current news

ਫਿਲਮ ਸੂਬੇਦਾਰ ਜੋਗਿੰਦਰ ਸਿੰਘ ਜੋਗਿੰਦਰ ਸਿੰਘ ਚ ਕਿਸ ਦੀ ਭੂਮਿਕਾਂ ਚ ਨਜ਼ਰ ਆਉਣਗੇ ਕਰਮਜੀਤ ਅਨਮੌਲ

ਸ਼ੂਬੇਦਾਰ ਜੋਗਿੰਦਰ ਸਿੰਘਫਿਲਮ ਸੂਬੇਦਾਰ ਜੋਗਿੰਦਰ ਸਿੰਘ ਚ ਕਿਸ ਦੀ ਭੂਮਿਕਾਂ ਚ ਨਜ਼ਰ ਆਉਣਗੇ ਕਰਮਜੀਤ ਅਨਮੌਲ

ਜਲੰਧਰ 3ਫਰਵਰੀ: ਹੁਣ ਗੱਲ ਕਰਦਿਆ ਪੋਲੀਵੁੱਡ ਦੀ ਜਿੱਥੇ  ਪੰਜਾਬੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ` 6 ਅਪ੍ਰੈਲ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

ਗਿੱਪੀ ਗਰੇਵਾਲ ਫਿਲਮ ਚ ਮੁੱਖ ਕਿਰਦਾਰ ਨਿਭਾਅ ਰਹੇ ਹਨ।

 

ਹੌਲੀ-ਹੌਲੀ ਫਿਲਮ ਚ ਅਦਾਕਾਰੀ ਦੇ ਜੌਹਰ ਦਿਖਾ ਰਹੇ ਕਲਾਕਾਰਾਂ ਦੀ ਫਿਲਮ ਚ ਫਰਸਟ ਲੁੱਕ ਸਾਹਮਣੇ ਆ ਰਹੀ ਹੈ।

 

ਗਿੱਪੀ ਤੋਂ ਇਲਾਵਾ ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ ਤੇ ਗੁੱਗੂ ਗਿੱਲ ਦੀ ਫਿਲਮ ਤੋਂ ਫਰਸਟ ਲੁੱਕ ਸਾਹਮਣੇ ਆਈ ਸੀ।

 

ਹੁਣ ਦੋ ਹੋਰ ਕਲਾਕਾਰਾਂ ਦੀ ਫਰਸਟ ਲੁੱਕ ਜਾਰੀ ਕੀਤੀ ਗਈ ਹੈ। ਇਨ੍ਹਾਂ ਦੇ ਨਾਂ ਹਨ ਕਰਮਜੀਤ ਅਨਮੋਲ ਤੇ ਚਰਨ ਸਿੰਘ।

 

ਕਰਮਜੀਤ ਅਨਮੋਲ ਫਿਲਮ ਚ ਬਾਵਾ ਸਿੰਘ ਨਾਂ ਦੇ ਰੇਡੀਓ ਆਪ੍ਰੇਟਰ ਦੀ ਭੂਮਿਕਾ ਨਿਭਾਅ ਰਹੇ ਹਨ।

 

ਕਰਮਜੀਤ ਅਨਮੋਲ ਪਹਿਲੀ ਵਾਰ ਕਿਸੇ ਫਿਲਮ ਚ ਫੌਜੀ ਦੀ ਭੂਮਿਕਾ ਨਿਭਾਅ ਰਹੇ ਹਨ।

 

ਇਸ ਤੋਂ ਪਹਿਲਾਂ ਉਹ ਆਪਣੀ ਕਾਮੇਡੀ ਟਾਈਮਿੰਗ ਨਾਲ ਸਾਨੂੰ ਸਭ ਨੂੰ ਹਸਾ ਚੁੱਕੇ ਹਨ।

 

ਚਰਨ ਸਿੰਘ ਸੂਬੇਦਾਰ ਜੋਗਿੰਦਰ ਸਿੰਘ ਚ ਸੌਦਾਗਰ ਸਿੰਘ ਨਾਂ ਦੇ ਸਿਪਾਹੀ ਦੀ ਭੂਮਿਕਾ ਨਿਭਾਅ ਰਹੇ ਹਨ।

 

ਸਿੰਗਰ ਤੋਂ ਐਕਟਰ ਬਣਨ ਜਾ ਰਹੇ ਚਰਨ ਸਿੰਘ ਦੀ ਇਹ ਡੈਬਿਊ ਪੰਜਾਬੀ ਫਿਲਮ ਹੈ।

 

ਚਰਨ ਸਿੰਘ ਨੀਲੇ ਨੈਨ, ਸਿਪ ਸਿਪ ਤੇ ਸਰਦਾਰ ਚਾਹੀਦਾ ਵਰਗੇ ਹਿੱਟ ਗੀਤ ਗਾ ਚੁੱਕੇ ਹਨ।

 

ਦੱਸਣਯੋਗ ਹੈ ਕਿ ਸੂਬੇਦਾਰ ਜੋਗਿੰਦਰ ਸਿੰਘ ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ।

 

ਫਿਲਮ ਚ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਅਦਿਤੀ ਸ਼ਰਮਾ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਗੁੱਗੂ ਗਿੱਲ, ਚਰਨ ਸਿੰਘ, ਲਵਲੀਨ ਕੌਰ, ਨਿਰਮਲ ਰਿਸ਼ੀ, ਜੋਰਡਨ ਸੰਧੂ, ਹਰੀਸ਼ ਵਰਮਾ ਤੇ ਜੱਗੀ ਸਿੰਘ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

 

ਹੁਣ ਦੇਖਣਾ ਇਹ ਹੋਵੇਗਾ ਕਿ 6 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲ਼ਮ ਦਰਸ਼ਕਾ ਦੇ ਦਿਲਾਂ ਨੂੰ ਕਿੰਨਾ ਕੁ ਮੋਹ ਲਵੇਗੀ ।ਹੁਣ ਤੱਕ ਕਮੇਂਡੀ ਫਿਲਮਾਂ ‘ਚ ਕੰਮ ਕਰਨ ਵਾਲੇ ਕਲਾਕਾਰ ਕਰਮਜੀਤ ਅਨਮੋਲ ਪਿਹਲੀ ਵਾਰੀ ਕੋਈ ਗੰਭੀਰ ਭੁੰਿਮਕਾਂ ਨਿਭਾ ਰਹੇ ਹਨ।ਉਨ੍ਹਾਂ ਦੀ ਇਹ ਭੁਮਿਕਾਂ ਕੀ ਰੰਗ ਲੈ ਕੇ ਆਉਦੀ ਹੈ ਇਹ ਤਾ ਫਿਲ਼ਮ ਰਿਲੀਜ ਹੋਣ ਤੋਂ ਬਾਅਦ ਹੀ ਪਤਾ ਚੱਲੇਗਾਂ

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: