Captain Lanched His Biography; Share his Reserve 2 Untold Secrets - A One
Latest News

Captain Lanched His Biography; Share his Reserve 2 Untold Secrets

Captain ਨੇ ਨਵੀਂ ਦਿੱਲੀ `ਚ ਸਾਰਾਗੜ੍ਹੀ ਯੁੱਧ `ਤੇ ਆਧਾਰਿਤ ਆਪਣੀ ਕਿਤਾਬ `ਸਾਰਾਗੜ੍ਹੀ ਐਂਡ ਦਿ ਡਿਫੇਂਸ ਦ ਸਮਾਨਾ ਫੋਟਰਸ` ਤੇ ਬਾਇਓਗ੍ਰਾਫੀ `Captain Amrinder singh -ਦੀ ਪੀਪਲਜ਼ ਮਹਾਰਾਜਾ` ਰਿਲੀਜ਼ ਕੀਤੀ। ਬਾਇਓਗ੍ਰਾਫੀ ਦੇ ਲੇਖਕ ਖੁਸ਼ਵੰਤ ਸਿੰਘ ਹਨ। ਇਸ `ਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਿਜੀ ਅਤੇ ਸਿਆਸੀ ਜੀਵਨ ਨਾਲ ਜੁੜੇ ਕਈ ਵੱਡੇ ਖੁਲਾਸੇ ਕੀਤੇ ਹਨ।ਰਿਲੀਜ਼ ਤੋਂ ਬਾਅਦ ਕੈਪਟਨ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਕਾਂਗਰਸ ਹਾਈਕਮਾਨ ਨਾਲ ਮਤਭੇਦ ਦੇ ਦੌਰਾਨ ਉਨ੍ਹਾਂ ਨੇ ਆਪਣੀ ਪਾਰਟੀ ਬਨਾਉਣ ਦੀ ਸੋਚੀ ਸੀ, ਪਰ ਭਾਜਪਾ `ਚ ਜਾਣ ਬਾਰੇ ਕਦੇ ਕੋਈ ਵਿਚਾਰ ਨਹੀਂ ਕੀਤਾ। ਇਕ ਹੋਰ ਸਵਾਲ `ਤੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ 21 ਖਾਲੀਸਤਾਨੀ ਅੱਤਵਾਦੀਆਂ ਨੂੰ ਸਰੇਂਡਰ ਕਰਵਾਉਣ ਲਈ ਗੱਲ ਕੀਤੀ ਸੀ, ਕਿਉਂਕਿ ਛੇ ਮਹੀਨੇ `ਚ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਤਤਕਾਲੀਨ ਪ੍ਰਧਾਨ ਮੰਤਰੀ ਚੰਦਰਸ਼ੇਖਰ ਨਾਲ ਕਦੇ ਗੱਲਬਾਤ ਨਹੀਂ ਕੀਤੀ, ਕਿਉਂਕਿ ਉਨ੍ਹਾਂ ਨੂੰ ਧੋਖਾ ਦਿੱਤਾ ਸੀ। ਲੇਖਕ ਖੁਸ਼ਵੰਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਜੀਵਨੀ `ਚ ਖੁਲਾਸਾ ਕੀਤਾ ਹੈ ਕਿ ਜਦ ਕਾਂਗਰਸ ਨੇ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਕੈਪਟਨ ਨੂੰ ਕਿਹਾ ਸੀ ਤਦ ਉਨ੍ਹਾਂ ਨੇ ਮਨਾ ਕਰ ਦਿੱਤਾ ਸੀ ਪਰ ਜਦ ਨਵੀਂ ਦਿੱਲੀ ਤੋਂ ਪਟਿਆਲਾ ਵਾਪਸ ਪਰਤਦੇ ਸਮੇਂ ਫੋਨ `ਤੇ ਸੋਨੀਆ ਗਾਂਧੀ ਨੇ ਸਿੰਘ ਤੋਂ ਪੁੱਛਿਆ ਸੀ, ਕੀ ਤੁਸੀਂ ਮੇਰੇ ਖਾਤਰ ਇਹ ਚੋਣ ਲੜੋਗੇ?ਤਦ ਅਮਰਿੰਦਰ ਸਿੰਘ ਨੇ ਹਾਮੀ ਭਰ ਦਿੱਤੀ ਸੀ।

Click to comment

Leave a Reply

Your email address will not be published. Required fields are marked *

Most Popular

To Top