Released First Trailor Of Sachin Tendulkar’s Movie - A One
Entertainment

Released First Trailor Of Sachin Tendulkar’s Movie

ਭਾਰਤੀ ਕ੍ਰਿਕੇਟ ਦੇ ਭਗਵਾਨ ਨਾਲ ਜਾਣੇ ਜਾਣ ਵਾਲੇ Sachin Tendulkar ਦੇ ਜੀਵਣ `ਤੇ ਆਧਾਰਿਤ ਫਿਲਮ `ਸਚਿਨ ਅ ਬਿਲੀਅਨ ਡ੍ਰੀਮਸ` ਦਾ ਟਰੇਲਰ ਅੱਜ ਸ਼ਾਮ ਨੂੰ 7 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਵੀ ਭਾਰਤੀ ਬੱਲੇਬਾਜ ਐੱਮ. ਐੱਸ. ਧੋਨੀ ਦੇ ਜੀਵਣ `ਤੇ ਆਧਾਰਿਤ ਫਿਲਮ ਬਣ ਚੁੱਕੀ ਹੈ। ਫਿਲਮ ਦਾ ਇਕ ਪੋਸਟਰ ਰਿਲੀਜ਼ ਹੋਇਆ ਹੈ ਜਿਸ ਬਾਰੇ ਸਚਿਨ ਨੇ ਆਪ ਸੋਸ਼ਲ ਮੀਡੀਆ `ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਸਚਿਨ ਨੇ 42 ਸਾਲ ਦੀ ਉਮਰ `ਚ ਪਹਿਲੀ ਵਾਰ ਫਿਲਮ `ਚ ਡੈਬਿਊ ਕੀਤਾ ਸੀ। ਫਿਲਮ ਦਾ ਨਿਰਦੇਸ਼ਕ ਜੇਮਸ ਅਸਰੀਕਿਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਚਿਨ ਨੇ ਫਿਲਮ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ `ਤੇ ਸ਼ੇਅਰ ਕਰਦੇ ਹੋਏ ਲਿਖਿਆ, “ਆਓ 22 ਯਾਰਡ ਦੇ ਅੰਦਰ ਮੇਰੀ ਯਾਤਰਾ ਦਾ ਅਨੁਭਵ ਜਾਣੀਏ“। ਇਸ ਤੋਂ ਇਲਾਵਾ ਫਿਲਮ ਦਾ ਟੀਜ਼ਰ ਪਿਛਲੇ ਸਾਲ ਹੀ ਅਪ੍ਰੈਲ `ਚ ਆ ਗਿਆ ਸੀ। ਇਸ ਤੋਂ ਬਾਅਦ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਨੂੰ ਸਿਨੇਮਾ ਘਰਾਂ `ਚ 26 ਮਈ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top