Now Election Commission Will Buy New Tech. Machines - A One
Crime

Now Election Commission Will Buy New Tech. Machines

ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ E.V.M ਮਸ਼ੀਨਾਂ ਨਾਲ ਛੇੜਛਾੜ ਤੇ ਗੜਬੜੀ ਦੇ ਕਾਫੀ ਇਲਜ਼ਾਮ ਲੱਗਦੇ ਰਹੇ।ਇਸ ਦਰਮਿਆਨ ਚੋਣ ਕਮਿਸ਼ਨ ਨੇ ਨਵੀਆਂ ਅਤਿ ਆਧੁਨਿਕ E.V.M ਖਰੀਦਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਗੜਬੜੀ ਆਦਿ ਦੇ ਚਾਂਸ ਬਿਲਕੁਲ ਨਹੀਂ ਹੋਣਗੇ।ਹਾਲਾਂਕਿ ਹੁਣ ਤੱਕ ਵੀ ਕਮਿਸ਼ਨ ਨੇ ਮਸ਼ੀਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਤੇ ਗੜਬੜੀ ਤੋਂ ਇਨਕਾਰ ਕੀਤਾ ਹੈ। ਨਵੀਂ ਐਮ-3 ਚਾਈਪ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਸੈਲਫ ਡਾਇਗਨਾਸਟਿਕ ਨਾਲ ਲੈਸ ਹੋਣਗੀਆਂ ਜਿਸ ਜ਼ਰੀਏ ਮਸ਼ੀਨਾਂ ਦੀ ਪ੍ਰਮਾਣਿਕਤਾ ਦਾ ਪਤਾ ਲਾਇਆ ਜਾ ਸਕੇਗਾ।ਨਵੀ ਤਕਨੀਕ ਵਾਲੀਆਂ ਮਸ਼ੀਨਾਂ ਤੇ 1940 ਕਰੋੜ ਰੁਪਏ ਦਾ ਖਰਚਾ ਆਵੇਗਾ ਤੇ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2018 ਤੱਕ ਇਹ ਮਸ਼ੀਨਾਂ ਦੇਸ਼ ਨੂੰ ਮਿਲ ਜਾਣਗੀਆਂ।ਲਾਅ ਮੰਤਰਾਲੇ ਮੁਤਾਬਕ ਚੋਣ ਕਮਿਸ਼ਨ ਵੱਲੋਂ ਮਸ਼ੀਨਾਂ ਲਈ ਲੋੜੀਂਦੇ ਹਵਾਲੇ ਦੀ ਜਾਣਕਾਰੀ ਸੰਸਦ ਨੂੰ ਸੌਂਪ ਦਿੱਤੀ ਹੈ।ਮੌਜੂਦਾ ਮਸ਼ੀਨਾਂ ਚੋਣ ਕਮਿਸ਼ਨ ਨੇ 2006 ਵਿੱਚ ਖਰੀਦੀਆਂ ਸਨ ਜਿਨ੍ਹਾਂ ਨੂੰ 15 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਜੋ ਕਿ ਈਵੀਐਮ ਦੇ ਮਿਆਦ ਪੁੱਗਣ ਤੋਂ 1 ਸਾਲ ਵੱਧ ਹੈ ਤੇ ਹੁਣ ਇਨ੍ਹਾਂ ਨੂੰ ਬਦਲਣ ਦੀ ਲੋੜ ਹੈ।

Click to comment

Leave a Reply

Your email address will not be published. Required fields are marked *

Most Popular

To Top