Soldier Paramjeet singh cremated with full Millitary Honours - A One
Latest News

Soldier Paramjeet singh cremated with full Millitary Honours

Jammu Kashmir ਦੇ ਪੁੰਛ ਸੈਕਟਰ `ਚ Pakistan ਵਲੋਂ ਕੀਤੀ ਗਈ ਗੋਲੀਬਾਰੀ ਵਿਚ ਸ਼ਹੀਦ ਹੋਏ ਭਾਰਤੀ ਫੌਜ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਦਾ ਫੌਜੀ ਸਨਮਾਨਾ ਨਾਲ ਜੱਦੀ ਪਿੰਡ ਵਈਪੁਈ `ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਹੀਦ ਦੇ ਪਰਿਵਾਰ ਵਲੋਂ ਸ਼ਹੀਦ ਦੇ ਸਸਕਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਉੱਚ ਅਧਿਕਾਰੀਆਂ ਦੀ ਕਹਿਣ `ਤੇ ਪਰਿਵਾਰ ਨੇ ਸਸਕਾਰ ਲਈ ਸਹਿਮਤੀ ਪ੍ਰਗਟਾ ਦਿੱਤੀ ਜਿਸ ਤੋਂ ਬਾਅਦ ਅਤਿ ਗਮਗੀਨ ਮਾਹੌਲ ਵਿਚ ਨਾਇਬ ਸੂਬੇਦਾਰ ਸ਼ਹੀਦ ਪਰਮਜੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਨਮ ਅੱਖਾਂ ਨਾਲ ਦੱਸਣਯੋਗ ਹੈ ਸੋਮਵਾਰ ਨੂੰ ਐੱਲ. ਓ. ਸੀ. `ਤੇ ਪਾਕਿਸਤਾਨੀ ਫੌਜ ਨੇ ਜੰਗ ਬੰਦੀ ਦੀ ਉਲੰਘਣਾ ਕਰਦੇ ਹੋਏ ਭਾਰਤੀ ਫੌਜ `ਤੇ ਗੋਲੀਬਾਰੀ ਕਰ ਦਿੱਤੀ ਸੀ ਜਿਸ ਕਾਰਨ ਦੋ ਭਾਰਤੀ ਜਵਾਨ ਸ਼ਹੀਦ ਹੋ ਗਏ। ਇੰਨਾ ਹੀ ਨਹੀਂ ਬੁਜ਼ਦਿਲਾਨਾ ਕਾਰਵਾਈ ਤੋਂ ਬਾਅਦ ਪਾਕਿ ਫੌਜ ਭਾਰਤੀ ਇਲਾਕੇ `ਚ ਆਈ ਅਤੇ ਦੋਵਾਂ ਜਵਾਨਾਂ ਦੇ ਸਿਰ ਧੜ ਤੋਂ ਵੱਖ ਕਰ ਦਿੱਤੇ।

Click to comment

Leave a Reply

Your email address will not be published. Required fields are marked *

Most Popular

To Top