current news

ਬੇਅੰਤ ਸਿੰਘ ਕਤਲਕਾਂਡ ਚ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ

ਜਗਤਾਰ ਸਿੰਘ ਤਾਰਾ

ਬੇਅੰਤ ਸਿੰਘ ਕਤਲਕਾਂਡ ਚ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਵਿਚ ਸ਼ਾਮਿਲ ਅੱਤਵਾਦੀ ਜਗਤਾਰ ਸਿੰਘ ਤਾਰਾ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਾਰਰ ਦਿੰਦੇ ਹੋਏ ਤਾਅ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਸ਼ੁੱਕਰਵਾਰ ਨੂੰ ਜਗਤਾਰ ਤਾਰਾ ਨੂੰ ਇਸ ਕਤਲ ਕਾਂਡ ਵਿਚ ਦੋਸ਼ੀ ਮੰਨਦਿਆਂ ਸ਼ਨੀਵਾਰ ਨੂੰ ਸਜ਼ਾ ਸੁਨਾਉਣ ਦਾ ਐਲਾਨ ਕੀਤਾ ਸੀ।

ਦੱਸਣਯੋਗ ਹੈ ਕਿ ਤਾਰਾ ਨੇ ਆਪਣੇ ਬਿਆਨ ਵਿਚ ਇਸ ਕਤਲ ਕਾਂਡ ਦਾ ਜੁਰਮ ਕਬੂਲਦਿਆਂ ਕਿਹਾ ਸੀ

ਕਿ ਉਸ ਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਹੈ।

ਜਿਸ ਦੇ ਚੱਲਦੇ ਸ਼ੁੱਕਰਵਾਰ ਨੂੰ ਇਸ ਮਾਮਲੇ ਦੀ ਮੁੜ ਸੁਣਵਾਈ ਹੋਈ, ਜਿਸ ਵਿਚ ਤਾਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਸੀ.ਬੀ.ਆਈ. ਨੇ ਜਗਤਾਰ ਸਿੰਘ ਨੂੰ 162 ਪ੍ਰਸ਼ਨਾਂ ਦੀ ਸੂਚੀ ਪੇਸ਼ ਕੀਤੀ ਸੀ।

ਜਨਵਰੀ ‘ਚ ਮਾਮਲੇ ਦੀ ਸੁਣਵਾਈ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਹੱਤਿਆ ਕਰਨ ਦਾ ਇਕਬਾਲ ਕੀਤਾ

ਅਤੇ ਕਿਹਾ ਕਿ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ।

ਤਾਰਾ ਨੇ ਅਦਾਲਤ ਵਿਚ ਪੇਸ਼ ਹੋਏ ਛੇ ਸਫ਼ਿਆਂ ਦੇ ਇਕ ਪੱਤਰ ਵਿਚ ਆਪਣੇ ਅਪਰਾਧ ਲਈ ਇਕਬਾਲ ਕੀਤਾ ਸੀ। 

ਜਗਤਾਰ ਸਿੰਘ ਤਾਰਾ ਨੇ ਅਦਾਲਤ ਨੂੰ ਲਿਖਤੀ ਰੂਪ ਵਿਚ ਕਿਹਾ ਸੀ:

“ਜੇ ਇਕ ਜ਼ਾਲਮ ਦੀ ਹੱਤਿਆ ਕਰਕੇ ਮੈਂ ਹਜ਼ਾਰਾਂ ਨਿਰਦੋਸ਼ ਲੋਕਾਂ ਨੂੰ ਬਚਾ ਸਕਦਾ ਹਾਂ ਤਾਂ ਇਹ ਗਲਤ ਨਹੀਂ ਹੈ।”

ਜਗਤਾਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਹ ਬੇਅੰਤ ਸਿੰਘ ਦੀ ਹੱਤਿਆ ਦਾ ਕੋਈ ਅਫ਼ਸੋਸ ਨਹੀਂ ਕਰਦਾ, ਉਹ ਅੱਗੇ ਕਹਿੰਦਾ ਹੈ ਕਿ ਉਹ ਸਿੱਖ ਦੀ “ਆਜ਼ਾਦੀ” ਦੀ ਲੜਾਈ ਲੜ ਰਿਹਾ ਹੈ ਅਤੇ ਉਹ ਅਜਿਹਾ ਕਰਦੇ ਰਹਿਣਗੇ।

ਜਗਤਾਰ ਸਿੰਘ ਤਾਰਾ

ਵਰਣਨਯੋਗ ਹੈ ਕਿ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ 31 ਅਗਸਤ 1995 ਨੂੰ ਅੱਤਵਾਦੀਆਂ ਨੇ ਇਕ ਮਨੁੱਖੀ ਬੰਬ ਧਮਾਕਾ ਕਰ ਕੇ  ਬੇਅੰਤ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਵਿਚ 17 ਵਿਅਕਤੀ ਮਾਰੇ ਗਏ ਹਨ, ਜਿਨ੍ਹਾਂ ਵਿਚ ਪੰਜਾਬ ਪੁਲਸ ਦਾ ਕਾਂਸਟੇਬਲ ਦਿਲਾਵਰ ਸਿੰਘ ਵੀ ਸ਼ਾਮਲ ਸੀ, ਜੋ ਮਨੁੱਖੀ ਬੰਬ ਬਣਿਆ ਸੀ।

ਤਾਰਾ ਨੂੰ ਭਾਰਤੀ ਵਿਧਾਨ ਦੀ ਧਾਰਾ 302 (ਕਤਲ), ਸੈਕਸ਼ਨ 307 (ਕਤਲ ਦੀ ਕੋਸ਼ਿਸ਼) ਅਤੇ ਸੈਕਸ਼ਨ 120 ਬੀ (ਅਪਰਾਧਿਕ ਸਾਜ਼ਿਸ਼) ਤਹਿਤ ਅਤੇ ਵਿਸਫੋਟਕ ਪਦਾਰਥਾਂ ਐਕਟ ਦੀ ਧਾਰਾਵਾਂ 3 ਅਤੇ 4 ਅਧੀਨ  ਦੋਸ਼ ਲਾਇਆ ਗਿਆ ਸੀ।

 

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook: aonetvpunjabi
twitter: AonePunjabi
youtube: AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: