current news

ਗੁਆਂਢੀ ਮੁਲਕ ਸ਼੍ਰੀ ਲੰਕਾਂ ਚ ਲੱਗੀ 10 ਦਿਨਾਂ ਐਮਰਜੈਂਸੀ ਦਾ ਐਲਾਨ, ਕਿਉ ?

ਸ਼੍ਰੀ ਲੰਕਾਂ ਚ ਲੱਗੀ 10 ਦਿਨਾਂ ਐਮਰਜੈਂਸੀ ਦਾ ਐਲਾਨ ਕਿਉ ?

ਕੋਲੰਬੋ  6 ਮਾਰਚ – ਗੁਆਂਢੀ ਮੁਲਕ ਸ਼੍ਰੀਲੰਕਾ ਵਿਚ 10 ਦਿਨਾਂ ਲਈ ਐਮਰਜੈਂਸੀ ਐਲਾਨ ਦਿੱਤੀ ਗਈ ਹੈ।

ਹਿੰਸਕ ਝੜਪਾਂ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਕਲ ਹਿੰਸਾ ਭੜਕਣ ਤੋਂ ਬਾਅਦ ਪੁਲਸ ਨੇ ਥੇਲਡੇਨੀਆ ਇਲਾਕੇ ਵਿਚ ਕਰਫਿਊ ਲਗਾ ਦਿੱਤਾ ਸੀ।

ਸਮਾਜਿਕ ਸਸ਼ਕਤੀਕਰਣ ਮੰਤਰੀ ਐਸ.ਬੀ. ਦਿਸਾਨਾਇਕੇ ਨੇ ਦੱਸਿਆ ਕਿ ਦੇਸ਼ ਦੇ ਕੁਝ ਹਿੱਸਿਆਂ ਵਿਚ ਹਿੰਸਾ ਭੜਕਣ ਤੋਂ ਬਾਅਦ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ

ਅਤੇ ਉਨ੍ਹਾਂ ਦੇ ਮੰਤਰੀਮੰਡਲ ਨੇ ਅੱਜ 10 ਦਿਨਾਂ ਲਈ ਐਮਰਜੈਂਸੀ ਦੀ ਸਥਿਤੀ ਐਲਾਨਣ ਦਾ ਫੈਸਲਾ ਕੀਤਾ ਹੈ।

 

ਰਾਸ਼ਟਰਪਤੀ ਸਕੱਤਰੇਤ ਵਿਚ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਬਾਹਰ ਮੌਜੂਦ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਬੰਧੀ ਛੇਤੀ ਹੀ ਗਜਟ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ।

ਡੇਲੀ ਮਿਰਰ ਨੇ ਉਨ੍ਹਾਂ ਦੇ ਹਵਾਲੇ ਤੋਂ ਕਿਹਾ ਕਿ ਦੋਸ਼ ਲਗ ਰਹੇ ਹਨ ਕਿ ਇਨ੍ਹਾਂ ਤਣਾਅਪੂਰਨ ਸਥਿਤੀਆਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਾਨੂੰਨ ਲਾਗੂ ਨਹੀਂ ਕੀਤਾ ਜਾ ਰਿਹਾ।

ਹੁਣ ਪੁਲਸ ਅਤੇ ਫੌਜੀ ਮੁਲਾਜ਼ਮਾਂ ਨੂੰ ਸੁਰੱਖਿਆ ਵਧਾਉਣ ਲਈ ਸਬੰਧਿਤ ਥਾਵਾਂ ਉੱਤੇ ਤਾਇਨਾਤ ਕਰ ਦਿੱਤਾ ਗਿਆ ਹੈ।

ਦਿਸਾਨਾਇਕੇ ਨੇ ਕਿਹਾ ਕਿ ਰਾਸ਼ਟਰਪਤੀ 10 ਦਿਨ ਬਾਅਦ ਫੈਸਲਾ ਕਰਨਗੇ ਕਿ ਐਮਰਜੈਂਸੀ ਦੀ ਸਥਿਤੀ ਨੂੰ ਅੱਗੇ ਵਧਾਉਣਾ ਹੈ ਜਾਂ ਨਹੀਂ।

ਕੈਂਡੀ ਜ਼ਿਲੇ ਦੇ ਥੇਲਡੇਨੀਆ ਅਤੇ ਪਾਲੇਕੇਲ ਇਲਾਕੇ ਵਿਚ ਅੱਜ ਫਿਰ ਤੋਂ ਕਰਫਿਊ ਲਗਾਇਆ ਗਿਆ ਅਤੇ

ਭਾਰੀ ਹਥਿਆਰਾਂ ਨਾਲ ਲੈੱਸ ਵਿਸ਼ੇਸ਼ ਦਸਤੇ ਅਤੇ ਪੁਲਸ ਕਮਾਂਡੋ ਦੀ ਤਾਇਨਾਤੀ ਕੀਤੀ ਗਈ ਹੈ।

ਸ਼੍ਰੀ ਲੰਕਾਂ

ਦੱਸਿਆ ਜਾ ਰਿਹਾ  ਹੈ ਕਿ ਇਕ ਬੁੱਧ ਵਿਅਕਤੀ ਦੇ ਕਤਲ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਉਦਯੋਗ-ਕਾਰੋਬਾਰ ਵਿਚ ਤੋੜਭੰਨ ਕੀਤੀ ਸੀ ਜਿਸ ਤੋਂ ਬਾਅਦ ਕੈਂਡੀ ਜ਼ਿਲੇ ਵਿਚ ਹਿੰਸਾ ਭੜਕ ਗਈ ਸੀ।

ਪ੍ਰਸ਼ਾਸਨ ਨੇ ਇਸ ਤੋਂ ਪਹਿਲਆਂ ਕੁਝ ਜਿ਼ਲਿਆਂ ਵਿਚ ਕਰਫਿਊ ਵੀ ਲਗਾਇਆ ਸੀ ਪਰ ਉਸ ਨਾਲ ਹਿੰਸਾ ਨੂੰ ਨੱਥ ਨਹੀਂ ਪਾਈ ਜਾ ਸਕੀ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀਲੰਕਾ ਵਿਚ ਮੁਸਲਿਮ ਭਾਈਚਾਰੀ ਅਤੇ ਬੁੱਧ ਧਰਮ ਦੇ ਲੋਕਾਂ ਵਿਚਾਲੇ ਤਣਾਅ ਕਈ ਦਿਨਾਂ ਤੋਂ ਚੱਲ ਰਿਹਾ ਸੀ।

ਸ਼੍ਰੀ ਲੰਕਾਂ

ਇਸ ਤਣਾਅ ਦੇ ਚਲਦੇ ਇਥੇ ਹਿੰਸਾ ਹੁੰਦੀ ਰਹਿੰਦੀ ਹੈ।

ਲਗਾਤਾਰ ਹੋ ਰਹੀ ਹਿੰਸਾ ਦੀਆਂ ਘਟਨਾਵਾਂ ਦੇ ਚਲਦੇ ਸ਼੍ਰੀਲੰਕਾ ਵਿਚ ਐਮਰਜੈਂਸੀ ਲਗਾਉਣੀ ਪਈ ਹੈ।

ਦੇਸ਼ ਵਿਚ ਐਮਰਜੈਂਸੀ ਦੇ ਚਲਦੇ ਇਥੇ ਹੋਣ ਵਾਲੀ ਤਿੰਨ ਦੇਸ਼ਾਂ ਦੀ ਕ੍ਰਿਕਟ ਲੜੀ ਉੱਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ।

ਹੁਣ ਦੇਖਣਾ ਇਹ ਹੋਵੇਗਾ ਕਿ ਇਸ ਐਮਰਜੈਨਸੀ ਦੇ  ਕੀ ਨਤੀਜੇ ਨਿਕਲਣਗੇ ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook: aonetvpunjabi
twitter: AonePunjabi
youtube: AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: