Unseasonal Heavy Rain Damaged Crops; Farmer Demanded Waiver From Govt. - A One
Latest News

Unseasonal Heavy Rain Damaged Crops; Farmer Demanded Waiver From Govt.

Farmer ਦੀਆਂ ਪਰੇਸ਼ਾਨੀਆਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ।ਇਕ ਪਾਸੇ ਜਿੱਥੇ ਕਣਕ ਦੀਆਂ ਫਸਲਾਂ ਨੂੰ ਅੱਗ ਲੱਗਣ ਕਾਰਨ Farmer ਨੂੰ ਕਾਫੀ ਨੁਕਸਾਨ ਹੋ ਰਿਹਾ ਹੈ, ਉਥੇ ਹੀ ਸ਼ੁੱਕਰਵਾਰ ਨੂੰ ਹੋਈ ਬੇ-ਸੌਮਸੀ ਬਾਰਿਸ਼ ਨੇ Farmer ਲਈ ਪਰੇਸ਼ਾਨੀ ਖੜੀ ਕਰ ਦਿੱਤੀ ਹੈ।ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਅਤੇ ਬਾਰਸ਼ ਨੇ ਜ਼ਿਲੇ ਦੇ Farmer ਨੂੰ ਪਰੇਸ਼ਾਨੀ `ਚ ਪਾ ਦਿੱਤਾ ਹੈ।ਇਸ ਸੰਬੰਧ `ਚ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਹੁਣ ਕਣਕ ਦੀ ਫਸਲ ਕੱਟਣ ਦੇ ਯੋਗ ਹੋਈ ਹੈ ਅਤੇ ਅਚਾਨਕ ਮੌਸਮ `ਚ ਤਬਦੀਲੀ ਆਉਣ ਕਾਰਨ ਉਨ੍ਹਾਂ ਦੀ 6 ਮਹੀਨਿਆਂ ਤੱਕ ਦੀ ਕੀਤੀ ਗਈ ਫਸਲ ਦੀ ਮਿਹਨਤ `ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਜੇਕਰ ਦੋ ਤਿੰਨ ਦਿਨ ਤੱਕ ਮੌਸਮ ਅਜਿਹਾ ਹੀ ਰਿਹਾ ਤਾਂ ਉਨ੍ਹਾਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਕੁਝ ਕਿਸਾਨਾਂ ਨੇ ਕਿਹਾ ਕਿ ਅਜੇ ਤੱਕ ਅਸੀਂ ਕਣਕਾਂ ਦੀ ਪੂਰੀ ਤਰ੍ਹਾਂ ਕਟਾਈ ਵੀ ਨਹੀਂ ਕੀਤੀ ਹੈ, ਬੇਮੌਸਮ ਬਾਰਸ਼ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਕੁਝ ਨਾ ਕੁਝ Farmer ਲਈ ਸੋਚਣਾ ਚਾਹੀਦਾ ਹੈ। Farmer ਦੇ ਹਾਲਾਤ ਕਾਫੀ ਮਾੜੇ ਹੋ ਰਹੇ ਹਨ ਅਤੇ ਸਰਕਾਰ ਨੂੰ ਕਿਸਾਨਾਂ ਦੇ ਹੋ ਰਹੇ ਨੁਕਸਾਨ ਲਈ ਹਰਜਾਨਾ ਦੇਣਾ ਚਾਹੀਦਾ ਹੈ।

Click to comment

Leave a Reply

Your email address will not be published. Required fields are marked *

Most Popular

To Top