A Women Slapped AAP Candidate Sanjay Singh - A One
Blog

A Women Slapped AAP Candidate Sanjay Singh

ਆਮ ਆਦਮੀ ਪਾਰਟੀ ਨੇਤਾ Sanjay Singh ਨੂੰ ਇਕ ਮਹਿਲਾ ਵਰਕਰ ਨੇ ਕਥਿਤ ਤੌਰ `ਤੇ ਥੱਪੜ ਮਾਰ ਦਿੱਤਾ।ਮੀਡੀਆ ਰਿਪੋਰਟ ਮੁਤਾਬਕ ਐਮ.ਸੀ.ਡੀ ਚੋਣਾਂ ਲਈ ਤਿਲਕ ਨਗਰ `ਚ ਕੀਤੇ ਜਾ ਰਹੇ ਰੋਡ ਸ਼ੋਅ ਦੇ ਦੌਰਾਨ ਇਹ ਘਟਨਾ ਹੋਈ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਥੱਪੜ ਮਾਰਨ ਵਾਲੀ ਮਹਿਲਾ ਵਰਕਰ ਸਿਮਰਨ ਬੇਦੀ ਨੇ ਸੰਜੇ ਸਿੰਘ `ਤੇ ਦੋਸ਼ ਲਗਾਇਆ ਹੈ ਕਿ ਸੰਜੇ ਸਿੰਘ ਤੇ ਉਨ੍ਹਾਂ ਦੇ ਇਕ ਹੋਰ ਸਾਥੀ ਨੇ ਐਮ.ਸੀ.ਡੀ ਚੋਣਾਂ `ਚ ਟਿਕਟ ਦੇਣ ਬਦਲੇ ਪੈਸਿਆਂ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲੇ ਪਠਾਨਕੋਟ ਜ਼ਿਲੇ ਦੇ ਵਿਧਾਨ ਸਭਾ ਹਲਕਾ ਭੋਆ ਨਾਲ ਸੰਬੰਧੀ ਆਪ ਦੇ ਪਹਿਲੇ ਉਮੀਦਵਾਰ ਵਿਨੋਦ ਕੁਮਾਰ ਵੱਲੋਂ ਆਪ ਨੇਤਾ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ `ਤੇ ਕਥਿਤ ਤੌਰ `ਤੇ 1 ਕਰੋੜ ਰੁਪਏ ਮੰਗਣ ਦਾ ਆਰੋਪ ਲਗਾਇਆ ਸੀ।

Click to comment

Leave a Reply

Your email address will not be published. Required fields are marked *

Most Popular

To Top