blog

ਵਿਦੇਸ਼ਾਂ ‘ਚ ਵੀ ਅੋਰਤਾਂ ਤੇ ਜ਼ੁਲਮ ਜਾਰੀ-ਲੰਡਨ

 

ਵਿਦੇਸ਼ਾਂ ਚ ਵੀ ਅੋਰਤਾਂ ਤੇ ਜ਼ੁਲਮ ਜਾਰੀ-ਲੰਡਨ

ਲੰਡਨ 2 ਫਰਵਰੀ – ਵਿਦੇਸ਼ਾਂ ਚ ਵੀ ਅੋਰਤਾਂ ਤੇ ਜ਼ੁਲਮ ਜਾਰੀ  ਹੈ । ਲੰਡਨ ਬ੍ਰੈਡਫੋਰਡ ਦੇ ਜ਼ਾਹਿਦ ਯੂਨਸ ਨੂੰ ਆਪਣੀ ਪਤਨੀ ਨਾਲ ਕੁੱਟਮਾਰ ਤੇ ਮੋਬਾਇਲ ਚੋਰੀ ਕਰਨ ਦੇ ਦੋਸ਼ ਚ ਜੇਲ ਦੀ ਸਜ਼ਾ ਸੁਣਾਈ ਗਈ ਹੈ।

ਜ਼ਾਹਿਦ ਨੂੰ ਕੁੱਟਮਾਰ ਤੇ ਲੁੱਟਖੋਹ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਪ੍ਰੋਸੀਕਿਊਸ਼ਨ ਜੇਮਸ ਗੈਲਸਥੋਰਪ ਨੇ ਦੱਸਿਆ ਕਿ ਜ਼ਾਹਿਦ ਦੀ ਪਤਨੀ 2011 ਉਸ ਨਾਲ ਪਾਕਿਸਤਾਨ ਚ ਵਿਆਹ ਹੋਣ ਤੋਂ ਬਾਅਦ ਯੂਕੇ ਚ ਆਈ ਸੀ।

ਗੈਲਸਥੋਰਪ ਨੇ ਦੱਸਿਆ ਕਿ ਦੋਵਾਂ ਦਾ ਵਿਵਾਦ ਬੀਤੇ ਸਾਲ ਹੋਇਆ ਸੀ ਜਦੋਂ ਪਤਨੀ ਨੇ ਪਤੀ ਦੇ ਨਾਲ ਬਾਥਰੂਮ ਸ਼ੇਅਰ ਕਰਨ ਤੋਂ ਨਾਂਹ ਕਰ ਦਿੱਤੀ।

ਇਸ ਤੇ ਜ਼ਹਿਦ ਨੇ ਗੁੱਸੇ ਚ ਆ ਕੇ ਪਤਨੀ ਨੂੰ ਬੁਰੀ ਤਰ੍ਹਾਂ ਕੁੱਟਿਆ।

ਜ਼ਾਹਿਦ ਤੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ ਪਰ ਉਹ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਾ ਆਇਆ ਹੈ।

ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਬੇਲ ਤੇ ਰਿਹਾਅ ਕਰ ਦਿੱਤਾ ਗਿਆ

ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਤੇ ਉਸ ਨੇ ਸ਼ਰਾਬ ਪੀ ਕੇ ਇਕ ਵਿਅਕਤੀ ਤੋਂ ਆਈਫੋਨ ਖੋਹਿਆ।

ਜ਼ਾਹਿਦ ਨੂੰ ਉਸੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਕੋਲੋਂ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਗਿਆ।

ਪ੍ਰੋਸੀਕਿਊਸ਼ਨ ਨੇ ਕਿਹਾ ਕਿ ਦੋਸ਼ੀ ਦੇ ਇਸ ਤਰ੍ਹਾਂ ਦੇ ਵਤੀਰੇ ਨੇ ਪੀੜਤਾ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ।

ਜ਼ਾਹਿਦ ਦੇ ਵਕੀਲ ਨੇ ਕਿਹਾ ਕਿ ਜ਼ਾਹਿਦ ਨੇ ਆਪਣੇ ਰਵੱਈਏ ਲਈ ਸ਼ਰਮਿੰਦਾ ਹੈ।

ਪ੍ਰੋਸੀਕਿਊਸ਼ਨ ਨੇ ਕਿਹਾ ਕਿ ਦੋਸ਼ੀ ਵਲੋਂ ਕੀਤੀ ਕੁੱਟਮਾਰ ਨਾਲ ਪੀੜਤਾਂ ਦੇ ਹੋਰ ਗੰਭੀਰ ਸੱਟਾਂ ਲੱਗ ਸਕਦੀਆਂ ਸਨ।

ਜ਼ਾਹਿਦ ਨੂੰ ਉਸ ਦੇ ਅਪਰਾਧ ਲਈ 2 ਸਾਲ ਤੇ ਤਿੰਨ ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਤੇ

ਇਸ ਦੇ ਨਾਲ ਹੀ ਦੋਸ਼ੀ ਨੂੰ ਪੀੜਤ ਸਰਚਾਰਜ ਵੀ ਅਦਾ ਕਰਨ ਲਈ ਕਿਹਾ ਗਿਆ ਹੈ।

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: