Comedy Actor Chander Parbhakar Become a Father of Girl - A One
Entertainment

Comedy Actor Chander Parbhakar Become a Father of Girl

ਦਿ Kapil Sharma ਸ਼ੋਅ` `ਚ ਰਾਜੂ ਚਾਹਵਾਲੇ ਦਾ ਕਿਰਦਾਰ ਨਿਭਾਉਣ ਵਾਲੇ ਚੰਦਨ ਪ੍ਰਭਾਕਰ ਦੇ ਘਰ ਬੇਟੀ ਨੇ ਜਨਮ ਲਿਆ।ਇਸ ਗੱਲ ਦੀ ਜਾਣਕਾਰੀ ਚੰਦਨ ਪ੍ਰਭਾਕਰ ਨੇ ਅੱਜ ਟਵਿਟਰ `ਤੇ ਬੇਟੀ ਨਾਲ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਚੰਦਨ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, `ਆਪਣੀ ਖੁਸ਼ੀ ਨੂੰ ਲਫਜ਼ਾਂ `ਚ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ… ਧੰਨਵਾਦ ਨੰਦਿਨੀ… ਬਹੁਤ ਸਾਰਾ ਪਿਆਰ।` ਚੰਦਨ ਨੇ ਅੱਗੇ ਲਿਖਿਆ, `ਕਿੰਨੀ ਪਿਆਰੀ ਸਵੇਰ ਹੈ… ਜੇਕਰ ਮੈਂ ਲਫਜ਼ਾਂ `ਚ ਆਪਣੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਾਂ ਤਾਂ ਉਹ ਸੀਮਤ ਰਹਿ ਜਾਣਗੇ ਕਿਉਂਕਿ ਮੇਰੇ ਜਜ਼ਬਾਤ ਨਾ ਖਤਮ ਹੋਣ ਵਾਲੇ ਹਨ ਪਰ ਮੈਂ ਇਸ ਨੂੰ ਪੂਰੀ ਦੁਨੀਆ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ… ਤੇ ਹਾਂ ਇਹ ਜਜ਼ਬਾਤ ਨੇ ਪਿਤਾ ਬਣਨ ਦੇ… ਤੇ ਮੇਰੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ… ਰੱਬ ਦਾ ਬਹੁਤ ਬਹੁਤ ਧੰਨਵਾਦ।`ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਨਾਲ ਫਲਾਈਟ `ਚ ਹੋਏ ਝਗੜੇ ਤੋਂ ਬਾਅਦ ਸੁਨੀਲ ਗਰੋਵਰ, ਚੰਦਨ ਪ੍ਰਭਾਕਰ ਤੇ ਅਲੀ ਅਸਗਰ ਨੇ `ਦਿ ਕਪਿਲ ਸ਼ਰਮਾ ਸ਼ੋਅ` ਤੋਂ ਕਿਨਾਰਾ ਕਰ ਲਿਆ ਹੈ।ਬੀਤੇ ਕੁਝ ਦਿਨਾਂ ਤੋਂ ਤਿੰਨੇ ਸ਼ੋਅ ਦੀ ਸ਼ੂਟਿੰਗ ਨਹੀਂ ਕਰ ਰਹੇ ਹਨ।ਇਸ ਵਿਵਾਦ ਦੇ ਵਿਚਾਲੇ ਚੰਦਨ ਦੇ ਘਰ ਬੇਟੀ ਖੁਸ਼ੀਆਂ ਲੈ ਕੇ ਆਈ ਹੈ ਤੇ ਦੇਖਣਾ ਇਹ ਹੋਵੇਗਾ ਕਿ ਕੀ ਕਪਿਲ ਸ਼ਰਮਾ ਚੰਦਨ ਨੂੰ ਇਸ ਗੱਲ ਦੀ ਵਧਾਈ ਦਿੰਦੇ ਹਨ ਜਾਂ ਨਹੀਂ।

Click to comment

Leave a Reply

Your email address will not be published. Required fields are marked *

Most Popular

To Top