Court Issued Arrest Warrant Against Rakhi Sawant - A One
Crime

Court Issued Arrest Warrant Against Rakhi Sawant

Ludhiana ਦੀ ਇੱਕ ਅਦਾਲਤ ਨੇ ਮਹਾਰਿਸ਼ੀ ਬਾਲਮੀਕ ਦੇ ਖਿਲਾਫ ਕਥਿਤ ਰੂਪ ਨਾਲ ਅਪੱਤੀਜਨਕ ਟਿੱਪਣੀ ਕਰਨ ਦੇ ਮਾਮਲੇ `ਚ ਬਾਲੀਵੁੱਡ ਅਭਿਨੇਤੀ Rakhi Sawant ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ।ਪੁਲਿਸ ਨੇ ਬੀਤੇ ਐਤਵਾਰ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਹੈ ਕਿ ਰਾਖੀ ਨੇ ਪਿਛਲੇ ਸਾਲ ਇੱਕ ਨਿੱਜੀ ਟੀਮ ਚੈਨਲ `ਤੇ ਪ੍ਰੋਗਰਾਮ ਦੌਰਾਨ ਮਹਾਰਿਸ਼ੀ ਵਾਲਮਿਲ ਖ਼ਿਲਾਫ਼ ਟਿੱਪਣੀ ਕਰਕੇ ਮਹਾਰਿਸ਼ੀ ਬਾਲਮੀਕ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ।ਇਸ ਦੇ ਆਧਾਰ `ਤੇ 9 ਮਾਰਚ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ।ਸ਼ਿਕਾਇਤ ਕਰਨ ਵਾਲੇ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਅਦਾਕਾਰਾ ਨੇ ਮਹਾਰਿਸ਼ੀ ਦੇ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ, ਲੁਧਿਆਣਾ ਪੁਲਿਸ ਦਾ ਦੋ ਮੈਂਬਰੀ ਦਲ ਗ੍ਰਿਫ਼ਤਾਰੀ ਵਾਰੰਟ ਨਾਲ ਮੁੰਬਈ ਰਵਾਨਾ ਹੋ ਗਿਆ ਹੈ।ਅਦਾਲਤ ਵੱਲੋਂ ਵਾਰ-ਵਾਰ ਸਮਨ ਭੇਜੇ ਜਾਣ ਦੇ ਬਾਵਜੂਦ ਵੀ ਰਾਖੀ ਸਾਵੰਤ 9 ਮਾਰਚ ਨੂੰ ਹੋਈ ਮਾਮਲੇ ਦੀ ਸੁਣਵਾਈ `ਚ ਪੇਸ਼ ਨਹੀਂ ਹੋਈ ਸੀ।10 ਅਪ੍ਰੈਲ ਨੂੰ ਸੀ ਅਗਲੀ ਸੁਣਵਾਈ… ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ 10 ਅਪ੍ਰੈਲ ਤੈਅ ਕੀਤੀ ਹੈ।ਸ਼ਿਕਾਇਤ ਕਰਤਾ ਐਡਵੋਕੈਟ ਨਰਿੰਦਰ ਆਦਿਆ ਨੇ ਦੱਸਿਆ ਕਿ ਦੋਸ਼ੀ ਭਾਵੇਂ ਕਿੰਨਾ ਵੀ ਤਾਕਤਵਾਰ ਹੋਵੇ ਪਰ ਕਾਨੂੰਨ ਤੋਂ ਨਹੀਂ ਬੱਚ ਸਕਦੀ।ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਰਾਖੀ ਸਾਵੰਤ ਵਿਵਾਦਾਂ `ਚ ਫਸੀ ਹੋਵੇ।ਇਸ ਤੋਂ ਪਹਿਲਾਂ ਵੀ ਸਲਮਾਨ ਖਾਨ,, ਕਰਨ ਜੌਹਰ ਅਤੇ ਕਈ ਸੰਵਦੇਨਸ਼ੀਲ ਮੁੱਦਿਆ `ਤੇ ਰਾਖੀ ਦੇ ਬਿਆਨਾਂ ਨੇ ਕਈ ਲੋਕਾਂ ਨੂੰ ਹੈਰਾਨ ਕੀਤਾ ਸੀ।

Click to comment

Leave a Reply

Your email address will not be published. Required fields are marked *

Most Popular

To Top