Fake Id of Manpreet Singh Badal Got Viral On Social Media - A One
Latest News

Fake Id of Manpreet Singh Badal Got Viral On Social Media

ਇਕ ਪਾਸੇ ਜਿੱਥੇ ਪੂਰੀ ਦੁਨੀਆ `ਚ ਰੈਂਸਮਵੇਅਰ ਵਾਇਰਸ ਦੁਆਰਾ ਦਹਿਸ਼ਤ ਫੈਲਾਈ ਗਈ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ `ਸਾਈਬਰ ਕ੍ਰਾਈਮ` ਦਾ ਸ਼ਿਕਾਰ ਬਣ ਗਏ ਹਨ। ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਵਲੋਂ ਇਸ ਸੰਬੰਧ `ਚ ਪੰਜਾਬ ਪੁਲਸ ਦੇ ਸਾਈਬਰ ਸੈੱਲ `ਚ ਸ਼ਿਕਾਇਤ ਦਰਜ ਕਰਵਾ ਕੇ ਦੋਸ਼ੀ ਦੀ ਭਾਲ ਕਰਨ ਲਈ ਕਿਹਾ ਗਿਆ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਓ. ਐੱਸ. ਡੀ. ਜਸਵੀਰ ਢਿਲੋਂ ਵਲੋਂ ਇਸ ਸੰਬੰਧੀ ਆਪਣੀ ਫੇਸਬੁੱਕ ਵਾਲ `ਤੇ ਸੰਦੇਸ਼ ਵੀ ਪੋਸਟ ਕੀਤਾ ਗਿਆ ਹੈ। ਢਿਲੋਂ ਮੁਤਾਬਕ ਕਿਸੇ ਵਿਅਕਤੀ ਦੁਆਰਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਨਾਂ ਅਤੇ ਫੋਟੋ ਦੀ ਵਰਤੋਂ ਕਰਦੇ ਹੋਏ ਫੇਸਬੁਕ ਆਈ. ਡੀ. ਬਣਾਈ ਗਈ ਹੈ ਅਤੇ ਉਕਤ ਆਈ. ਡੀ. ਜ਼ਰੀਏ ਭਰਮ ਪੈਦਾ ਕਰਨ ਵਾਲਾ ਪ੍ਰਚਾਰ ਕੀਤਾ ਗਿਆ ਹੈ ਅਤੇ ਫਰਜ਼ੀ ਖਬਰਾਂ ਵੀ ਪੋਸਟ ਕੀਤੀਆਂ ਜਾ ਰਹੀਆਂ ਹਨ। ਤਾਜ਼ਾ ਪੋਸਟ `ਚ ਉਕਤ ਆਈ. ਡੀ. ਨੂੰ ਆਪ੍ਰੇਟ ਕਰਨ ਵਾਲੇ ਵਲੋਂ ਕਿਸੇ ਖਾਤੇ `ਚ ਪੈਸੇ ਜਮ੍ਹਾ ਕਰਵਾਉਣ ਸੰਬੰਧੀ ਪੋਸਟ ਪਾਈ ਗਈ ਹੈ, ਜੋ ਕਿ ਲੋਕਾਂ ਨੂੰ ਧੋਖਾ ਦੇਣ ਦਾ ਯਤਨ ਵੀ ਹੋ ਸਕਦਾ ਹੈ, ਕਿਉਂਕਿ ਉਕਤ ਪੋਸਟ `ਚ ਲਿਖਿਆ ਗਿਆ ਹੈ ਕਿ ਮੈਂ (ਮਨਪ੍ਰੀਤ ਬਾਦਲ ਨੇ) ਇਕ ਬੱਚੇ ਦੀ ਮਦਦ ਕਰਨ ਲਈ ਸਵਾ ਲੱਖ ਰੁਪਏ ਜਮ੍ਹਾ ਕਰਵਾਏ ਹਨ, ਜਦੋਂਕਿ ਅਜਿਹਾ ਕੋਈ ਵੀ ਮਾਮਲਾ ਵਿੱਤ ਮੰਤਰੀ ਦੀ ਜਾਣਕਾਰੀ `ਚ ਨਹੀਂ ਹੈ। ਜਸਵੀਰ ਢਿੱਲੋਂ ਨੇ ਲੋਕਾਂ ਨੂੰ ਇਸ ਫਰਜ਼ੀ ਆਈ. ਡੀ ਵੱਲੋਂ ਕੀਤੀ ਜਾ ਰਹੀਆਂ ਗਤੀਵਿਧੀਆਂ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਦੱਸਿਆ ਕਿ ਉਕਤ ਮਾਮਲੇ ਦੇ ਸਬੰਧ `ਚ ਪੰਜਾਬ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਵਿੱਤ ਮੰਤਰੀ ਦੇ ਨਾਂ `ਤੇ ਇਸ ਫਰਜ਼ੀ ਫੇਸਬੁੱਕ ਆਈ. ਡੀ. ਨੂੰ ਚਲਾਉਣ ਵਾਲੇ ਨੂੰ ਫੜ ਲਿਆ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top