Cricket

ਮੈਕਗਰਾ ਦੇ ਜਨਮ ਦਿਨ ਤੇ ਮੈਕਗਰਾ ਦੀ ਕਹਾਣੀ ਪੜ ਕੇ ਡਰ ਹੋ ਜਾਵੇਗਾ ਦੂਰ

ਮੈਕਗਰਾ ਦੀ ਕਹਾਣੀ ਪੜ ਕੇ ਡਰ ਹੋ ਜਾਵੇਗਾ ਦੂਰ

ਮੈਕਗਰਾ ਦੇ ਜਨਮ ਦਿਨ ਤੇ ਮੈਕਗਰਾ ਦੀ ਕਹਾਣੀ ਪੜ ਕੇ ਡਰ ਹੋ ਜਾਵੇਗਾ ਦੂਰ

ਨਵੀਂ ਦਿੱਲੀ 9 ਫਰਵਰੀ-ਕ੍ਰਿਕਟ ਦੇ ਜਿਨ੍ਹਾਂ ਪ੍ਰਸ਼ੰਸਕਾਂ ਨੇ 90 ਅਤੇ 21ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਦੇ ਕ੍ਰਿਕਟ ਨੂੰ ਦੇਖਿਆ ਹੈ।  ਉਨ੍ਹਾਂ ਨੂੰ ਪਤਾ ਹੈ ਕਿ ਕ੍ਰਿਕਟ ਦੀ ਪਿੱਚ ਤੇ ਤੇਜ਼ ਗੇਂਦਬਾਜ਼ ਗਲੇਨ ਮੈਕਗਰਾ ਦਾ ਡਰ ਕਿਸ ਹੱਦ ਤੱਕ ਬੱਲੇਬਾਜ਼ਾਂ ਦੇ ਸਿਰਤੇ ਚੜ੍ਹ ਕੇ ਬੋਲਦਾਸੀ।ਦੁਨੀਆ `ਚ ਵਿਕਟ ਕਿਸੇ ਵੀ ਤਰ੍ਹਾਂ ਦਾ ਹੁੰਦਾ ਸੀ ਪਰ ਗਲੇਨ ਮੈਕਗਰਾ ਦੀ ਗੇਂਦ ਦਾ ਸਾਹਮਣਾ ਕਰਨ ਤੋਂ ਦੁਨੀਆ ਦੇ ਚੰਗੇ ਤੋਂ ਚੰਗੇ ਬੱਲੇਬਾਜ਼ਾਂ ਨੂੰ ਪਸੀਨੇ ਆਉਣ ਲਗਦੇ ਸਨ।

ਕ੍ਰਿਕਟ `ਚ ਉਨ੍ਹਾਂ ਤੋਂ ਜ਼ਿਆਦਾ ਵਿਕਟ ਕਿਸੇ ਵੀ ਤੇਜ਼ ਗੇਂਦਬਾਜ਼ ਨੇ ਨਹੀਂ ਲਏ। ਪਰਮੈਕਗਰਾ ਲਈ ਕ੍ਰਿਕਟ ਦੀ ਸ਼ੁਰੂਆਤ ਇੰਨੀ ਆਸਾਨ ਨਹੀਂ ਸੀ।

9 ਫਰਵਰੀ 1970 ਨੂੰ ਨਿਊ ਸਾਊਥ ਵੇਲਸ ਚ ਜੰਮੇ ਗਲੇਨ ਮੈਕਗਰਾ ਦੀ ਸਚਿਨ ਤੇਂਦਲਕਰ ਨਾਲ ਮੁਕਾਬਲੇਬਾਜ਼ੀ ਕਿਸੇ ਤੋਂ ਲੁਕੀ ਨਹੀਂ ਸੀ। ਉਨ੍ਹਾਂ ਨੇ ਸਚਿਨ ਨੂੰ ਕਈ ਵਾਰ ਰਨ ਆਊਟ ਕੀਤਾ ਤਾਂ ਸਚਿਨ ਨੇ ਵੀ ਕਈ ਮੈਚਾਂਚ ਉਨ੍ਹਾਂ ਦੀ ਰੱਜ ਕੇ ਖ਼ਬਰ ਲਈ।

ਆਪਣੇ124 ਟੈਸਟ ਮੈਚਾਂ ਦੇ ਕਰੀਅਰ ਚ ਮੈਕਗਰਾ ਨੇ 563 ਵਿਕਟ ਲਏ। ਉਹ ਦੁਨੀਆਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਖਿਡਾਰੀ ਹਨ।ਇਹ ਹਨ ਉਹਨਾ ਦੇ ਕ੍ਰਿਕਟ ਕਰੀਅਰ ਨਾਲ ਜੁੜੀਆਂ ਖਾਸ ਗੱਲਾਂ *ਮੈਕਗਰਾ ਦੀ ਸੋਚ ਕੁਝ ਹੋਰ ਸੀ ਅਤੇ  ਮੈਕਗਰਾ ਕ੍ਰਿਕਟਰ ਬਣਨਾ ਹੀ ਨਹੀਂ ਚਾਹੁੰਦੇ ਸਨ।

ਉਹ ਬਾਸਕਟਬਾਲ ਖੇਡਣਾ ਚਾਹੁੰਦੇ ਸਨ, ਪਰ ਆਸਟਰੇਲੀਆ ਦੇ ਮਹਾਨ ਖਿਡਾਰੀ ਅਤੇ ਦੌੜਾਕ ਮੇਲਿੰਡਾ ਗੇਂਸਫੋਰਡ ਨੇ ਉਨ੍ਹਾਂ ਨੂੰ ਕ੍ਰਿਕਟ ਦੇ ਲਈ ਬਾਸਕਟਬਾਲ ਛੱਡਣ ਦੇਲਈ ਕਿਹਾ।

ਇਸ ਤਰ੍ਹਾਂ ਨਾਲ ਮੈਕਗਰਾ ਦਾ ਕ੍ਰਿਕਟ ਕਰੀਅਰ ਸ਼ੁਰੂ ਹੋਇਆ।

  • ਜਦੋਂ ਉਹ ਨੋਜਵਾਨ  ਸਨ, ਤਾਂ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਖਰਾਬ ਗੇਂਦਬਾਜ਼ੀ ਦੇ ਕਾਰਨ ਗੇਂਦ ਵੀ ਨਹੀਂ ਕਰਨ ਦਿੰਦੇ ਸਨ, ਉਸ ਸਮੇਂ ਉਹ ਗੇਂਦ ਨੂੰ ਸਹੀ ਢੰਗ ਨਾਲ ਸੀਮ ਵੀ ਨਹੀਂ ਕਰਾਉਂਦੇ ਸਨ।

  • ਸ਼ੁਰੂਆਤ ਚ ਮੈਕਗਰਾ ਦੀ ਗੇਂਦਬਾਜ਼ੀ ਇੰਨੀ ਕਮਜ਼ੋਰ ਸੀ ਕਿ ਉਹ ਗੇਂਦ ਨੂੰ ਸਟੰਪਤੇ ਹਿੱਟ ਵੀ ਨਹੀਂ ਕਰ ਸਕਦੇ ਸਨ।ਤੱਦ ਉਨ੍ਹਾਂ ਨੂੰ ਗੇਂਦਬਾਜ਼ੀ ਸਿਖਾਉਣ ਦੇ ਲਈ ਵਿਕਟ ਦੀ ਜਗ੍ਹਾ ਡਰੱਮ ਦਾ ਇਸਤਮਾਲ ਕੀਤਾ ਗਿਆ।

ਇਸ ਤੋਂ ਬਾਅਦ ਉਨ੍ਹਾਂ ਨੇ ਗੇਂਦਬਾਜ਼ੀ ਕਰਨੀਸ਼ੁਰੂ ਕੀਤੀ ਅਤੇ ਬੇਹੱਦ ਸਖਤ ਮਿਹਨਤ ਕਰਨ ਲੱਗੇ।

  • ਆਸਟਰੇਲੀਆ ਚ ਗ੍ਰੇਡ ਕ੍ਰਿਕਟ ਖੇਡਣ ਦੇ ਲਈ ਮੈਕਗਰਾ ਸਿਡਨੀ ਗਏ। ਉਨ੍ਹਾਂ ਨੂੰ ਉੱਥੇਬੀਚ ਕੇਰਾਵੇਨਚ ਰਹਿਣਾ ਪਿਆ।ਗੁਜ਼ਾਰਾ ਕਰਨ ਲਈ ਇਕ ਬੈਂਕ ਚ ਕੰਮ ਕੀਤਾ। ਪਰ ਆਪਣੇਤੇ ਭਰੋਸਾ ਇੰਨਾ ਸੀ ਕਿ ਬੈਂਕ ਚ ਵਿਡ੍ਰਾਲ ਸਲਿਪਤੇ ਸਾਈਨ ਕਰਕੇਆਪਣੇ ਕਲੀਗ ਨੂੰ ਦਿੰਦੇ ਅਤੇ ਕਹਿੰਦੇ ਕਿ ਮੈਂ ਇਕ ਦਿਨ ਬਹੁਤ ਮਸ਼ਹੂਰ ਆਦਮੀ ਬਣਾਂਗਾ।

ਪਹਿਲੀ ਵਾਰ 1993 ਚ ਜਦੋਂ ਆਸਟਰੇਲੀਆਈ ਟੀਮ `ਚ ਸਲੈਕਸ਼ਨ ਹੋਇਆ ਤਾਂ ਲੱਗਾ ਕਿ ਸਭ ਕੁਝ ਠੀਕ ਹੋ ਜਾਵੇਗਾ, ਪਰ ਹੋਇਆ ਨਹੀਂ।

ਪਹਿਲਾ ਟੈਸਟ ਨਿਊਜ਼ੀਲੈਂਡ ਖਿਲਾਫ ਖੇਡਿਆ। ਪਰ ਪਹਿਲੇ 8 ਟੈਸਟ `ਚ ਕੁਝ ਕਮਾਲ ਨਾ ਕਰ ਸਕੇ। ਉਨ੍ਹਾਂ ਨੂੰ ਟੀਮ ਤੋਂਬਾਹਰ ਕਰ ਦਿੱਤਾ ਗਿਆ।

ਪਰ ਉਹ ਆਪਣੀ ਕੋਸ਼ਿਸ ਤੋਂ ਕਦੇ ਪਿੱਛੇ ਨਹੀਂ ਹਟੇ। 1994-95 ਚ ਵੈਸਟਇੰਡੀਜ਼ ਦੇ ਦੌਰੇਤੇ ਉਨ੍ਹਾਂ ਨੂੰ ਫਿਰ ਤੋਂ ਟੀਮ `ਚ ਚੁਣਿਆ ਗਿਆ।

ਇਥੋਂ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਦੁਨੀਆ ਦੇ ਸਭ ਤੋਂ ਕਾਮਯਾਬ ਤੇਜ਼ ਗੇਂਦਬਾਜ਼ ਦੇ ਰੂਪ ‘ਚ ਸਾਬਿਤ ਹੋਏ

ਅੰਕੜਿਆਂ ਦੇ ਹਿਸਾਬ ਨਾਲ ਵੀ ਗੱਲ ਕਰੀਏ ਤਾਂ ਗਲੇਨ ਮੈਕਗਰਾ ਦੁਨੀਆ ਦੇ ਅਜੇ ਤੱਕ ਦੇ ਸਭ ਤੋਂ ਕਾਮਯਾਬ ਅਤੇ ਖਤਰਨਾਕ ਤੇਜ਼ ਗੇਂਦਬਾਜ਼ ਹਨ।

ਉਨ੍ਹਾਂ ਦੇ ਨਾਂ ਤੇ ਟੈਸਟ ਕ੍ਰਿਕਟਚ 563 ਵਿਕਟ ਦਰਜ ਹਨ। ਉਨ੍ਹਾਂ ਤੋਂ ਅੱਗੇ ਸਿਰਫ ਤਿੰਨ ਸਪਿਨਰ ਮੁਰਲੀਧਰਨ, ਸ਼ੇਨ ਵਾਰਨ ਅਤੇ ਅਨਿਲ ਕੁੰਬਲੇ ਹਨ।

ਇੰਗਲੈਂਡ ਟੀਮ ਦੇ ਕਪਤਾਨ ਮਾਈਕ ਅਥਰਟਨ ਨੂੰ ਮੈਕਗਰਾ ਨੇ 19 ਵਾਰ ਆਊਟ ਕੀਤਾ।

ਟੈਸਟ ਕ੍ਰਿਕਟ `ਚ ਇਕ ਗੇਂਦਬਾਜ਼ ਨੇ ਕਿਸੇ ਵੀ ਬੱਲੇਬਾਜ਼ ਨੂੰ ਇੰਨੀ ਵਾਰ ਆਉਟ ਨਹੀਂ ਕੀਤਾ ਹੈ।

ਬ੍ਰਾਇਨ ਲਾਰਾ ਨੂੰ ਉਨ੍ਹਾਂ ਨੇ 13 ਵਾਰਟੈਸਟ ਕ੍ਰਿਕਟ `ਚ ਆਉਟ ਕੀਤਾ ਹੈ।

2007 ਚ ਵਰਲਡ ਕੱਪ ਜਿਤਾਉਣ ਦੇ ਬਾਅਦ ਉਨ੍ਹਾਂ ਨੇ ਕ੍ਰਿਕਟ ਨੂੰ ਅਲਵਿਦਾ ਕਿਹਾ, ਜਦੋਂ ਉਹ ਚੋਟੀਤੇ ਸਨ।

ਵਰਲਡ ਕੱਪ ਚ ਉਨ੍ਹਾਂ ਨੂੰ ਮੈਨ ਆਫ ਦਿ ਟੂਰਨਾਮੈਂਟ ਦਾ ਖਿਤਾਬ ਦਿੱਤਾ ਗਿਆ। ਵਨਡੇ ਕ੍ਰਿਕਟਚ ਮੈਕਗਰਾ ਨੇ 250 ਮੈਚਾਂ `ਚ 381 ਵਿਕਟ ਝਟਕੇ।

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: