ਸੰਜੇ ਦੱਤ ਖਿਲਾਫ ਗੈਰ-ਜ਼ਮਾਨਤੀ ਵਾਰੰਟ ਹੋਇਆ ਜਾਰੀ - A One
Entertainment

ਸੰਜੇ ਦੱਤ ਖਿਲਾਫ ਗੈਰ-ਜ਼ਮਾਨਤੀ ਵਾਰੰਟ ਹੋਇਆ ਜਾਰੀ

Sanjay Dutt ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।ਜਾਣਕਾਰੀ ਮੁਤਾਬਕ ਸ਼ਕੀਲ ਨੂਰਾਨੀ ਨੂੰ ਧਮਕੀ ਦੇਣ ਦੇ ਮਾਮਲੇ `ਚ ਵਾਰੰਟ ਜਾਰੀ ਕੀਤਾ ਗਿਆ ਹੈ।ਮੁੰਬਈ ਦੀ ਅੰਧੇਰੀ ਮੈਟ੍ਰੋਪਾਲੀਟਨ ਮੈਡਿਸਟ੍ਰੇਟ ਕੋਰਟ ਨੇ ਵਾਰੰਟ ਜਾਰੀ ਕੀਤਾ। Court ਪਹਿਲਾਂ ਵੀ ਸੰਜੇ ਦੱਤ ਖਿਲਾਫ ਸੰਮੰਨ ਜਾਰੀ ਕਰ ਚੁੱਕੀ ਹੈ। ਇਹ ਕੇਸ 2002 ਦਾ ਹੈ।ਸ਼ਕੀਲ ਨੂਰਾਨੀ ਨੇ ਸੰਜੇ ਨੂੰ ਆਪਣੀ ਫਿਲਮ `ਜਾਨ ਕੀ ਬਾਜ਼ੀ` ਲਈ 50 ਲੱਖ ਰੁਪਏ ਦੇ ਕੇ ਸਾਈਨ ਕੀਤਾ ਸੀ।ਇਸ ਤੋਂ ਬਾਅਦ ਨੂਰਾਨੀ ਨੇ ਦੋਸ਼ ਲਗਾਇਆ ਕਿ ਸੰਜੇ ਨੇ ਫਿਲਮ ਵਿਚਾਲੇ ਹੀ ਛੱਡ ਦਿੱਤੀ, ਜਿਸ ਕਾਰਨ ਨੂਰਾਨੀ ਨੂੰ 5 ਕਰੋੜ ਦਾ ਨੁਕਸਾਨ ਹੋਇਆ। ਸੰਜੇ `ਤੇ ਦੋਸ਼ ਹਨ ਕਿ ਜਦੋਂ ਸ਼ਕੀਲ ਨੇ ਸੰਜੇ ਨਾਲ ਸਮਝੌਤਾ ਕੀਤਾ ਤਾਂ ਉਨ੍ਹਾਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ।ਇਹ ਵੀ ਦੋਸ਼ ਹੈ ਕਿ ਸੰਜੇ ਨੇ ਨੂਰਾਨੀ ਨੂੰ ਅੰਡਰਵਰਲਡ ਤੋਂ ਵੀ ਧਮਕੀਆਂ ਦਿਵਾਈਆਂ।

Click to comment

Leave a Reply

Your email address will not be published. Required fields are marked *

Most Popular

To Top