Automobiles

ਸਾਈਕਲ ਡਿਜਾਈਨ ਨਾਲ ਬਣਾਈ ਇਲੈਕਟ੍ਰਿਕ ਬਾਇਕ 50 ਕਿਲੋਮੀਟਰ ਦਾ ਰਸਤਾ ਕਰੇਗੀ ਤੈਅ

ਇਲੈਕਟ੍ਰਿਕ ਬਾਈਸਾਈਕਲਸ

 

ਜਲੰਧਰ 5 ਮਾਰਚ- ਇਲੈਕਟ੍ਰਿਕ ਬਾਈਸਾਈਕਲਸ ਚ ਸੁਧਾਰ ਕਰਦੇ ਹੋਏ ਇਨ੍ਹਾਂ ਨੂੰ ਹੋਰ ਬਿਹਤਰ ਬਣਾਉਣ ਲਈ ਅਜਿਹੀ ਈ-ਬਾਈਕ ਬਣਾਈ ਗਈ ਹੈ ਜੋ ਸੂਰਜ ਦੀ ਰੌਸ਼ਨੀ ਨਾਲ ਫੁੱਲ ਚਾਰਜ ਹੋ ਕੇ 50 ਕਿਲੋਮੀਟਰ ਦਾ ਰਸਤਾ ਤੈਅ ਕਰਨ  ਚ ਮਦਦ ਕਰੇਗੀ। ਯਾਨੀ ਇਸ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਪਾਵਰ ਆਊਟਲੈੱਟ ਨੂੰ ਲੱਭਣ ਦੀ ਲੋੜ ਨਹੀਂ ਪਵੇਗੀ। ਇਸ ਨੂੰ ਡੈੱਨਮਾਰਕ ਦੀ ਰਾਜਧਾਨੀ ਚ ਸਥਿਤ ਸਟਾਰਟਅਪ ਕੰਪਨੀ  ਵੱਲੋਂ ਬਣਾਇਆ ਗਿਆ ਹੈ।

ਇਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਨੂੰ ਰੇਸਿੰਗ ਲਈ ਇਸਤੇਮਾਲ ਚ ਲਿਆਏ ਜਾਣ ਵਾਲੇ  ਸਾਈਕਲਸ ਦੇ ਡਿਜ਼ਾਈਨ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ। ਇਸ ਵਿਚ ਕਈ ਅਜਿਹੇ ਆਧੁਨਿਕ ਫੀਚਰਸ ਦਿੱਤੇ ਗਏ ਹਨ ਜੋ ਤੁਸੀਂ ਹੁਣ ਤਕ ਕਿਸੇ ਹੋਰ ਈ-ਬਾਈਕ ਚ ਦੇਖੇ ਨਹੀਂ ਹੋਣਗੇ।

250- ਵਾਟ ਦੀ ਮੋਟਰ

ਈ-ਬਾਈਕ ਚ 250 ਵਾਟ ਦੀ ਮੋਟਰ ਲੱਗੀ ਹੈ, ਜਿਸ ਨੂੰ 36 ਵੋਲਟ ਦੀ ਬੈਟਰੀ ਨਾਲ ਕੁਨੈਕਟ ਕੀਤਾ ਗਿਆ ਹੈ।

ਇਹ ਮੋਟਰ ਲੋੜ ਪੈਣ `ਤੇ 0 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 4.5 ਸੈਕੰਡ ਚ ਫੜਨ ਚ ਮਦਦ ਕਰਦੀ ਹੈ।

ਮਤਲਬ ਬਜ਼ੁਰਗ ਵਿਅਕਤੀ ਜਦੋਂ ਇਸ ਤੇ ਬੈਠ ਕੇ ਇਸ ਨੂੰ ਚਲਾਉਣਾ ਸ਼ੁਰੂ ਕਰੇਗਾ ਤਾਂ ਉਸ ਦੇ ਡਿੱਗਣ ਦਾ ਜੋਖਿਮ ਨਹੀਂ ਰਹੇਗਾ।

ਬਿਹਤਰੀਨ ਡਿਜ਼ਾਈਨ

ਇਸ ਦੇ ਡਿਜ਼ਾਈਨ ਨੂੰ ਐਲੂਮੀਨੀਅਮ ਨਾਲ ਬਣਾਇਆ ਗਿਆ ਹੈ ਅਤੇ ਇਸ ਵਿਚ ਫਾਈਵ ਸਪੋਕ ਮੈਗਨੀਸ਼ੀਅਮ ਅਲਾਏ ਵ੍ਹੀਲਸ ਦਿੱਤੇ ਗਏ ਹਨ,

ਜੋ ਇਸ ਦੀ ਲੁਕ ਨੂੰ ਹੋਰ ਵੀ ਬਿਹਤਰ ਬਣਾ ਰਹੇ ਹਨ।

ਰਿਮੂਵੇਬਲ ਬੈਟਰੀ

ਚਾਲਕ ਦੀ ਸਹੂਲਤ ਲਈ ਵੱਖਰੇ ਤੌਰ ਤੇ ਇਸ ਵਿਚ ਰਿਮੂਵੇਬਲ ਬੈਟਰੀ ਦਿੱਤੀ ਗਈ ਹੈ,

ਜਿਸ ਨੂੰ ਤੁਸੀਂ ਮੀਂਹ ਸਮੇਂ ਸਾਈਕਲ ਤੋਂ ਬਾਹਰ ਕੱਢ ਕੇ ਵਾਲ ਆਊਟਲੈੱਟ ਨਾਲ ਵੀ ਚਾਰਜ ਕਰ ਸਕਦੇ ਹੋ। .

 ਲਾਈਟਸ

ਰਾਤ ਵੇਲੇ ਇਸ ਦਾ ਇਸਤੇਮਾਲ ਕਰਨ ਲਈ ਇਸ ਵਿਚ ਫਰੰਟ ਅਤੇ ਟੇਲ ਲਾਈਟ ਲਾਈਆਂ ਗਈਆਂ ਹਨ

ਜੋ ਰਸਤਾ ਦਿਖਾਉਣ ਤੇ ਪਿੱਛੋਂ ਆ ਰਹੀਆਂ ਗੱਡੀਆਂ ਚਾਲਕ ਨੂੰ ਬ੍ਰੇਕ ਲਾਉਣ ਦਾ ਸਿਗਨਲ ਦੇਣਗੀਆਂ।

ਸਫਰ ਦੌਰਾਨ ਸੁਣ ਸਕੋਗੇ ਗਾਣੇ

ਇਸ ਈ-ਬਾਈਕ ਚ ਬਿਲਟ ਇਨ ਬਲਿਊਟੁੱਥ ਸਪੀਕਰ ਲੱਗਾ ਹੈ, ਜਿਸ ਨੂੰ ਤੁਸੀਂ ਆਪਣੇ ਸਮਾਰਟਫੋਨ ਦੇ ਨਾਲ ਕੁਨੈਕਟ ਕਰ ਕੇ ਸਫਰ ਦੌਰਾਨ ਆਪਣੇ ਮਨਪਸੰਦ ਗਾਣਿਆਂ ਨੂੰ ਸੁਣ ਸਕਦੇ ਹੋ ਤੇ ਕਾਲ ਆਦਿ ਨੂੰ ਬਿਨਾਂ ਰੁਕੇ ਰਿਸੀਵ ਕਰ ਸਕਦੇ ਹੋ।

ਟ੍ਰਿਪ ਕੰਪਿਊਟਰ

ਇਸ ਦੀ ਹੈਂਡਲਬਾਰ ਤੇ ਟ੍ਰਿਪ ਕੰਪਿਊਟਰ ਲੱਗਾ ਹੈ ਜੋ ਸਪੀਡ ਆਦਿ ਨੂੰ ਤਾਂ ਸ਼ੋਅ ਕਰਦਾ ਹੀ ਹੈ ਨਾਲ ਹੀ ਇਹ ਬੈਟਰੀ ਲੈਵਲ ਤੇ ਕਿੰਨੇ ਕਿਲੋਮੀਟਰ ਈ-ਬਾਈਕ ਹੋਰ ਚੱਲ ਸਕਦੀ ਹੈ, ਇਸ ਦੀ  ਵੀ ਜਾਣਕਾਰੀ ਦਿੰਦਾ ਹੈ।  ਕੰਪਨੀ ਦੇ ਫਾਊਂਡਰ ਜੋਨਸ ਗਿਜਲ ਨੇ ਕਿਹਾ ਹੈ ਕਿ ਟੈਸਲਾ ਸਾਡੇ ਲਈ ਕਿਸੇ ਮਹਾਨ ਪ੍ਰੇਰਨਾ ਤੋਂ ਘੱਟ ਨਹੀਂ ਰਿਹਾ ਹੈ। ਟੈਸਲਾ ਨੇ ਕਾਰ ਇੰਡਸਟਰੀ ਚ ਜਿਸ ਤਰ੍ਹਾਂ ਆਪਣੀਆਂ ਇਲੈਕਟ੍ਰਿਕ ਕਾਰਾਂ ਨੂੰ ਪੇਸ਼ ਕੀਤਾ ਹੈ ਉਸ ਤੋਂ ਅਸੀਂ ਕਾਫੀ ਪ੍ਰਭਾਵਿਤ ਹਾਂ ਅਤੇ ਇਨ੍ਹਾਂ ਚੀਜ਼ਾਂ ਤੇ ਧਿਆਨ ਦਿੰਦੇ ਹੋਏ ਅਸੀਂ ਇਸ ਈ-ਬਾਈਕ ਨੂੰ ਤਿਆਰ ਕੀਤਾ ਹੈ। ਉਮੀਦ ਹੈ ਕਿ ਇਸ ਨੂੰ ਅਮਰੀਕੀ ਡਾਲਰ 1,220 ਲਗਭਗ 79 ਹਜ਼ਾਰ ਰੁਪਏ ਚ ਮੁਹੱਈਆ ਕੀਤਾ ਜਾਵੇਗਾ ਪਰ ਸੋਲਰ ਚਾਰਜਿੰਗ ਪੈਕ ਦੇ ਲਈ ਤੁਹਾਨੂੰ ਵੱਖਰੇ ਤੌਰ ਤੇ 550 ਡਾਲਰ ਲਗਭਗ 35 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook: aonetvpunjabi
twitter: AonePunjabi
youtube: AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: