Manoj Tiwari Arise Allegation on Kejriwal’s Brother in Law - A One
Latest News

Manoj Tiwari Arise Allegation on Kejriwal’s Brother in Law

Delhi bjp ਦੇ ਪ੍ਰਧਾਨ Manoj Tiwari ਨੇ ਪੀ.ਡਬਲਯੂ ਘਪਲੇ ਨੂੰ ਲੈ ਕੇ Delhi ਸਰਕਾਰ `ਤੇ ਤਿੱਖਾ ਹਮਲਾ ਬੋਲਿਆ ਹੈ।ਉਨ੍ਹਾਂ ਨੇ ਦੋਸ਼ ਲਗਾਇਆ ਕਿ Kejriwal ਦੇ ਮਰਹੂਮ ਸਾਂਢੂ ਸਰੇਂਦਰ ਬੰਸਲ ਨਾ ਸਿਰਫ ਫਰਜੀ ਬਿਲ ਦੇ ਰਾਹੀਂ ਪੈਸਾ ਕਮਾ ਰਹੇ ਸੀ ਸਗੋਂ ਅਧਿਕਾਰੀਆਂ ਨੂੰ ਵੀ ਧਮਕਾ ਰਹੇ ਸੀ।ਉਨ੍ਹਾਂ ਨੇ ਆਪਣੇ ਦੋਸ਼ ਦੇ ਸਮਰਥਨ `ਚ ਇਕ ਚਿੱਠੀ ਵੀ ਜਾਰੀ ਕੀਤੀ।ਉਨ੍ਹਾਂ ਨੇ ਪੁੱਛਿਆ ਕਿ ਕੀ ਕੇਜਰੀਵਾਲ ਦੇ ਸਾਂਢੂ ਮਾਫੀਆ ਸੀ? Tiwari ਦੀ ਮੰਨੀਏ ਤਾਂ ਬੰਸਲ ਦੀ ਕੰਪਨੀ ਬਣੀ ਹੋਈ ਨਾਲੀਆਂ ਨੂੰ ਤੋੜ ਕੇ ਫਿਰ ਉਸ ਦੀ ਮੁਰੰਮਤ ਦਾ ਕੰਮ ਕਰਦੀ ਸੀ। ਜਦੋਂ ਇਕ ਅਧਿਕਾਰੀ ਨੇ ਇਸ ਦੀ ਸ਼ਿਕਾਇਤ ਕੀਤੀ ਤਾਂ ਉਸ ਨੂੰ ਧਮਕਾਇਆ ਗਿਆ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਅਧਿਕਾਰੀ ਨੇ ਨਾਂਗਲੋਈ ਥਾਣੇ `ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।ਭਾਜਪਾ ਪ੍ਰਧਾਨ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਹੁਣ ਇਕ ਮਿੰਟ ਵੀ ਸੱਤਾ ਵੀ ਰਹਿਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਦੀ ਮੰਗ ਸੀ ਕਿ ਕੇਜਰੀਵਾਲ ਅਸਤੀਫਾ ਦੇ ਕੇ ਦੋਸ਼ਾਂ ਨੂੰ ਨਿਰਪੱਖ ਜਾਂਚ ਕਰਵਾਏ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਹੁਣ ਕੇਜਰੀਵਾਲ ਦੀ ਨੈਤਕਿਤਾ ਕਿੱਥੇ ਹੈ ਅਤੇ ਉਨ੍ਹਾਂ ਨੇ ਧਰਨੇ ਦੀ ਸਿਆਸਤ ਤੋਂ ਉੱਪਰ ਉੱਠ ਕੇ ਜਵਾਬ ਦੇਣਾ ਚਾਹੀਦਾ।ਆਪ ਦੇ ਸਾਬਕਾ ਨੇਤਾ ਕਪਿਲ ਮਿਸ਼ਰਾ ਨੇ ਦੋਸ਼ ਲਗਾਇਆ ਸੀ ਕਿ ਕੇਜਰੀਵਾਲ ਦੇ ਸਾਂਢੂ ਸਵਰਗਵਾਸੀ ਸੁਰੇਂਦਰ ਬੰਸਲ ਨੂੰ ਲਾਭ ਪਹੁੰਚਾਇਆ। ਦਿੱਲੀ ਦੇ ਬਕੌਲੀ ਪਿੰਡ ਦੇ ਇਕ ਨਾਲੇ ਨੂੰ ਬੰਸਲ ਦੀ ਕੰਪਨੀ ਨੇ ਬਣਾਇਆ ਹੈ। ਦੋਸ਼ ਸੀ ਕਿ ਪੀ.ਡਬਲਯੂ.ਡੀ. ਤੋਂ ਨਾਲੇ ਦਾ ਠੇਕਾ ਲਿਆ ਗਿਆ ਅਤੇ ਫਰਜੀ ਬਿਲ ਲਗਾਏ ਗਏ।ਫਰਜੀ ਕੰਪਨੀਆਂ ਬਣਾ ਕੇ ਅਤੇ ਫਰਜੀ ਬਿਲ ਲਗਾਉਣ ਦੇ ਦੋਸ਼ਾਂ ਦੇ ਬਾਅਦ ਦਿੱਲੀ ਦੀ ਐਂਟੀ ਕਰਪਸ਼ਨ ਬਿਊਰੋ ਨੇ ਐਫ.ਆਈ.ਆਰ. ਦਰਜ ਕਰ ਲਈ ਹੈ।

Click to comment

Leave a Reply

Your email address will not be published. Required fields are marked *

Most Popular

To Top