚਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ `ਜਨ ਕੀ ਬਾਤ` ਰਾਹੀਂ ਸਰਕਾਰ ਦੇ ਪ੍ਰੋਗਰਾਮਾਂ ਤੇ ਨੀਤੀਆਂ ਰਾਹੀਂ ਲੋਕਾਂ ਦੀ ਰਾਏ ਪ੍ਰਾਪਤ ਕਰਨਗੇ।`ਜਨ ਕੀ ਬਾਤ` ਭਾਜਪਾ ਦੇ 20 ਦਿਨਾਂ ਦੇ ਪ੍ਰੋਗਰਾਮਾਂ ਦਾ ਹਿੱਸਾ ਹੋਵੇਗੀ, ਜੋ ਮੋਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ `ਤੇ 26 ਮਈ ਤੋਂ ਸ਼ੁਰੂ ਹੋਵੇਗਾ। ਇਸੇ ਦਿਨ ਸਾਲ 2014 `ਚ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਦੌਰਾਨ ਭਾਜਪਾ ਦੇ ਮੁੱਖ ਮੰਤਰੀ ਤੇ ਹੋਰ ਮੰਤਰੀ ਉਨ੍ਹਾਂ ਸੂਬਿਆਂ `ਚ ਜਾਣਗੇ, ਜਿਥੇ ਵਿਰੋਧੀ ਦਲਾਂ ਦੀਆਂ ਸਰਕਾਰਾਂ ਹਨ। ਇਸੇ ਸਬੰਧ `ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਬਿਹਾਰ ਜਾ ਰਹੇ ਹਨ, ਜਦਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਕਰਨਾਟਕ ਤੇ ਉੜੀਸਾ ਜਾਣਗੇ। ਕੇਂਦਰੀ ਮੰਤਰੀ ਸਮਰਿਤੀ ਈਰਾਨੀ ਤੇ ਭਾਜਪਾ ਜਨਰਲ ਸਕੱਤਰ ਅਰੁਣ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਮੋਦੀ ਸਮੇਤ ਭਾਜਪਾ ਦੇ 450 ਨੇਤਾ, ਮੰਤਰੀ ਮੰਡਲ ਦੇ ਮੈਂਬਰ, ਪਾਰਟੀ ਪ੍ਰਧਾਨ ਅਮਿਤ ਸ਼ਾਹ ਤੇ ਹੋਰ ਅਧਿਕਾਰੀ ਆਪਣੇ-ਆਪਣੇ ਗ੍ਰਹਿ ਸੂਬਿਆਂ ਤੋਂ ਬਾਹਰ 900 ਥਾਵਾਂ `ਤੇ ਆਯੋਜਿਤ ਪ੍ਰੋਗਰਾਮਾਂ `ਚ ਹਿੱਸਾ ਲੈਣਗੇ, ਜੋ ਕਿ 26 ਮਈ ਤੋਂ 15 ਜੂਨ ਦੇ ਵਿਚਕਾਰ ਆਯੋਜਿਤ ਕੀਤੇ ਜਾਣਗੇ। ਮੋਦੀ ਇਸ ਸਬੰਧ `ਚ 26 ਮਈ ਨੂੰ ਗੁਹਾਟੀ `ਚ ਕਈ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਗੇ।

Click to comment

Leave a Reply

Your email address will not be published. Required fields are marked *

Most Popular

To Top