Business

50 ਕਰੋੜ ਤੋਂ ਵੱਧ ਲੋਨ ਲੈਣ ਵਾਲਿਆ ਕੰਪਨੀਆਂ ਦਾ ਕੀ ਕਰੇਗੀ ਬੈਂਕ ?

ਸਰਕਾਰੀ ਬੈਂਕ

50 ਕਰੋੜ ਤੋਂ ਵੱਧ ਲੋਨ ਲੈਣ ਵਾਲਿਆ ਕੰਪਨੀਆਂ ਦਾ ਕੀ ਕਰੇਗੀ ਬੈਂਕ ?

ਜਿਨ੍ਹਾਂ ਲੋਕਾਂ ਨੇ, ਕੰਪਨੀਆਂ ਜਾਂ ਫਾਰਮਸ ਨੇ 50 ਕਰੋੜ ਜਾਂ ਉਸ ਤੋਂ ਅਧਿਕ ਦਾ ਲੋਨ ਲਿਆ ਹੈ, ਸਰਕਾਰੀ ਬੈਂਕ ਉਨ੍ਹਾਂ ਦੇ ਪਾਸਪੋਰਟ ਦੀ ਡੀਟੇਲ ਮੰਗ ਸਕਦੇ ਹਨ ਤਾਂਕਿ ਡਿਫਾਲਟਲ ਜਾਂ ਗੜਬੜੀ ਦੇ ਬਾਅਦ ਉਹ ਦੇਸ਼ ਚੋਂ ਨਾ ਭੱਜ ਸਕਣ।

ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ ਵਿੱਤ ਮੰਤਰਾਲੇ ਸਰਕਾਰੀ ਬੈਂਕਾਂ ਨੂੰ ਇਹ ਨਿਰਦੇਸ਼ ਦੇ ਸਕਦਾ ਹੈ।

ਇਸ ਨਾਲ ਪਹਿਲਾਂ ਕੈਬਿਨੇਟ ਨੇ ਭਗੌੜਾ ਆਰਥਿਕ ਅਪਰਾਧ ਬਿਲ ਨੂੰ ਮਨਜੂਰੀ ਦਿੱਤੀ ਸੀ, ਜਿਸ ਚ ਆਰਥਿਕ ਅਪਰਾਧ ਕਰ ਕੇ ਭੱਜਣ ਵਾਲੇ ਸ਼ਖਸ ਦੀ ਪੂਰੀ ਸੰਪਤੀ ਜ਼ਬਤ ਕਰਨ ਦੀ ਗੱਲ ਕਹੀ ਗਈ ਹੈ।

ਇਸ ਬਿਲ ਨੂੰ ਸੰਸਦ ਦੇ ਮੌਜੂਦਾ ਸੈਸ਼ਨ ਚ ਪੇਸ਼ ਕੀਤਾ ਜਾ ਸਕਦਾ ਹੈ।

ਅਧਿਕਾਰੀ ਨੇ ਦੱਸਿਆ, ਅਸੀਂ ਬੈਂਕਾਂ, ਜਾਂਚ ਏਜੰਸੀਆਂ ਅਤੇ ਦੂਸਰੇ ਸਰਕਾਰੀ ਵਿਭਾਗਾਂ ਦੇ ਵਿਚ ਬਿਹਤਰ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਲੋਨ ਅਕਾਉਂਟ ਚ ਬੈਂਕ ਨੂੰ ਗੜਬੜੀ ਦਾ ਸ਼ੱਕ ਦਿਖਾਈ ਦਿੰਦਾ ਹੈ ਤਾਂ

ਉਹ ਉਸਦੀ ਜਾਣਕਾਰੀ ਪਹਿਲਾਂ ਹੀ ਜਾਂਚ ਏਜੰਸੀਆਂ ਨੂੰ ਦੇ ਸਕਦੇ ਹਨ।

ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਫਰਜੀਵਾੜੀ ਰੋਕਣ ਚ ਮਦਦ ਮਿਲੇਗੀ ਅਤੇ ਅਪਰਾਧੀ ਬੈਂਕ ਤੇ ਜਾਂਚ ਏਜੰਸੀਆਂ ਤੋਂ ਬਚਣ ਲਈ ਦੇਸ਼ ਤੋਂ ਫਰਾਰ ਨਹੀਂ ਹੋ ਸਕਣਗੇ।

ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦਾ ਮਾਮਾ ਮੇਹੁਲ ਚੌਕਸੀ 12,622 ਕਰੋੜ ਰੁਪਏ ਦੇ ਕਥਿਤ ਪੀ.ਐੱਨ.ਬੀ. ਫਰਾਡ ਚ ਮੁੱਖ ਦੋਸ਼ੀ ਹਨ।

ਫਰਾਡ ਦੀ ਖਬਰ ਸਰਵਜਨਿਕ ਹੋਣ ਤੋਂ ਪਹਿਲਾਂ ਹੀ ਦੋਨਾਂ ਦੇਸ਼ `ਚੋਂ ਭੱਜ ਗਏ ਸਨ।

ਸਰਕਾਰ ਦਿਵਾਲਿਆ ਕੰਪਨੀ ਕਿੰਗਫਿਸ਼ਰ ਏਅਰਲਾਇੰਸ ਦੇ ਮਾਲਕ ਵਿਜੈ ਮਾਲਿਆ ਨੂੰ ਵੀ ਲੋਨ ਡਿਫਾਲਟ ਦੇ ਮਾਮਲੇ ਚ ਬ੍ਰਿਟੇਨ ਤੋਂ ਦੇਸ਼ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਚ ਹਜੇ ਤੱਕ ਉਸ ਨੂੰ ਸਫਲਤਾ ਨਹੀਂ ਮਿਲੀ ਹੈ।

ਮਾਲਿਆ ਤੋਂ ਮਨੀਂ ਲਾਂਡ੍ਰਿੰਗ ਦੇ ਦੋਸ਼ੀਆਂ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਾਬਕਾ ਆਈ.ਪੀ.ਐੱਲ. ਕਮਿਸ਼ਨਰ ਲਲਿਤ ਮੋਦੀ ਨੂੰ ਵੀ ਦੇਸ਼ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਨ੍ਹਾਂ ਸਾਰੇ ਦੋਸ਼ੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਹੈ।

ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪਾਸਪੋਰਟ ਡੀਟੇਲ ਹੋਣ ਨਾਲ ਅਜਿਹੇ ਲੋਕ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਨਹੀਂ ਕਰਣਗੇ ।

passport

ਉਨ੍ਹਾਂ ਨੇ ਕਿਹਾ, ਅਸੀਂ ਪਹਿਲਾਂ ਹੀ ਬਿਲਫੁਲ ਡਿਫਾਲਟਰ ਦੀ ਪਛਾਨ ਦੇ ਲਈ ਕਈ ਕਦਮ ਉਠਾ ਚੁਕੇ ਹਨ।

ਪਾਸਪੋਰਟ ਦੀ ਕਾਪੀ ਮੰਗਣ ਨਾਲ ਪ੍ਰਮੋਟਰਾਂ ਤੇ ਹੋਰ ਦਬਾਅ ਵਧੇਗਾ।

ਉਨ੍ਹਾਂ ਨੂੰ ਪਤਾ ਹੋਵੇਗਾ ਕਿ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰਨ ਤੇ ਉਨ੍ਹਾਂ ਨੇ ਏਅਰਪੋਰਟ ਤੇ ਰੋਕਿਆ ਜਾ ਸਕਦਾ ਹੈ।

ਪਿਛਲੇ ਹਫਤੇ ਵਿੱਤ ਮੰਤਰਾਲੇ ਨੇ ਸਰਕਾਰੀ ਬੈਂਕਾਂ ਨੂੰ 50 ਕਰੋੜ ਤੋਂ ਅਧਿਕ ਦੇ ਨਾਨ-ਪਰਫਾਰਮਿੰਗ ਲੋਨ ਦੇ ਸਾਰੇ ਮਾਮਲਿਆਂ ਚ ਗੜਬੜੀ ਦਾ ਪਤਾ ਲਗਾਉਣ ਨੂੰ ਕਿਹਾ ਸੀ।

ਵਿਤ ਮੰਤਰਾਲੇ ਨੇ ਬੈਂਕਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਗੜਬੜੀ ਦਾ ਪਤਾ ਚੱਲਦਾ ਹੈ ਤਾਂ

ਉਹ ਇਸਦੀ ਜਾਣਕਾਰੀ ਸੀ.ਬੀ.ਆਈ, ਈ.ਡੀ. ਅਤੇ ਡਾਇਰੈਕਟੋਰੇਟ ਆਫ ਰੇਵੇਨਿਊ (ਡੀ.ਆਰ.ਆਈ.) ਨੂੰ ਦਿੱਤੀ ਜਾਵੇ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook: aonetvpunjabi
twitter: AonePunjabi
youtube: AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: