punjab news

ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਦਿੱਤਾ ਮੰਗ ਪੱਤਰ

ਫਤਹਿਗੜ ਸਾਹਿਬ,9 ਜਨਵਰੀ- ਪਿਛਲੇ ਕਾਫੀ ਦਿਨਾਂ ਤੋ ਵਿਵਾਦਾਂ ਵਿੱਚ ਚੱਲੀ ਆ ਰਹੀ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੰਗ ਪੱਤਰ ਦੇਣ ਲਈ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਗੁਰਦੁਆਰਾ ਸ੍ਰੀ ਫਤਹਿਗੜ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੂੰ ਮੰਗ ਪੱਤਰ ਦੇ ਕੇ ਗੁਰੂ ਘਰ ਵਿੱਚ ਹੋ ਰਹੀ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ 5 ਦਿਨਾਂ ਦਾ ਸਮਾਂ ਦਿੱਤਾ ਹੈ, ਅਗਰ ਸੋ੍ਰਮਣੀ ਕਮੇਟੀ ਕਿਸੇ ਨਤੀਜੇ ਤੇ ਨਹੀ ਪਹੁੰਚਦੀ ਤਾਂ 14 ਜਨਵਰੀ ਤੋਂ ਧਾਰਮਿਕ ਮਰਿਆਦਾ ਬਹਾਲ ਕਰਵਾਉਣ ਲਈ ਮੋਰਚਾ ਦਾ ਐਲਾਨ ਵੀ ਕੀਤਾ।

ਜ਼ਿਕਰਯੋਗ ਹੈ ਕਿ ਸ਼ਹੀਦੀ ਸਭਾ ਦੌਰਾਨ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਿਸੇ ਦਿੱਲੀ ਦੇ ਵਿਅਕਤੀ ਦਲਵਿੰਦਰ ਸਿੰਘ ਦੇ ਨਿੱਜੀ ਪਾਠ ਦੌਰਾਨ ਹੀ ਪਰਿਵਾਰ ਅਤੇ ਸਾਹਿਬਜਾਦਿਆਂ ਦੀ ਸਰਧਾਂਜਲੀ ਲਈ ਅਰਦਾਸ ਕਰ ਦਿੱਤੀ ਸੀ, ਜਿਸ ਕਾਰਨ ਸੰਗਤਾਂ ਵਿੱਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਸੀ, ਜਦਕਿ ਸ੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਇਹ ਪਾਠ ਸ੍ਰੋਮਣੀ ਕਮੇਟੀ ਵਲੋਂ ਕਰਵਾਇਆ ਗਿਆ। ਜਿਸ ਦੇ ਪੁੱਖਤਾ ਸਬੂਤ ਪੇਸ਼ ਕਰਕੇ ਬੀਰਦਵਿੰਦਰ ਸਿੰਘ ਨੇ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮੌਕੇ ਬੀਰਦਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲੇ ਸਮੇਂ ਦੀ ਤਰਾਂ ਗੁਰੂ ਘਰ ਦੀ ਮਰਿਆਦਾ ਨੂੰ ਢਾਹ ਲਗਾਉਣ ਵਾਲੇ ਵਿਅਕਤੀ ਮਨਮਾਨੀਆ ਕਰ ਰਹੇ ਹਨ। ਪਿਛਲੇ 100 ਸਾਲਾਂ ਤੇ ਇਤਿਹਾਸ ਵਿੱਚ ਸ਼ਹੀਦੀ ਸਭਾ ਦੌਰਾਨ ਕਿਸੇ ਨਿੱਜੀ ਵਿਅਕਤੀ ਦਾ ਪਾਠ ਨਹੀ ਕਰਵਾਇਆ ਜਾਦਾ, ਸਗੋ ਅਦਾਰੇ ਵਲੋਂ ਆਪਣੇ ਤੌਰ ਤੇ ਪਾਠ ਕਰਵਾਇਆ ਜਾਂਦਾ ਹੈ, ਪਰ 25 ਦਸੰਬਰ 2017 ਨੂੰ ਸ੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਆਪਣੀ ਮਰਜ਼ੀ ਮੁਤਾਬਿਕ ਦਿੱਲੀ ਦੇ ਕਿਸੇ ਵਿਅਕਤੀ ਦਾ ਪਾਠ ਕਰਕੇ ਹੀ ਭੋਗ ਪਾ ਦਿੱਤੇ, ਜੋ ਮਰਿਆਦਾ ਦੇ ਉਲਟ ਹੈ। ਇਸੇ ਤਰਾਂ ਗੁਰਦੁਆਰਾ ਸ੍ਰੀ ਫਤਹਿਗੜ ਸਾਹਿਬ ਦੇ ਪ੍ਰਬੰਧਕਾਂ ਵਲੋਂ ਲੰਗਰ ਦੀ ਅਰਦਾਸ ਫੋਟੋਆਂ ਅੱਗੇ ਕੀਤੀ ਜਾਣ ਲੱਗੀ ਹੈ, ਜੋ ਪਹਿਲਾਂ ਠੰਡੇ ਬੂਰਜ ਵਿਖੇ ਹੁੰਦੀ ਸੀ।

ਇਥੇ ਵੀ ਕਮੇਟੀ ਮੈਂਬਰਾਂ ਵਲੋਂ ਮਰਿਆਦਾ ਭੰਗ ਕੀਤੀ ਜਾ ਰਹੀ ਹੈ। ਉਨਾਂ ਦੋਸ਼ ਲਗਾਊਦੇ ਹੋਏ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਤਿੰਨ ਮੁਲਾਜਮ ਕਮੇਟੀ ਮੈਂਬਰਾਂ ਦੇ ਘਰਾਂ ਵਿੱਚ ਬਗਾਰ ਕਰਦੇ ਹਨ, ਜਦਕਿ ਤਨਖਾਹ ਗੁਰੂ ਘਰ ਦੀ ਗੋਲਕ ਤੋ ਲੈ ਰਹੇ ਹਨ। ਜਿਹੜੇ ਵਿਅਕਤੀ ਇਸ ਲਈ ਜਿੰਮੇਵਾਰ ਹਨ, ਉਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਕੀ ਕਹਿਣਾ ਹੈ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਾ?

ਗੁਰਦੁਆਰਾ ਸ੍ਰੀ ਫਤਹਿਗੜ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਉਨਾਂ ਪਾਠ ਦੀ ਬੁਕਿੰਗ ਕਰਵਾਉਣ ਲਈ ਆਏ ਸਨ, ਪਰ ਉਨਾਂ ਦਾ ਪਾਠ ਬੁੱਕ ਨਹੀ ਕੀਤਾ ਗਿਆ। ਕਿਉਕਿ ਸ਼ਹੀਦੀ ਸਭਾ ਦੌਰਾਨ ਜੋ ਪਾਠ ਹੋਇਆ ਸੀ, ਉਸ ਦੀ ਜਾਂਚ ਚੱਲ ਰਹੀ ਹੈ, ਇਸ ਲਈ ਪਾਠਾਂ ਦੀ ਬੁਕਿੰਗ ਬੰਦ ਕੀਤੀ ਗਈ ਹੈ। ਜਾਂਚ ਉਪਰੰਤ ਹੀ ਕੋਈ ਕਾਰਵਾਈ ਅਮਲ ਚ ਲਿਆਦੀ ਜਾਵੇਗੀ।

ਇਹ ਵੀ ਪੜ੍ਹੋ:

ਯੋਗੀ ਅਦਿਤਯਨਾਥ ਨੇ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਸਿਧਾਰਾਮਯਾ ਤੇ ਕਸਿਆ ਤੰਜ

Harsimrat Kaur ਦਾ ਸੁਣੋ ਕਰਜ਼ੇ ਤੇ ਬਿਆਨ

B.J.P ਦੇ ਉਮੀਦਵਾਰ ਨੂੰ ਪਾਇਆ ਜੁੱਤੀਆਂ ਦਾ ਹਾਰ

ਗਾਵਾ ਚੋਰੀ ਕਰਨ ਵਾਲੇ ਪਕੜੇ ਲੋਕਾਂ ਨੇ

ਕਾਤਿਲ ਨੂੰ ਕੀਤਾ ਗਿਫ੍ਤਾਰ

 

keep in touch :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: