center govt

ਸਿਆਸੀ ਪਾਰਟੀਆਂ ਦੇ ਨਿਸ਼ਾਨੇ ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਅਰਵਿੰਦ ਕੇਜਰੀਵਾਲ

ਸਿਆਸੀ ਪਾਰਟੀਆਂ ਦੇ ਨਿਸ਼ਾਨੇ ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 16 ਮਾਰਚ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਸਿੰਘ ਮਜੀਠੀਆ ਤੋਂ ਨਸ਼ੇ ਦੇ ਕਾਰੋਬਾਰ ਚ

ਉਨ੍ਹਾਂ ਦੀ ਸ਼ਮੂਲੀਅਤ ਦੇ ਲਾਏ ਦੋਸ਼ਾਂ ਲਈ ਮੁਆਫ਼ੀ ਮੰਗੇ ਜਾਣ ਤੇ ਕੇਜਰੀਵਾਲ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਨਿਸ਼ਾਨੇ ਤੇ ਆ ਗਏ ਹਨ |

ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ

ਕੇਜਰੀਵਾਲ ਦੀ ਮੁਆਫੀ ਨੇ ‘ਆਪ’ ਵਲੋਂ ਅਪਣਾਈ ਹੇਠਲੇ ਪੱਧਰ ਦੀ ਰਾਜਨੀਤੀ ਨੂੰ ਉਜਾਗਰ ਕਰ ਦਿੱਤਾ ਹੈ |

ਉਨ੍ਹਾਂ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ‘ਚ ‘ਆਪ’ ਦੀ ਪੂਰੀ ਮੁਹਿੰਮ ਝੂਠ ਤੇ ਆਧਾਰਿਤ ਸੀ |

ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਪ’ ਦੇ ਮੁਖੀ ਦੀ ਆਪਣੇ ਕਹੇ ਸ਼ਬਦਾਂ ਤੇ ਟਿਕੇ ਰਹਿਣ ਦੀ ਜੁਰਅਤ ਨਹੀਂ ਹੈ,

ਜਦਕਿ ਭਾਜਪਾ ਦੇ ਵਿਜੇਂਦਰ ਗੁਪਤਾ ਨੇ ਕਿਹਾ ਕਿ

ਕੇਜਰੀਵਾਲ ਨੂੰ ਨਿੱਜੀ ਤੌਰ ਤੇ ਪੱਤਰ ਭੇਜਣ ਦੀ ਥਾਂ ਜਨਤਕ ਤੌਰ ਤੇ ਮੁਆਫੀ ਮੰਗਣੀ ਚਾਹੀਦੀ ਸੀ |

ਗੁਪਤਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਦੋਸ਼ ਜਨਤਕ ਤੌਰ ਤੇ ਲਾਏ ਸਨ

ਤਾਂ ਮੁਆਫੀ ਨੂੰ ਨਿੱਜੀ ਤੌਰ ਤੇ ਕਿਉਂ ਭੇਜਿਆ |

ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਵਲੋਂ ਮੁਆਫੀ ਨੇ ਪੰਜਾਬ  ਚ ‘ਆਪ’ ਦੀ ਹੱਤਿਆ ਕਰ ਦਿੱਤੀ ਹੈ |

ਬਿਕਰਮ ਸਿੰਘ ਮਜੀਠੀਆ
ਇਹ ਇਸ ਤਰਾਂ ਹੈ ਜਿਸ ਤਰਾਂ ਉਨ੍ਹਾਂ ਨੇ ਪੰਜਾਬ ਚੋਂ ‘ਆਪ’ ਦੀ ਹੋਂਦ ਮਿਟਾ ਦਿੱਤੀ ਹੋਵੇ |

ਹੁਣ ਉਹ ਕਿਹੜੇ ਮੂੰਹ ਨਾਲ ਪੰਜਾਬ ‘ਚ ਨਸ਼ੇ ਦੀ ਗੱਲ ਕਰਨਗੇ | ਟਵਿੱਟਰ ਤੇ ਪ੍ਰਤੀਕਿਰਿਆ ਕਰਦਿਆਂ ਸੀਨੀਅਰ ‘ਆਪ’ ਨੇਤਾ ਕੁਮਾਰ ਵਿਸ਼ਵਾਸ ਨੇ ਕਿਹਾ ਕਿ

ਉਹ 2013, 14 ਅਤੇ 15 ਦੀਆਂ ਚੋਣਾਂ ਚ ਪ੍ਰਚਾਰ ਮੁਹਿੰਮਾਂ ਨਾਲ ਸਬੰਧਤ ਅਦਾਲਤੀ ਸੁਣਵਾਈਆਂ

ਕਾਰਨ ਲਗਾਤਾਰ ਆਪਣੇ ਸ਼ੋਅ ਛੱਡ ਰਹੇ ਹਨ |

ਇਸ ਲਈ ‘ਆਪ’ ਵਲੋਂ ਬਿਨਾਂ ਕਾਨੂੰਨੀ ਸਹਾਇਤਾ ਦੇ ਉਹ ਮੁਕੱਦਮੇ ਲੜ ਰਹੇ ਹਨ |

ਇਕ ਹੋਰ ਕੇਸ ਦੀ ਸੁਣਵਾਈ ਕੱਲ੍ਹ ਹੈ ਅਤੇ ਇਸ ਲਈ ਉਨ੍ਹਾਂ ਨੇ ਨਿੱਜੀ ਤੌਰ ਤੇ ਵਕੀਲ ਦਾ ਪ੍ਰਬੰਧ ਕੀਤਾ ਹੈ |

ਇਹ ਲੜਾਈ ਜਾਰੀ ਰਹੇਗੀ |

ਪਾਰਟੀ ਦੇ ਪੰਜਾਬ ਵਿੰਗ ਦੇ ਨੇਤਾਵਾਂ ਨੇ ਬਿਨਾਂ ਸਲਾਹ ਤੋਂ ਚੁੱਕੇ ਇਸ ਕਦਮ ਤੇ ਸਖ਼ਤ ਨਰਾਜ਼ਗੀ ਪ੍ਰਗਟਾਈ ਹੈ

ਅਤੇ ਮੁਆਫੀ ਦੇ ਵਿਰੋਧ ਚ ਅੱਜ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ |

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook: aonetvpunjabi
twitter: AonePunjabi
youtube: AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: