current news

3 ਮਹੀਨਿਆ ਦੀ ਗਿਰਾਵਟ ਤੋਂ ਬਾਅਦ ਦਸੰਬਰ `ਚ ਸੋਨੇ ਦੀ ਦਰਾਮਦ ਵਧੀ

ਨਵੀਂ ਦਿੱਲੀ, 16 ਜਨਵਰੀ-ਦੇਸ਼ `ਚ ਸੋਨੇ ਦੀ ਦਰਾਮਦ ਬੀਤੀ ਦਸੰਬਰ `ਚ ਮੁੱਲ ਦੇ ਆਧਾਰ `ਤੇ 71.52 ਫ਼ੀਸਦੀ ਵਧ ਕੇ 7 ਮਹੀਨਿਆਂ ਦੇ ਉੱਚੇ ਪੱਧਰ 339.41 ਕਰੋੜ ਡਾਲਰ `ਤੇ ਪਹੁੰਚ ਗਈ। ਲਗਾਤਾਰ 3 ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਦਸੰਬਰ `ਚ ਸੋਨੇ ਦੀ ਦਰਾਮਦ ਵਧੀ ਹੈ। ਇਸ ਤੋਂ ਪਹਿਲਾਂ ਸਤੰਬਰ 2017 `ਚ ਇਸ ਦੀ ਦਰਾਮਦ 4.94 ਫ਼ੀਸਦੀ, ਅਕਤੂਬਰ `ਚ 16.14 ਅਤੇ ਨਵੰਬਰ `ਚ 25.96 ਫ਼ੀਸਦੀ ਘਟੀ ਸੀ। ਤਿਉਹਾਰੀ ਅਤੇ ਵਿਆਹਾਂ ਦੇ ਮੌਸਮ ਦੇ ਬਾਵਜੂਦ ਇਨ੍ਹਾਂ ਮਹੀਨਿਆਂ `ਚ ਸੋਨੇ ਦੀ ਦਰਾਮਦ ਘੱਟ ਰਹਿਣਾ ਹੈਰਾਨ ਕਰਨ ਵਾਲਾ ਰਿਹਾ ਸੀ। ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦਰਾਮਦਕਾਰਾਂ ਨੇ ਵਸਤੂ ਅਤੇ ਸੇਵਾ ਕਰ ਜੀ. ਐੱਸ. ਟੀ. ਲਾਗੂ ਹੋਣ ਤੋਂ ਪਹਿਲਾਂ ਦਰਾਮਦ ਵਧਾ ਕੇ ਸੋਨੇ ਦਾ ਸਟਾਕ ਜਮ੍ਹਾ ਕਰ ਲਿਆ ਸੀ, ਇਸ ਲਈ ਬਾਅਦ `ਚ ਦਰਾਮਦ `ਚ ਕਮੀ ਵੇਖੀ ਗਈ। ਜੀ. ਐੱਸ. ਟੀ. `ਚ ਸੋਨੇ `ਤੇ ਟੈਕਸ ਦੀ ਦਰ ਵਧਾ ਕੇ 3 ਫ਼ੀਸਦੀ ਕਰ ਦਿੱਤੀ ਗਈ ਹੈ।
ਪਿਛਲੇ ਸਾਲ ਜੀ. ਐੱਸ. ਟੀ. ਲਾਗੂ ਹੋਣ ਤੋਂ ਪਹਿਲਾਂ ਮਈ `ਚ ਸੋਨੇ ਦੀ ਦਰਾਮਦ 236.45 ਫ਼ੀਸਦੀ ਵਧੀ ਸੀ ਅਤੇ ਕੁਲ ਦਰਾਮਦ 495.85 ਕਰੋੜ ਡਾਲਰ ਦੀ ਰਹੀ ਸੀ। ਉਸ ਤੋਂ ਬਾਅਦ ਸਭ ਤੋਂ ਜ਼ਿਆਦਾ 339.41 ਕਰੋੜ ਡਾਲਰ ਦੀ ਦਰਾਮਦ ਦਸੰਬਰ 2017 `ਚ ਹੋਈ ਹੈ। ਇਹ ਦਸੰਬਰ 2016 ਦੇ 197.88 ਕਰੋੜ ਡਾਲਰ ਦੇ ਮੁਕਾਬਲੇ 71.52 ਫੀਸਦੀ ਜ਼ਿਆਦਾ ਹੈ। ਦਸੰਬਰ `ਚ ਚਾਂਦੀ ਦੀ ਦਰਾਮਦ ਵੀ 105.82 ਫ਼ੀਸਦੀ ਵਧ ਕੇ 19.73 ਕਰੋੜ ਡਾਲਰ `ਤੇ ਪਹੁੰਚ ਗਈ। ਦਸੰਬਰ 2016 `ਚ ਇਹ 9.58 ਕਰੋੜ ਡਾਲਰ ਰਹੀ ਸੀ।

ਇਹ ਵੀ ਪੜ੍ਹੋ:

ਕਿਊ ਕੀਤਾ ਕਰੂ ਦੇ ਮੈਂਬਰਾਂ ਨੇ ਬ੍ਰਿਟਿਸ਼ ਏਅਰਵੇਜ਼ ਦੀ ਫਲਾਇਟ ਨੁੰ ਉਡਾਨ ਤੋਂ ਇਨਕਾਰ?

ਰਾਣਾ ਗੁਰਜੀਤ ਦਾ ਅਸਤੀਫ਼ਾ ਹੋਇਆ ਨਾ ਮਨਜ਼ੂਰ

ਕੁਝ ਕਲਾਕਾਰ ਅਜਿਹੇ ਵੀ ਨੇ ਸਾਡੇ ਕੋਲ

ਕਿ Krishan Chand (Buddhu) ਹੋਣਗੇ ਪਟਿਆਲੇ ਦੇ ਅਗਲੇ ਮੇਹਰ

ਨਾਬਾਲਿਕ ਲੜਕੀ ਨੂੰ ਕਿਊ ਲਗਾਨੀ ਪਈ ਅੱਗ

 

Join us for latest news and updates :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: