Punjab School Education Board To Declare Class 10th Result on May 2017 - A One
Latest News

Punjab School Education Board To Declare Class 10th Result on May 2017

Punjab School Education Board ਵੱਲੋਂ ਅੱਜ ਦਸਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਜਿਸਦੇ ਮੁਤਾਬਿਕ ਇਸ ਵਾਰ ਪਾਸ ਫੀਸਦ ਮਹਿਜ 57.50 ਫੀਸਦ ਰਹੀ ਹੈ, ਜਦਕਿ ਪਿਛਲੇ ਸਾਲ ਇਹ ਪਾਸ ਫੀਸਦ 72.25 ਸੀ। ਇਸ ਵਾਰ ਦੇ ਨਤੀਜਿਆਂ ਮੁਤਾਬਿਕ ਕੁੜੀਆਂ ਦੀ ਪਾਸ ਫੀਸਦ 63.97 ਅਤੇ ਮੁੰਡਿਆਂ ਦੀ ਪਾਸ ਫੀਸਦ 52.35 ਰਹੀ ਹੈ। ਕੁੱਲ 379 ਵਿਦਿਆਰਥੀ ਮੈਰਿਟ ਲਿਸਟ `ਚ ਆਏ ਨੇ।ਅਕਾਦਮਿਕ ਤੇ ਸਪੋਰਟਸ ਕੋਟੇ ਦੀ ਵੱਖ ਵੱਖ ਮੈਰਿਟ ਬਣਾਈ ਗਈ ਹੈ ਜਿਸਦੇ ਮੁਤਾਬਿਕ ਅਕਾਦਮਿਕ ਚ ਰੋਪੜ ਦੀ ਸ਼ਰੂਤੀ ਵੋਹਰਾ ਨੇ ਪਹਿਲਾ ਸਥਾਨ, ਲੁਧਿਆਣਾ ਦੇ ਅਮਿਤ ਯਾਦਵ ਨੇ ਦੂਜਾ ਸਥਾਨ ਅਤੇ ਲੁਧਿਆਣਾ ਦੀ ਸਿੰਮੀ ਕੁਮਾਰੀ ਨੇ ਪੰਜਾਬ ਭਰ `ਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ ਜਦਕਿ ਸਪੋਰਟਸ ਕੋਟੇ ਚ ਲੁਧਿਆਣਾ ਦੇ ਅਮਨਦੀਪ ਵਰਮਾ ਨੇ ਪਹਿਲਾ, ਲੁਧਿਆਣਾ ਦੀ ਜੋਤੀ ਪਵਾਰ ਨੇ ਦੂਜਾ ਤੇ ਪਟਿਆਲਾ ਦੀ ਨੈੰਸੀ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ।ਸਿੱਖਿਆ ਬੋਰਡ ਵੱਲੋਂ ਕੱਲ ਇਹ ਨਤੀਜਾ ਬੋਰਡ ਦੀ ਵੈਬਸਾਇਟ ਤੇ ਪ੍ਰਕਾਸ਼ਿਤ ਕੀਤਾ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top