Cricket

ਭਾਰਤ ਵਿਚ ਖੇਡ ਸੱਭਿਆਚਾਰ ਪੈਦਾ ਹੋਵੇ- ਵਿਰਾਟ ਕੋਹਲੀ

ਭਾਰਤ ਵਿਚ ਖੇਡ ਸੱਭਿਆਚਾਰ ਪੈਦਾ ਹੋਵੇ- ਵਿਰਾਟ ਕੋਹਲੀ

ਭਾਰਤੀ ਕਿ੍ਕਟ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਰਿਕਾਰਡ ਤੋੜਨ ਅਤੇ ਨਵੇਂ ਰਿਕਾਰਡ ਬਣਾਉਣ ਲਈ ਜਾਣੇ ਜਾ ਰਹੇ ਹਨ।

ਕੋਹਲੀ ਦੀ ਕਪਤਾਨੀ ਚ ਲਗਾਤਾਰ ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਕਿ ਉਸ ਦਾ ਟੀਚਾ ਸਿਰਫ ਭਾਰਤੀ ਕ੍ਰਿਕਟ ਨੂੰ ਹੀ ਦੁਨੀਆਂ ਚ ਅੱਗੇ ਵਧਾਉਣਾ ਨਹੀਂ ਸਗੋਂ ਉਹ ਚਾਹੁੰਦੇ ਹਨ ਕਿ ਦੂਜੀਆਂ ਖੇਡਾਂ ਚ ਵੀ ਭਾਰਤ ਅੱਗੇ ਵਧੇ।

ਜਾਣਕਾਰੀ ਮੁਤਾਬਕ, ਕੋਹਲੀ ਨੇ ਕਿਹਾ ਕਿ ਮੇਰਾ ਟੀਚਾ ਹੈ ਕਿ ਭਾਰਤ ਚ ਇਕ ਖੇਡ ਸਭਿਆਚਾਰ ਪੈਦਾ ਹੋਵੇ, ਜਿਸ ਚ ਲੋਕ ਹਰ ਖੇਡ ਨੂੰ ਸਮਝਣ ਅਤੇ ਉਸ ਚ ਰੁੱਚੀ ਪੈਦਾ ਕਰਨ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਅਸੀਂ ਉਸ ਜਗ੍ਹਾ ਤੇ ਖੜ੍ਹੇ ਹਾਂ, ਜਿਥੇ 10-15 ਸਾਲ ਬਾਅਦ ਅਸੀਂ ਇਸ ਤਰ੍ਹਾਂ ਕਰਨ ਚ ਸਫਲ ਹੋਵਾਂਗੇ । ਇਹ ਕੁਝ ਅਜਿਹਾ ਹੈ ਜਿਵੇਂ ਅਸੀਂ ਫੁੱਟਬਾਲ ਦੀ ਗੱਲ ਕਰੀਏ ਤਾਂ ਗੋਆ ਨੂੰ ਖੇਡ ਦੇ ਕੇਂਦਰ ਦੇ ਤੌਰ ਤੇ ਦੇਖੀਏ ਅਤੇ ਜੇਕਰ ਮੈਂ ਚੰਗਾ ਫੁੱਟਬਾਲਰ ਬਣਨਾ ਚਾਹੁੰਦਾ ਹਾਂ ਤਾਂ ਬਿਹਤਰ ਟ੍ਰੇਨਿੰਗ ਲਈ ਮੈਂ ਉਥੇ ਜਾਵਾਂਗਾ।

 

ਕੋਹਲੀ ਨੇ ਕਿਹਾ ਕਿ ਜੇਕਰ ਕ੍ਰਿਕਟ ਅੱਜ ਫੁੱਟਬਾਲ ਤੋਂ ਜਿਆਦਾ ਪ੍ਰਸਿਧ ਹੈ ਤਾਂ ਇਸ ਦਾ ਕਾਰਨ ਭਾਰਤ `ਚ ਫੁੱਟਬਾਲ ਦੀ ਕੋਈ ਉਚ ਪੱਧਰੀ ਲੀਗ ਦਾ ਨਾ ਹੋਣਾ ਹੈ.ਨਾਲ ਹੀ ਗੱਲ ਕੋਹਲੀ ਨੇ ਕਿਹਾ ਕਿ ਅੱਜ ਟੈਲੀਵੀਜ਼ਨ ਤੇ ਜਿਸ ਤਰ੍ਹਾਂ ਦੀ ਕਵਰੇਜ਼ ਅਤੇ ਲੋਕਾਂ ਤੱਕ ਜਿਸ ਤਰ੍ਹਾਂ ਦੀ ਸਹੂਲਤ ਪਹੁੰਚ ਰਹੀ ਹੈ, ਲੋਕ ਵੀ ਉਸ ਮੁਤਾਬਕ ਜਾਗਰੁਕ ਹੋ ਰਹੇ ਹਨ। ਲੋਕ ਭਾਰਤੀ ਖਿਡਾਰੀਆਂ ਨੂੰ ਜਾਣਦੇ ਹਨ ।

ਇਹ ਬਸ ਦੇਖਣ ਦੀ ਗੱਲ ਹੈ।

ਜੇਕਰ ਤੁਹਾਡੀ ਪ੍ਰਤਿਭਾ ਟੈਲੀਵੀਜ਼ਨ ਤੇ ਨਹੀਂ ਦਿਖ ਰਹੀ ਤਾਂ ਲੋਕਾਂ ਲਈ ਤੁਹਾਨੂੰ ਪਸੰਦ ਕਰਨਾ ਬਹੁਤ ਮੁਸ਼ਕਲ ਹੋਵੇਗਾ।

ਕੋਹਲੀ ਨੇ ਕਿਹਾ ਕਿ ਮੇਰੇ ਨਾਲ ਵੀ ਅਜਿਹਾ ਹੋ ਚੁੱਕਾ ਹੈ ।

ਜੇਕਰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਟੈਲੀਵੀਜ਼ਨ ਤੇ ਨਹੀਂ ਦਿਖਾਇਆ ਜਾਂਦਾ ਤਾਂ ਸ਼ਾਇਦ ਮੈਂ ਅੱਜ ਇਥੇ ਨਾਂ ਪਹੁੰਚਦਾ।

ਸਾਡੇ ਮੈਚ ਟੀ.ਵੀ. ਤੇ ਦਿਖਾਏ ਗਏ, ਜਿਸ ਵਜ੍ਹਾ ਨਾਲ ਮੈਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ।

ਇਸ ਤੋਂ ਬਾਅਦ ਲੋਕਾਂ ਨੇ ਸਾਡੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ।

ਦਰਅਸਲ ਕੋਈ ਵੀ ਲੀਗ ਜਿਸ ਤਰ੍ਹਾਂ ਨਾਲ ਦਿਖਾਈ ਜਾਵੇਗੀ, ਉਹੀ ਅਹਿਮ ਕਿਰਦਾਰ ਨਿਭਾਉਂਦੀ ਹੈ ।

ਇੱਥੇ ਤੁਹਾਨੂੰ ਦਸ ਦਈਏ ਕਿ ਕੋਹਲੀ ਨਾਲ ਧੋਨੀ ਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਖਿਲਾਫ 6 ਮਾਰਚ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਦੇ ਲਈ ਆਰਾਮ ਦਿੱਤਾ ਗਿਆ ਹੈ।

ਇਸ ਸੀਰੀਜ਼ ਚ ਰੋਹਿਤ ਸ਼ਰਮਾ 15 ਮੈਂਬਰੀ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਹਨ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: