Business

ਮੋਦੀ ਤੇ ਮੈਕਰੋਨ ਵਲੋਂ ਯੂ. ਪੀ. ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ

ਮੋਦੀ ਤੇ ਮੈਕਰੋਨ ਵਲੋਂ ਯੂ. ਪੀ. ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ

ਦਾਦਰ ਕਲਾਂ (ਉੱਤਰ ਪ੍ਰਦੇਸ਼), 12 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮਿਰਜ਼ਾਪੁਰ ਜ਼ਿਲ੍ਹੇ ਚ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਕੀਤਾ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਮੈਕਰੋਨ ਤੇ ਉਨ੍ਹਾਂ ਦੀ ਪਤਨੀ ਬ੍ਰਿਗਿਟ ਦਾ ਇੱਥੇ ਪੁੱਜਣ ਤੇ ਸਵਾਗਤ ਕੀਤਾ।

ਇਸ ਤੋਂ ਬਾਅਦ ਮੋਦੀ ਅਤੇ ਮੈਕਰੋਨ ਨੇ ਬਟਨ ਦੱਬ ਕੇ 75 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਸੂਰਜੀ ਊਰਜਾ ਪਲਾਂਟ ਦੀ ਸ਼ੁਰੂਆਤ ਕੀਤੀ।

French-President-Macron

ਵਿੰਧਿਆਚਲ ਦੀਆਂ ਪਹਾੜੀਆਂ ਚ ਵਸੇ ਦਾਦਰ ਕਲਾਂ ਪਿੰਡ ਦੇ 380 ਏਕੜ ਤੋਂ ਜ਼ਿਆਦਾ ਖ਼ੇਤਰ ਚ ਫ਼ੈਲੇ ਇਸ ਪਲਾਂਟ ‘ਚ ਕਰੀਬ 1 ਲੱਖ 19 ਹਜ਼ਾਰ ਸੌਰ ਪੈਨਲ ਲੱਗੇ ਹਨ। ਇਸ ਦਾ ਨਿਰਮਾਣ ਫਰਾਂਸ ਦੀ ਕੰਪਨੀ ਐਨਗੀ ਵਲੋਂ ਕਰੀਬ 500 ਕਰੋੜ ਦੀ ਲਾਗਤ ਨਾਲ ਕੀਤਾ ਗਿਆ।

ਇਸ ਪਲਾਂਟ ਚ ਹਰ ਸਾਲ 15.6 ਕਰੋੜ ਯੂਨਿਟ ਅਤੇ ਪ੍ਰਤੀ ਮਹੀਨੇ ਇਕ ਕਰੋੜ 30 ਲੱਖ ਯੂਨਿਟ ਬਿਜਲੀ ਪੈਦਾ ਹੋਵੇਗੀ।

ਪੈਦਾ ਹੋਈ ਬਿਜਲੀ ਨੂੰ ਮਿਰਜ਼ਾਪੁਰ ਦੇ ਜਿਗਨਾ ‘ਚ ਸਥਿਤ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬਿਜਲੀ ਉਪ ਕੇਂਦਰ ਦੇ ਹਵਾਲੇ ਕੀਤਾ ਜਾਵੇਗਾ।


ਪ੍ਰਧਾਨ ਮੰਤਰੀ ਨੇ ਫਰਾਂਸੀਸੀ ਰਾਸ਼ਟਰਪਤੀ ਨੂੰ ਗੰਗਾ ਦੇ ਘਾਟਾਂ ਦੇ ਮਹੱਤਵ ਤੋਂ ਕਰਵਾਇਆ ਜਾਣੂੰ

ਚਾਰ ਦਿਨ ਦੇ ਭਾਰਤ ਦੌਰੇ ‘ਤੇ ਆਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਚ ਗੰਗਾ ਚ ਕਿਸ਼ਤੀ ਚ ਸੈਰ ਕਰਵਾਈ।

ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਨੂੰ ਵਾਰਾਨਸੀ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਝਲਕ ਵੇਖਣ ਦਾ ਮੌਕਾ ਮਿਲਿਆ।

ਪ੍ਰਧਾਨ ਮੰਤਰੀ ਨੇ ਇਸ ਮੌਕੇ ਫਰਾਂਸੀਸੀ ਰਾਸ਼ਟਰਪਤੀ ਨੂੰ ਗੰਗਾ ਦੇ ਇਤਿਹਾਸਕ 12 ਘਾਟਾਂ ਦੇ ਮਹੱਤਵ ਤੋਂ ਜਾਣੂੰ ਕਰਵਾਇਆ।

ਉਹ ਇਕ ਗਾਈਡ ਦੀ ਭੂਮਿਕਾ ਚ ਨਜ਼ਰ ਆਏ।

ਦੋਵਾਂ ਆਗੂਆਂ ਨੇ ਅੱਸੀ ਘਾਟ ਤੋਂ ਦਸ਼ਮਵੇਧ ਘਾਟ ਤੱਕ ਕਿਸ਼ਤੀ ਚ ਸੈਰ ਕੀਤੀ।

ਦੋਵਾਂ ਨੇਤਾਵਾਂ ਦੇ ਸਵਾਗਤ ਲਈ ਵੱਡੀ ਗਿਣਤੀ ਚ ਲੋਕ ਗੰਗਾ ਦੇ ਘਾਟਾਂ ਤੇ ਭਾਰਤ ਤੇ ਫਰਾਂਸ ਦੇ ਝੰਡਿਆਂ ਨੂੰ ਲਹਿਰਾ ਰਹੇ ਸਨ

ਜਦਕਿ ਇਸ ਮੌਕੇ ਘਾਟਾਂ ਤੇ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ।

ਦੋਵਾਂ ਆਗੂਆਂ ਨੇ ਦੀਨ ਦਿਆਲ ਉਪਾਧਿਆਏ ਵਪਾਰ ਸੁਵਿਧਾ ਕੇਂਦਰ ਦਾ ਵੀ ਦੌਰਾ ਕੀਤਾ।

City roam

ਮੈਕਰੋਨ ਬਦਲਾਪੁਰ ਚ ਸ਼ਿਲਪ ਕਲਾ ਕੇਂਦਰ ਵੀ ਗਏ, ਇੱਥੇ ਉਨ੍ਹਾਂ ਨੂੰ ਸ਼ਿਲਪ ਕਲਾਂ ਦੀ ਪੇਸ਼ਕਾਰੀ ਵਿਖਾਈ ਗਈ।

ਪ੍ਰਧਾਨ ਮੰਤਰੀ ਨੇ ਇਸ ਮੌਕੇ ਮੈਕਰੋਨ ਨੂੰ ਵਿਸ਼ਵ-ਪ੍ਰਸਿੱਧ ਬਨਾਰਸੀ ਸਾੜੀ ਕਿਸ ਤਰ੍ਹਾਂ ਬੁਣੀ ਜਾਂਦੀ ਹੈ, ਇਸ ਬਾਰੇ ਵੀ ਦੱਸਿਆ।

ਅੱਸੀ ਘਾਟ ਪਹੁੰਚਣ ਤੇ ਸ਼ਹਿਨਾਈ ਦੀਆਂ ਧੁਨਾਂ ਦਰਮਿਆਨ ਮੈਕਰੋਨ ਦਾ ਫੁੱਲਾਂ ਨਾਲ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ।

ਉਨ੍ਹਾਂ ਨੂੰ ਪੁਸ਼ਪੁਕ ਵਿਮਾਨ ਵਿਖਾਇਆ ਗਿਆ।

ਇਸ ਮੌਕੇ ਮੈਕਰੋਨ ਨੇ ਪ੍ਰਧਾਨ ਮੰਤਰੀ ਦੇ ਨਾਲ ਮਿਲ ਕੇ ਕਲਾਕਾਰਾਂ ਵਲੋਂ ਪੇਸ਼ ਕੀਤੀ ਗਈ ਰਾਮਲੀਲਾ ਵੀ ਵੇਖੀ।

ਤੁਲਸੀ ਘਾਟ ਵਿਖੇ ਮੋਦੀ ਤੇ ਮੈਕਰੋਨ ਦਾ 50 ਫੁੱਟ ਉੱਚਾ ਇਕ ਹੋਰਡਿੰਗ ਲਗਾਇਆ ਗਿਆ ਸੀ,

ਜਿਸ ਤੇ ਆਈਫ਼ਲ ਟਾਵਰ ਤੇ ਵਾਰਾਨਸੀ ਘਾਟਾਂ ਨੂੰ ਵਿਖਾਇਆ ਗਿਆ ਸੀ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook: aonetvpunjabi
twitter: AonePunjabi
youtube: AONE PUNJABI TV

 

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: