Jet Airways Flight Avert Collision At Delhi Airport - A One
Latest News

Jet Airways Flight Avert Collision At Delhi Airport

Delhi ਵਿੱਚ ਵੱਡਾ ਹਵਾਈ ਹਾਦਸਾ ਹੁੰਦਾ ਵਾਲ-ਵਾਲ ਬਚ ਗਿਆ।ਦੇਹਰਾਦੂਨ ਤੋਂ ਆਇਆ ਜੈੱਟ ਏਅਰਵੇਜ਼ ਦਾ ਇੱਕ ਏਟੀਆਈਰ ਜਹਾਜ਼ ਦਿੱਲੀ ਹਵਾਈ ਅੱਡੇ ਉੱਤੇ ਲੈਂਡਿੰਗ ਦੌਰਾਨ ਤਿਲਕ ਗਿਆ।ਜਹਾਜ਼ ਵਿੱਚ ਚਾਲਕ ਦਲ ਦੇ ਅਮਲੇ ਸਮੇਤ 65 ਲੋਕ ਸਵਾਰ ਸਨ।ਜੈੱਟ ਏਅਰਵੇਜ਼ ਨੇ ਆਖਿਆ ਹੈ।ਕਿ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਘਟਨਾ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।ਮਿਲੀ ਜਾਣਕਾਰੀ ਅਨੁਸਾਰ ਦੇਹਰਾਦੂਨ ਤੋਂ ਦਿੱਲੀ ਆਏ ਜਹਾਜ਼ 9 ਡਬਲਿਊ 2882, ਇੱਕ ਏਟੀਆਰ 72-500,, ਜਦੋਂ ਲੈਂਡਿੰਗ ਕਰ ਰਿਹਾ ਸੀ ਤਾਂ ਅਚਾਨਕ ਇਸ ਦੇ ਲੈਂਡਿੰਗ ਗੇਅਰ ਵਿੱਚ ਗੜਬੜੀ ਆ ਗਈ।ਇਸ ਕਾਰਨ ਇਹ ਰਨ ਵੇਅ ਉੱਤੇ ਤਿਲਕ ਗਿਆ।ਮਿਲੀ ਜਾਣਕਾਰੀ ਅਨੁਸਾਰ ਘਟਨਾ ਬੁੱਧਵਾਰ ਸ਼ਾਮ ਦੀ ਹੈ।ਇਸ ਹਾਦਸੇ ਕਾਰਨ ਹਵਾਈ ਅੱਡੇ ਉੱਤੇ ਆਵਾਜਾਈ ਦੋ ਘੰਟੇ ਤੱਕ ਪ੍ਰਭਾਵਿਤ ਰਹੀ ਕਿਉਂਕਿ ਰਨ ਵੇਅ ਕੁਝ ਸਮੇਂ ਲਈ ਬੰਦ ਕਰਨਾ ਪਿਆ ਸੀ।

Click to comment

Leave a Reply

Your email address will not be published. Required fields are marked *

Most Popular

To Top