Blow To Public; All Transaction becomes Costly - A One
Latest News

Blow To Public; All Transaction becomes Costly

ਫੋਨਾਂ ਦੇ ਬਿੱਲ, ਬੀਮਾ, ਬੈਂਕਿੰਗ ਸੇਵਾਵਾਂ, ਬਿਜ਼ਨਸ ਕਲਾਸ `ਚ ਹਵਾਈ ਸਫਰ ਅਤੇ ਅਖਬਾਰਾਂ ਦੇ ਵਿਗਿਆਪਨ 1 ਜੁਲਾਈ ਤੋਂ ਮਹਿੰਗੇ ਹੋ ਜਾਣਗੇ। ਸਿਹਤ ਅਤੇ ਸਿੱਖਿਆ ਸੇਵਾਵਾਂ ਪਹਿਲੇ ਦੀ ਤਰ੍ਹਾਂ ਟੈਕਸ ਮੁਕਤ ਰਹਿਣਗੀਆਂ। ਸ਼ੁੱਕਰਵਾਰ ਨੂੰ ਜੀ. ਐੱਸ. ਟੀ. ਪ੍ਰੀਸ਼ਦ ਨੇ ਵਿੱਤੀ ਸੇਵਾਵਾਂ `ਤੇ ਟੈਕਸ 15 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰ ਦਿੱਤਾ ਹੈ।1 ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਹੋਣ `ਤੇ ਸਾਰੀਆਂ ਬੈਂਕਿੰਗ ਅਤੇ ਬੀਮਾ ਸੇਵਾਵਾਂ ਮਹਿੰਗੀਆਂ ਹੋ ਜਾਣਗੀਆਂ। ਬੈਂਕ ਖਾਤੇ ਬਣਾਈ ਰੱਖਣ, ਚੈੱਕ ਬੁੱਕ ਲੈਣ, ਏ. ਟੀ. ਐੱਮ. `ਚੋਂ ਪੈਸੇ ਕਢਵਾਉਣ ਅਤੇ ਆਨਲਾਈਨ ਪੈਸੇ ਟਰਾਂਸਫਰ ਕਰਨ ਲਈ ਪਹਿਲਾਂ ਨਾਲੋਂ 3 ਫੀਸਦੀ ਜ਼ਿਆਦਾ ਟੈਕਸ ਦੇਣਾ ਹੋਵੇਗਾ। ਜਿੱਥੇ ਬੈਂਕਾਂ ਨੇ ਪਹਿਲਾਂ ਹੀ ਕਈ ਤਰ੍ਹਾਂ ਦੇ ਚਾਰਜ ਲਗਾ ਕੇ ਅਤੇ ਜਮ੍ਹਾ ਮਿਆਦੀ `ਤੇ ਵਿਆਜ ਘਟਾ ਕੇ ਆਮ ਜਨਤਾ ਨੂੰ ਝਟਕਾ ਦਿੱਤਾ ਹੈ, ਉੱਥੇ ਹੀ ਸਰਵਿਸ ਟੈਕਸ ਵਧਾਏ ਜਾਣ ਨਾਲ ਕਈ ਸੇਵਾਵਾਂ ਮਹਿੰਗੀਆਂ ਹੋ ਜਾਣਗੀਆਂ।

Click to comment

Leave a Reply

Your email address will not be published. Required fields are marked *

Most Popular

To Top