current news

ਭਾਰਤ ਦੀਆਂ ਬੈਂਕਾਂ ਬਣੀਆ ਹਨ ਘਪਲੇ ਦਾ ਘਰ-ਓ. ਬੀ. ਸੀ.

ਭਾਰਤ ਦੀਆਂ ਬੈਂਕਾਂ ਬਣੀਆ ਹਨ ਘਪਲੇ ਦਾ ਘਰ

 

ਚੰਡੀਗੜ੍ਹ 26 ਫਰਵਰੀ: ਭਾਰਤ ਦੀਆ ਬੈਂਕਾਂ ਚ ਦਿਨ ਪ੍ਰਤੀ ਦਿਨ ਘਪਲੇ ਸਾਹਮਣੇ ਆ ਰਹੇ ਹਨ । ਪੰਜਾਬ ਨੈਸ਼ਨਲ ਬੈਂਕ ਦੇ ਘਪਲੇ ਤੋਂ ਬਾਅਦ ਹੁਣ (ਓ. ਬੀ. ਸੀ.) ਚ ਵੀ ਘਪਲਾ ਸਾਹਮਣੇ ਆਇਆ ਹੈ।

 

ਓ. ਬੀ. ਸੀ. `ਚ ਕਰੀਬ 200 ਕਰੋੜ ਦਾ ਘਪਲਾ ਫੜਿਆ ਗਿਆ ਹੈ।

 

ਬੈਂਕ ਫਰਾਡ ਦੇ ਇਸ ਮਾਮਲੇ ਚ ਸੀ. ਬੀ. ਆਈ. ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਡਿਪਟੀ ਐੱਮ. ਡੀ. ਗੁਰਪਾਲ ਸਿੰਘ ਸਮੇਤ ਸਿੰਭਾਵਲੀ ਸ਼ੁਗਰਸ ਲਿਮਟਿਡ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ ਅਤੇ ਸੀ.ਈ.ਓ.ਜੀ. ਐੱਸ. ਸੀ. ਰਾਓ ਸਮੇਤ ਕਰੀਬ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

 

ਇਹ ਧੋਖਾਧੜੀ ਓ. ਬੀ. ਸੀ. ਦੀ ਮੇਰਠ ਬਰਾਂਚ 2011 ਚ ਅਤੇ ਫਿਰ 2015 ਚ ਕੀਤੀ ਗਈ ਹੈ।

 

ਸਿੰਭਾਵਲੀ ਸ਼ੂਗਰਸ ਲਿਮਟਿਡ ਦੇਸ਼ ਦੀ ਸਭ ਤੋਂ ਵੱਡੀ ਸ਼ੂਗਰ ਕੰਪਨੀਆਂ `ਚੋਂ ਇਕ ਹੈ। ਇਹ ਬੀ. ਐੱਸ. ਈ. (ਬਾਂਬੇ ਸਟਾਕ ਐਕਸਚੇਂਜ) ਚ ਵੀ ਲਿਸਟਿਡ ਹੈ। ਇਸ ਦਾ ਮਾਰਕੀਟ ਕੈਪ ਸਿਰਫ 63 ਕਰੋੜ ਰੁਪਏ ਹੈ।

 

ਸੀ. ਬੀ. ਆਈ. ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਕਿਹਾ ਹੈ ਕਿ ਐਤਵਾਰ ਨੂੰ ਦਿੱਲੀ, ਹਾਪੁੜ ਅਤੇ ਨੋਇਡਾ ਚ ਕੰਪਨੀ ਦੇ 8 ਦਫਤਰਾਂ ਅਤੇ ਘਰਾਂ ਚ ਛਾਪੇਮਾਰੀ ਕੀਤੀ ਗਈ। ਕਰੀਬ 97 ਕਰੋੜ ਕਿਸਾਨਾਂ ਦੀ ਮਦਦ ਲਈ ਖਰਚ ਕੀਤੇ ਸਨ, ਜੋ ਕੰਪਨੀ ਨੇ ਨਹੀਂ ਕੀਤੇ। ਬੈਂਕ ਦੀ ਸ਼ਿਕਾਇਤ ਚ ਕਿਹਾ ਗਿਆ ਹੈ ਕਿ ਸਿੰਭਾਵਲੀ ਸ਼ੂਗਰਸ ਨੇ 2011 `ਚ 148.59 ਕਰੋੜ ਦਾ ਕਰਜ਼ ਲਿਆ ਸੀ।

 

ਇਹ ਗੰਨਾ ਕਿਸਾਨਾਂ ਲਈ ਲਿਆਂਦੀ ਗਈ ਯੋਜਨਾ ਦੇ ਤਹਿਤ ਮਨਜ਼ੂਰ ਕੀਤਾ ਗਿਆ ਸੀ।

 

ਇਹ ਰਕਮ 5,762 ਗੰਨਾ ਕਿਸਾਨਾਂ ਨੂੰ ਵਿੱਤੀ ਮਦਦ ਦੇ ਰੂਪ ਚ ਵੰਡੀ ਜਾਣੀ ਸੀ ਪਰ ਕੰਪਨੀ ਨੇ ਇਸ ਨੂੰ ਖੁਦ ਖਰਚ ਕਰ ਲਿਆ।

ਇਹ ਕਰਜ਼ 31 ਮਾਰਚ 2015 `ਚ ਫਸੇ ਕਰਜ਼ ਚ ਤਬਦੀਲ ਹੋ ਗਿਆ। ਬੈਂਕ ਨੇ 97.85 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਉਸੇ ਸਾਲ 13 ਮਈ ਨੂੰ ਰਿਜ਼ਰਵ ਬੈਂਕ ਨੂੰ ਇਸ ਦੀ ਜਾਣਕਾਰੀ ਦਿੱਤੀ। ਓ. ਬੀ. ਸੀ. ਨੇ ਕੰਪਨੀ ਨੂੰ ਪੁਰਾਣਾ ਕਰਜ਼ਾ ਚੁਕਾਉਣ ਲਈ ਜਨਵਰੀ 2015 ਚ 110 ਕਰੋੜ ਦਾ ਨਵਾਂ ਕਰਜ਼ਾ ਦਿੱਤਾ ਸੀ ਪਰ ਨਵੰਬਰ 2016 ਚ ਇਹ ਵੀ ਐੱਨ. ਪੀ. ਏ. ਬਣ ਗਿਆ ਸੀ।

 

17 ਨਵੰਬਰ 2017 ਨੂੰ ਬੈਂਕ ਨੇ ਸੀ. ਬੀ. ਆਈ. ਨੂੰ ਸ਼ਿਕਾਇਤ ਕੀਤੀ।

 

ਏਜੰਸੀ ਨੇ 22 ਫਰਵਰੀ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਅਪਰਾਧਕ ਸਾਜਿਸ਼ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: