news

ਬ੍ਰਿਟੇਨ ਚ ਠੰਡ ਨੇ ਬਰਸਾਇਆ ਆਪਣਾ ਕਹਿਰ, ਜਨ ਜੀਵਨ ਹੋਇਆਂ ਪ੍ਰਭਾਇਤ।

ਬ੍ਰਿਟੇਨ

ਬ੍ਰਿਟੇਨ ਚ ਠੰਡ ਨੇ ਬਰਸਾਇਆ ਆਪਣਾ ਕਹਿਰ, ਜਨ ਜੀਵਨ ਹੋਇਆਂ ਪ੍ਰਭਾਇਤ

ਲੰਡਨ 26 ਫਰਵਰੀ: ਮੌਸਮ ਦੇ ਬਦਲਣ ਨਾਲ ਭਾਰਤ ਚ ਮਾਹੋਲ ਕੁਝ ਗਰਮਾਈਆਂ ਹੋਇਆ ਹੈ ।ਭਾਰਤ ਚ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਿਲੀ ਹੈ ਪਰ ਫੇਰ ਵੀ ਦੁਨੀਆਂ ਚ ਕੁਝ ਅਜਿਹੇ ਇਲਾਕੇ ਹਨ ਜਿੱਥੇ ਠੰਡ ਨੇ ਆਪਣਾ ਕਹਿਰ ਬਰਸਾਇਆਂ ਹੋਇਆਂ ਹੈ ।

 

ਜਿਵੇ ਕਿ ਤੁਸੀ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਠੰਡ ਨੇ ਮੋਸਮ ਤੇ ਆਪਣਾ ਜਾਦੂ ਪਾਇਆਂ ਹੈ ।

 

ਵਿਚ ਠੰਡੀਆਂ ਹਵਾਵਾਂ ਅਤੇ ਬਰਫ ਕਾਰਨ ਬ੍ਰਿਟੇਨ ਵਿਚ ਹੱਢ ਚੀਰਵੀਂ ਠੰਡ ਪੈ ਰਹੀ ਹੈ।

 

ਇਸ ਦੌਰਾਨ ਮੌਸਮ ਵਿਭਾਗ ਨੇ ਬਰਫਬਾਰੀ ਨੂੰ ਦੇਖਦੇ ਹੋਏ 2 ਚਿਤਾਵਨੀਆਂ ਵੀ ਜਾਰੀ ਕੀਤੀਆਂ ਹਨ।

 

ਪਹਿਲੀ ਚਿਤਾਵਨੀ ਆਵਾਜਾਈ ਨਾਲ ਸਬੰਧਤ ਹੈ ਅਤੇ ਦੂਜੀ ਬਿਜਲੀ ਕਟੌਤੀ ਨਾਲ।

 

ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਖਰਾਬ ਮੌਸਮ ਅਤੇ ਭਾਰੀ ਬਰਫਬਾਰੀ ਦੀ ਵਜ੍ਹਾ ਨਾਲ ਆਵਾਜਾਈ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਉਥੇ ਹੀ ਬਿਜਾਲੀ ਕਟੌਤੀ ਦੀ ਵੀ ਸੰਭਾਵਨਾ ਹੈ।

 

ਪਬਲਿਕ ਹੈਲਥ ਇੰਗਲੈਂਡ ਨੇ ਪੱਧਰ-3 ਸ਼ੀਤ ਮੌਸਮ ਕਾਰਵਾਈ ਦੀ ਚਿਤਾਵਨੀ ਜਾਰੀ ਕੀਤੀ ਹੈ।

 

ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅੱਜ ਭਾਵ ਸੋਮਵਾਰ ਨੂੰ ਬਰਫਬਾਰੀ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

 

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਸਭ ਤੋਂ ਖਰਾਬ ਬਰਫੀਲੇ ਤੂਫਾਨ ਦੇ ਆਉਣ ਦੀ ਸੰਭਾਵਨਾ ਹੈ।

 

ਹਾਲਾਂਕਿ ਐਤਵਾਰ ਨੂੰ ਸੂਰਜ ਨਿਕਲਿਆ ਸੀ, ਜਿਸ ਨਾਲ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ।

 

ਸਰਕਾਰ ਨੇ ਬਰਫਬਾਰੀ ਨੂੰ ਲੈ ਕੇ ਕੀਤਾ ਅਲਰਟ ਜਾਰੀ ਅਗਲੇ 15 ਦਿਨਾਂ ਤੱਕ ਦੇਸ਼ ਵਿਚ ਭਾਰੀ ਬਰਫਬਾਰੀ ਨੂੰ ਲੈ ਕੇ ਅਲਰਟ ਜਾਰੀ ਹੈ।

 

ਮੌਸਮ ਵਿਗਿਆਨੀ ਮਾਰਟਿਨ ਬਾਊਲਸ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਵਿਆਪਕ ਤੌਰ ਤੇ ਬਰਫਬਾਰੀ ਦਾ ਖਤਰਾ ਹੈ।

 

ਉਨ੍ਹਾਂ ਕਿਹਾ ਇਸ ਪੂਰੇ ਹਫਤੇ ਤਾਪਮਾਨ ਵਿਚ ਗਿਰਾਵਟ ਜਾਰੀ ਰਹੇਗੀ।

 

ਹਾਲਾਂਕਿ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਦੋ ਦਿਨਾਂ ਬਾਅਦ ਤਾਪਮਾਨ -12 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।

 

ਬ੍ਰਿਟੇਨ ਚ ਠੰਡ ਨੇ ਬਰਸਾਇਆ ਆਪਣਾ ਕਹਿਰ, ਜਨ ਜੀਵਨ ਹੋਇਆਂ ਪ੍ਰਭਾਇਤ, ਬਰਫਬਾਰੀ ਨੂੰ ਲੈ ਕੇ ਕੀਤਾ ਅਲਰਟ ਜਾਰੀ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: