Underprivilaged Children Mistake Called Justin Bieber; Yo-Yo Honey Singh - A One
Latest News

Underprivilaged Children Mistake Called Justin Bieber; Yo-Yo Honey Singh

ਵਿਸ਼ਵ ਪ੍ਰਸਿੱਧ ਰੈਪਰ Honey Singh ਦੀ ਮਕਬੂਲੀਅਤ ਦਾ ਚਰਚਾ ਇੱਕ ਵਾਰ ਫਿਰ ਉਦੋਂ ਛਿੜਿਆ ਜਦੋਂ ਭਾਰਤ ਪਹੁੰਚੇ ਕੌਮਾਂਤਰੀ ਪਾਪ ਸੈਨਸੇਸ਼ਨ Justin Bieber ਨੂੰ ਬੱਚਿਆਂ ਨੇ ਯੋ-ਯੋ Honey Singh ਕਹਿ ਕਤੇ ਸੰਬੋਧਨ ਕੀਤਾ। ਭਾਰਤ ਵਿੱਚ ਆਪਣੇ ਦੌਰੇ ਦੋਰਾਨ Bieber Mumbai ਵਿੱਚ ਕਈ ਥਾਵਾਂ `ਤੇ ਘੁੰਮਣ ਵੀ ਗਏ। Mumbai ਵਿੱਚ ਪੇਸ਼ਕਾਰੀ ਤੋਂ ਪਹਿਲਾਂ ਬੀਬਰ Mumbai ਵਿੱਚ ਝੁੱਗੀ ਝੋਂਪੜੀ ਦੇ ਬੱਚਿਆਂ ਨੂੰ ਵੀ ਮਿਲੇ। ਬੱਚੇ Bieber ਨੂੰ ਦੇਖ ਕੇ ਬਹੁਤ ਖੁਸ਼ ਹੋ ਰਹੇ ਸਨ, Bieber ਦਾ ਬੱਚਿਆਂ ਨੂੰ ਮਿਲਣ ਦਾ ਇੱਕ ਵੀਡੀਉ ਵਾਇਰਲ ਹੋਇਆ ਹੈ ਜਿਸ ਵਿੱਚ ਬੀਬਰ ਬੱਚਿਆਂ ਨਾਲ ਹੱਥ ਮਿਲਾਉਂਦੇ ਦੇਖੇ ਗਏ।ਪਰ ਇਹ ਵੀਡੀਉ ਚਰਚਾ ਦਾ ਵਿਸ਼ਾ ਖਾਸ ਤੌਰ `ਤੇ ਇਸ ਕਰਕੇ ਬਣੀ ਹੋਈ ਹੈ ਕਿਉਂਕਿ ਬੱਚੇ Bieber ਨੂੰ Honey Singh ਸਮਝ ਰਹੇ ਹਨ। ਬੱਚਿਆਂ ਕਹਿ ਰਹੇ ਹਨ `ਯੋ ਯੋ Honey Singh ਆਇਆ ਹੈ`। ਇਹ ਸੱਚਮੁੱਚ ਦਿਲਚਸਪ ਸੀ ਜਦੋਂ ਬੱਚੇ ਜਸਟਿਨ ਦੀ ਲੋਕਪ੍ਰਿਯਤਾ ਨੂੰ ਨਾ ਜਾਣਦੇ ਹੋਏ ਉਸਨੂੰ ਦੇਖਦਿਆਂ ਹਨੀ ਸਿੰਘ ਹਨੀ ਸਿੰਘ ਚਿਲਾਉਣ ਲੱਗੇ। ਪਰ ਸ਼ਾਇਦ ਬੀਬਰ ਤੇ ਸਾਥੀਆਂ ਨੂੰ ਬੱਚਿਆਂ ਦੀ ਭਾਸ਼ਾ ਸਮਝ ਨਾ ਆਉਣ ਕਾਰਨ ਉਨਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਹੋਵੇਗਾ। ਇੱਕ ਦਿਨ ਵਾਕਿਆ ਅਜਿਹਾ ਵੀ ਹੋਇਆ ਸੀ ਜਦੋਂ ਅਕਸ਼ੇ ਕੁਮਾਰ ਨੂੰ ਜਸਟਿਨ ਬੀਬਰ ਸਮਝ ਲਿਆ ਗਿਆ ਸੀ ਪਰ ਹੁਣ ਜਸਟਿਨ ਨੂੰ ਵੀ ਬੱਚਿਆਂ ਨੇ ਹਨੀ ਸਿੰਘ ਸਮਝ ਲਿਆ, ਜ਼ਾਹਿਰ ਤੌਰ `ਤੇ ਕਿਸੇ ਵੀ ਲੋਕਪ੍ਰਿਯ ਹਸਤੀ ਲਈ ਇਹ ਬਹੁਤ ਹਾਸੋਹੀਣਾ ਜਾਂ ਬਰਦਾਸ਼ਤ ਯੋਗ ਨਹੀਂ ਹੁੰਦਾ ਜਦੋਂ ਕਿਧਰੇ ਲੋਕ ਉਨਾਂ ਦੀ ਤੁਲਨਾ ਕਿਸੇ ਹੋਰ ਨਾਲ ਕਰ ਦਿੰਦੇ ਹਨ। ਕੌਮਾਂਤਰੀ ਪਾਪ ਸੈਨਸੇਸ਼ਨ ਜਸਟਿਨ ਬੀਬਰ ਆਪਣੀ ਕਲਾ ਦੇ ਦਮ `ਤੇ ਦੁਨੀਆ `ਚ ਆਪਣਾ ਲੋਹਾ ਮਨਵਾ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top