Canada Defence Minister Harjit Sajjan Reached At His Birth place - A One
Latest News

Canada Defence Minister Harjit Sajjan Reached At His Birth place

Canada Defence Minister ਬਣ ਕੇ ਪੂਰੀ ਦੁਨੀਆ ਵਿਚ ਪੰਜਾਬੀਆਂ ਦਾ ਨਾਂ ਚਮਕਾਉਣ ਵਾਲੇ ਰੱਖਿਆ ਮੰਤਰੀ Harjit Sajjan ਆਪਣੇ ਜੱਦੀ ਪਿੰਡ ਬੰਬੇਲੀ ਵਿਖੇ ਪਹੁੰਚ ਚੁੱਕੇ ਹਨ।ਇੱਥੇ ਪੁੱਜਣ `ਤੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। Sajjan ਤਕਰੀਬਨ 16 ਸਾਲਾਂ ਬਾਅਦ ਆਪਣੇ ਘਰ ਆਏ ਹਨ। ਪਿੰਡ ਪਹੁੰਚਣ `ਤੇ Sajjan ਦਾ ਗਿੱਧੇ-ਭੰਗੜੇ ਨਾਲ ਸੁਆਗਤ ਕੀਤਾ ਗਿਆ।ਢੋਲ ਦੇ ਡਗੇ ਨਾਲ ਉਨ੍ਹਾਂ ਨੂੰ ਪਿੰਡ ਵਿਚ ਦਾਖਲ ਕਰਵਾਇਆ ਗਿਆ। ਕਈ ਦਿਨਾਂ ਤੋਂ ਪਿੰਡ ਦੇ ਲੋਕ ਉਨ੍ਹਾਂ ਦੇ ਸੁਆਗਤ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਸਨ। ਪਿੰਡ ਪਹੁੰਚਦੇ ਹੀ ਉਹ ਸਭ ਤੋਂ ਪਹਿਲਾਂ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣਗੇ।ਇੱਥੇ ਅੱਜ ਦੇ ਮੁੱਖ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।ਪਿੰਡ ਵਿਚ ਉਨ੍ਹਾਂ ਦੇ ਰਿਸ਼ਤੇਦਾਰ, ਪੁਰਾਣੇ ਦੋਸਤ ਅਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹਨ।ਸੱਜਣ ਦੀ ਇਕ ਝਲਕ ਪਾਉਣ ਲਈ ਲੋਕ ਆਪਣੇ ਘਰਾਂ ਦੀਆਂ ਛੱਤਾਂ `ਤੇ ਚੜ੍ਹੇ ਹੋਏ ਹਨ।ਇੱਥੇ ਦੱਸ ਦੇਈਏ ਉਹ ਪੰਜ ਸਾਲ ਦੀ ਉਮਰ ਵਿਚ ਪੰਜਾਬ ਛੱਡ ਕੇ ਕੈਨੇਡਾ ਚਲੇ ਗਏ ਸਨ।ਉਸ ਤੋਂ ਬਾਅਦ ਉਹ ਕਾਫੀ ਘੱਟ ਪੰਜਾਬ ਆਏ ਪਰ ਉਨ੍ਹਾਂ ਦੇ ਮਾਤਾ-ਪਿਤਾ ਆਪਣੀਆਂ ਜੜ੍ਹਾਂ ਨਾਲ ਲਗਾਤਾਰ ਜੁੜੇ ਰਹੇ।ਸੱਜਣ ਦੇ ਪਿਤਾ ਸ. ਕੁੰਦਨ ਸਿੰਘ ਹਰ ਸਾਲ ਆਪਣੇ ਪਿੰਡ ਅਤੇ ਘਰ ਆਉਂਦੇ ਹਨ।

Click to comment

Leave a Reply

Your email address will not be published. Required fields are marked *

Most Popular

To Top