Business

ਇਹਨਾਂ ਬੈਂਕਾਂ ਤੇ ਹੈ ਭਾਰਤੀ ਰਿਜ਼ਰਵ ਬੈਂਕ ਦੀ ਨਜ਼ਰ ,ਲੋਨ ਦੇਣ ਤੇ ਵੱਧ ਸਕਦੀ ਹੈ ਮੁਸ਼ਕਿਲ

ਭਾਰਤੀ ਰਿਜ਼ਰਵ ਬੈਂਕ

ਇਹਨਾਂ ਬੈਂਕਾਂ ਤੇ ਹੈ ਭਾਰਤੀ ਰਿਜ਼ਰਵ ਬੈਂਕ ਦੀ ਨਜ਼ਰ ,ਲੋਨ ਦੇਣ ਤੇ ਵੱਧ ਸਕਦੀ ਹੈ ਮੁਸ਼ਕਿਲ

ਮੁੰਬਈ 5 ਮਾਰਚ-  ਕੈਨਰਾ ਅਤੇ ਯੂਨੀਅਨ ਬੈਂਕ ਸਮੇਤ ਜਨਤਕ ਖੇਤਰ ਦੇ ਪੰਜ ਬੈਂਕ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਤੁਰੰਤ ਸੁਧਾਰਤਮਕ ਕਾਰਵਾਈ ਪੀ. ਸੀ. ਏ. ਯੋਜਨਾ ਦੇ ਦਾਇਰੇ  ਚ ਆ ਸਕਦੇ ਹਨ।

ਰੇਟਿੰਗ ਏਜੰਸੀ ਇਕਰਾ ਮੁਤਾਬਕ ਦਸੰਬਰ 2017  ਚ ਇਨ੍ਹਾਂ ਬੈਂਕਾਂ ਦਾ ਐੱਨ. ਪੀ. ਏ. 6 ਫੀਸਦੀ ਤੋਂ ਜਿਆਦਾ ਵੱਧ ਗਿਆ ਹੈ,

ਜਿਸ ਨਾਲ ਇਨ੍ਹਾਂ ਦਾ ਪੀ. ਸੀ. ਏ. ਦੇ ਦਾਇਰੇ ਚ ਆਉਣ ਦਾ ਰਿਸਕ ਬਣਿਆ ਹੋਇਆ ਹੈ ।

ਜੇਕਰ ਆਰ. ਬੀ. ਆਈ. ਇਨ੍ਹਾਂ ਬੈਂਕਾਂ ਨੂੰ ਪੀ. ਸੀ. ਏ. ਤਹਿਤ ਲਿਆਉਂਦਾ ਹੈ, ਤਾਂ ਇਨ੍ਹਾਂ ਨੂੰ ਟੀਅਰ 1 ਪੂੰਜੀ ਤਹਿਤ

ਨਿਵੇਸ਼ਕਾਂ ਨੂੰ ਜਾਰੀ ਕੀਤੇ ਗਏ 15,700 ਕਰੋੜ ਰੁਪਏ ਦੇ ਏ. ਟੀ.-1 ਬਾਂਡਾਂ ਨੂੰ ਵਾਪਸ ਲੈਣਾ ਪੈ ਸਕਦਾ ਹੈ।

ਕੈਨਰਾ ਅਤੇ ਯੂਨੀਅਨ ਬੈਂਕ ਦੇ ਇਲਾਵਾ ਇਸ ਚ ਆਂਧਰਾ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਪੰਜਾਬ ਅਤੇ  ਸਿੰਧ ਬੈਂਕ ਸ਼ਾਮਲ ਹਨ .ਪੀ. ਸੀ. ਏ. ਦੇ ਦਾਇਰੇ  ਚ ਆਉਣ ਨਾਲ ਇਨ੍ਹਾਂ ਬੈਂਕ ਦੀ ਮੁਸ਼ਕਿਲ ਹੋਰ ਵਧ ਜਾਵੇਗੀ ।

ਪੀ. ਸੀ. ਏ. ਦੇ ਦਾਇਰੇ ਚ ਆਉਣ ਵਾਲੇ ਬੈਂਕ ਤੇ ਜਿਆਦਾ ਕਰਜ਼ਾ ਦੇਣ ਤੇ ਪਾਬੰਦੀ ਲੱਗ ਜਾਂਦੀ ਹੈ,

ਜਿਸ ਨਾਲ ਉਸ ਦੀ ਲੋਨ ਬੁੱਕ ਦਾ ਆਕਾਰ ਘੱਟ ਹੋ ਜਾਂਦਾ ਹੈ ।

ਇਸ ਦਾ ਮਤਲਬ ਹੈ ਕਿ ਇਨ੍ਹਾਂ ਬੈਂਕਾਂ ਵੱਲੋਂ ਘੱਟ ਗਿਣਤੀ  ਚ ਲੋਨ ਜਾਰੀ ਕੀਤਾ ਜਾ ਸਕੇਗਾ, ਜਿਸ ਨਾਲ ਲੋਨ ਮਿਲਣ `ਚ ਮੁਸ਼ਕਿਲ ਹੋ ਸਕਦੀ ਹੈ।

ਬੈਂਕ ਦੀ ਵਿੱਤੀ ਸਥਿਤੀ ਸੁਧਾਰਣ ਦੇ ਮਕਸਦ ਨਾਲ ਅਜਿਹਾ ਕੀਤਾ ਜਾਂਦਾ ਹੈ ।

ਐੱਨ. ਪੀ. ਏ. ਵਧਣ ਨਾਲ ਇਨ੍ਹਾਂ ਬੈਂਕਾਂ ਦੀ ਮੁੜ ਪੂੰਜੀਕਰਨ ਯੋਜਨਾ ਤੇ ਵੀ ਅਸਰ ਪੈ ਸਕਦਾ ਹੈ।

ਪਿਛਲੇ ਤਿੰਨ ਸਾਲਾਂ ਚ ਘਾਟਾ ਹੋਣ ਦੀ ਵਜ੍ਹਾ ਨਾਲ 21 ਜਨਤਕ ਖੇਤਰ ਦੇ ਬੈਂਕਾਂਚੋਂ 11 ਨੂੰ ਆਰ. ਬੀ. ਆਈ. ਨੇ ਪੀ. ਸੀ. ਏ. ਦੇ ਦਾਇਰੇ ਚ ਲਿਆ ਚੁੱਕਾ ਹੈ।

ਇਨ੍ਹਾਂ ਚ ਬੈਂਕ ਆਫ ਇੰਡੀਆ, ਆਈ. ਡੀ. ਬੀ. ਆਈ. ਬੈਂਕ, ਦੇਨਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ ਅਤੇ ਕਾਰਪੋਰੇਸ਼ਨ ਬੈਂਕ ਪ੍ਰਮੁੱਖ ਹਨ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook: aonetvpunjabi
twitter: AonePunjabi
youtube: AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: