Business

ਵਪਾਰ ਯੁੱਧ ਦੇ ਖਦਸ਼ੇ ਨਾਲ ਨਿਵੇਸ਼ਕਾਂ ਚ ਡਰ, ਬਜਾਰ ਚ ਮਿਲੇ ਜੁਲੇ ਕਾਰੋਬਾਰ ਦੇ ਅਸਾਰ

ਵਪਾਰ

ਵਪਾਰ ਯੁੱਧ ਦੇ ਖਦਸ਼ੇ ਨਾਲ ਨਿਵੇਸ਼ਕਾਂ ਚ ਡਰ,ਬਜਾਰ ਚ ਮਿਲੇ ਜੁਲੇ ਕਾਰੋਬਾਰ ਦੇ ਅਸਾਰ

ਮੁੰਬਈ , 5 ਮਾਰਚ – ਸ਼ਨੀਵਾਰ ਨੂੰ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਹਨ, ਜਿਨ੍ਹਾਂ ਚ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸਹਿਯੋਗੀ ਦਲਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ।

ਇਸ ਨਾਲ ਬਾਜ਼ਾਰ ਚ ਨਿਵੇਸ਼ ਦੀ ਧਾਰਣਾ ਨੂੰ ਸਮਰਥਨ ਮਿਲਣ ਦੀ ਉਮੀਦ ਹੈ।

ਬੀਤੇ ਹਫਤੇ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਚੰਗੀ ਰਹੀ।

ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਦੇ ਨਾਲ ਹੀ ਰਿਐਲਟੀ ਅਤੇ ਆਟੋ ਸੈਕਟਰ ਸਮੂਹਾਂ ਚ ਹੋਈ ਖਰੀਦਦਾਰੀ ਨਾਲ ਸੈਂਸੈਕਸ 303.60 ਅੰਕ ਦੀ ਛਲਾਂਗ ਲਾ ਕੇ 34,445.75 ਅੰਕ ਤੇ ਅਤੇ ਨਿਫਟੀ 91.55 ਅੰਕ ਦੀ ਮਜ਼ਬੂਤੀ ਨਾਲ 10,582.60 ਅੰਕ ਤੇ ਬੰਦ ਹੋਇਆ।

ਇਸ ਦੇ ਬਾਅਦ ਗਿਰਾਵਟ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਸ਼ੁੱਕਰਵਾਰ ਨੂੰ ਹੋਲੀ ਦੇ ਮੌਕੇ ਤੇ ਬਾਜ਼ਾਰ ਬੰਦ ਰਹਿਣ ਨਾਲ ਚਾਰ ਦਿਨ ਹੀ ਕਾਰੋਬਾਰ ਹੋਇਆ।

ਇਨ੍ਹਾਂ ਚ ਸੋਮਵਾਰ ਦੀ ਤੇਜ਼ੀ ਨੂੰ ਛੱਡ ਕੇ ਹੋਰ ਤਿੰਨ ਦਿਨ ਵਿਕਵਾਲੀ ਹਾਵੀ ਰਹੀ।

 

ਅਮਰੀਕਾ ਚ ਵਿਆਜ ਦਰਾਂ ਚ ਜਲਦੀ-ਜਲਦੀ ਵਾਧੇ ਦੀ ਸੰਭਾਵਨਾ, ਬੈਂਕਾਂ ਚ ਸਾਹਮਣੇ ਆ ਰਹੇ ਘੋਟਾਲਿਆਂ ਅਤੇ ਦੇਸ਼ ਦੇ ਵਧਦੇ ਵਿੱਤੀ ਘਾਟੇ ਦਾ ਦਬਾਅ ਬੀਤੇ ਹਫਤੇ ਬਾਜ਼ਾਰ ਤੇ ਦੇਖਣ ਨੂੰ ਮਿਲਿਆ।

 

ਦਰਮਿਆਨੀ ਕੰਪਨੀਆਂ ਚ ਵੀ ਗਿਰਾਵਟ ਰਹੀ, ਜਦੋਂ ਕਿ ਛੋਟੀ ਕੰਪਨੀਆਂ ਨਾਲ ਨਿਵੇਸ਼ਕਾਂ ਦੀ ਉਮੀਦ ਬਣੀ ਰਹੀ।

 

ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸੈਂਸੈਕਸ 137.10 ਅੰਕ ਟੁੱਟ ਕੇ ਇਕ ਹਫਤੇ ਦੇ ਹੇਠਲੇ ਪੱਧਰ 34,046.94 ਤੇ ਬੰਦ ਹੋਇਆ, ਜਦੋਂ ਕਿ ਨਿਫਟੀ 34.50 ਅੰਕ ਦੀ ਗਿਰਾਵਟ ਨਾਲ 10,458.35 ਤੇ ਬੰਦ ਹੋਇਆ। ਟਰੰਪ ਵੱਲੋਂ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ਤੇ ਡਿਊਟੀ ਲਾਉਣ ਦੇ ਐਲਾਨ ਨਾਲ ਗਲੋਬਲ ਬਾਜ਼ਾਰਾਂ ਤੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਏਸ਼ੀਆਈ ਬਾਜ਼ਾਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਹਾਲਾਂਕਿ ਐੱਸ. ਜੀ. ਐਕਸ. ਨਿਫਟੀ ਚ 38 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ।

ਉੱਥੇ ਹੀ, ਬੀਤੇ ਕਾਰੋਬਾਰੀ ਦਿਨ ਅਮਰੀਕੀ ਬਾਜ਼ਾਰਾਂ ਚ ਮਿਲਿਆ-ਜੁਲਿਆ ਕਾਰੋਬਾਰ ਰਿਹਾ।

ਐੱਸ. ਐਂਡ. ਪੀ.-500 ਇੰਡੈਕਸ 1 ਫੀਸਦੀ ਡਿੱਗਣ ਦੇ ਬਾਅਦ ਅਖੀਰ 0.5 ਫੀਸਦੀ ਚੜ੍ਹ ਕੇ 2,691.25 ਤੇ ਬੰਦ ਹੋਇਆ।

ਇਸ ਚ ਹੈਲਥ ਕੇਅਰ ਸੈਕਟਰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਵਾਲਾ ਸੈਕਟਰ ਰਿਹਾ।

 

ਯੂਨੀਵਰਸਲ ਹੈਲਥ ਸਰਵਿਸਿਜ਼ ਅਤੇ ਪੈਰੀਗੋ ਦੇ ਸ਼ੇਅਰ ਇੰਡੈਕਸ ਦੇ ਸਭ ਤੋਂ ਵਧੀਆ ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਸਨ।

 

ਉੱਥੇ ਹੀ, ਨੈਸਡੈਕ 1.1 ਫੀਸਦੀ ਵਧ ਕੇ 7,257.87 ਤੇ ਬੰਦ ਹੋਇਆ।

 

ਕਾਰੋਬਾਰ ਦੌਰਾਨ ਇਕ ਸਮੇਂ ਇਸ ਚ 1.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਹਾਲਾਂਕਿ ਡਾਓ ਜੋਂਸ ਚ ਗਿਰਾਵਟ ਦਾ ਸਿਲਸਿਲਾ ਰਿਹਾ। 391 ਅੰਕ ਟੁੱਟਣ ਦੇ ਬਾਅਦ ਅਖੀਰ ਡਾਓ ਜੋਂਸ 70.92 ਅੰਕ ਦੀ ਗਿਰਾਵਟ ਨਾਲ 24,538.06 `ਤੇ ਬੰਦ ਹੋਇਆ। ਜਾਨਸਨ ਐਂਡ ਜਾਨਸਨ ਅਤੇ ਮੈਰਕ ਦੇ ਸ਼ੇਅਰਾਂ ਚ ਤੇਜ਼ੀ ਨਾਲ ਡਾਓ ਜੋਂਸ ਚ ਗਿਰਾਵਟ ਘੱਟ ਹੋਈ।

ਬੀਤੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਐੱਫ. ਆਈ. ਆਈ. ਨੇ ਭਾਰਤੀ ਸ਼ੇਅਰ ਬਾਜ਼ਾਰ  ਚ 241.85 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਡੀ. ਆਈ. ਆਈ. ਨੇ 3.29 ਕਰੋੜ ਰੁਪਏ ਦੇ ਸ਼ੇਅਰ ਵੇਚੇ।

 

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੰਪੋਰਟਡ ਸਟੀਲ ਤੇ 25 ਫੀਸਦੀ ਅਤੇ ਐਲੂਮੀਨੀਅਮ ਤੇ 10 ਫੀਸਦੀ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ। ਨਿਵੇਸ਼ਕਾਂ ਚ ਇਸ ਗੱਲ ਨੂੰ ਲੈ ਕੇ ਡਰ ਹੈ ਕਿ ਟਰੰਪ ਦੇ ਇਸ ਫੈਸਲੇ ਨੂੰ ਦੂਜੇ ਦੇਸ਼ ਵੀ ਆਪਣੇ ਦੇਸ਼ ਚ ਲਾਗੂ ਕਰ ਸਕਦੇ ਹਨ, ਜਿਸ ਨਾਲ ਵਪਾਰ ਯੁੱਧ ਛਿੜ ਸਕਦਾ ਹੈ।

 

ਕੈਨੇਡਾ ਅਤੇ ਯੂਰਪੀ ਸੰਘ ਨੇ ਡੋਨਲਡ ਟਰੰਪ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਅਮਰੀਕਾ ਵਿਦੇਸ਼ੀ ਸਟੀਲ ਤੇ ਆਪਣੇ ਟੈਰਿਫ ਪ੍ਰਸਤਾਵ ਤੇ ਅੱਗੇ ਵਧਦਾ ਹੈ, ਤਾਂ ਉਹ ਵੀ ਅਮਰੀਕੀ ਹਾਰਲੇ ਡੇਵਿਡਸਨ, ਲੇਵਿਸ ਜੀਨ ਅਤੇ ਕੈਂਟਕੀ ਬੋਰਬਨ `ਤੇ ਅਜਿਹਾ ਕਦਮ ਚੁੱਕ ਸਕਦੇ ਹਨ।

 

ਯੂਰਪੀ ਕਮਿਸ਼ਨ ਮੁਖੀ ਜੀਨ ਕਲੌਡ ਨੇ ਕਿਹਾ, ਜੇਕਰ ਅਮਰੀਕੀ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਲਾਉਂਦੇ ਹਨ, ਤਾਂ ਸਾਨੂੰ ਵੀ ਅਮਰੀਕੀ ਉਤਪਾਦਾਂ ਨਾਲ ਅਜਿਹਾ ਹੀ ਵਤੀਰਾ ਕਰਨਾ ਹੋਵੇਗਾ। ਟਰੰਪ ਦੇ ਫੈਸਲੇ ਨਾਲ ਸਟੀਲ ਅਤੇ ਐਲੂਮੀਨੀਅਮ ਦੀ ਖਪਤ ਨਾਲ ਸੰਬੰਧਤ ਕੰਪਨੀਆਂ ਤੇ ਅਸਰ ਹੋਣ ਦਾ ਖਦਸ਼ਾ ਹੈ, ਜਿਸ ਕਾਰਨ ਨਿਵੇਸ਼ਕ ਮੈਟਲ ਸੈਕਟਰ ਤੋਂ ਦੂਰ ਰਹਿ ਸਕਦੇ ਹਨ

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook: aonetvpunjabi
twitter: AonePunjabi
youtube: AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: