news

ਪੰਜਾਬ ਸਰਕਾਰ ਅਤੇ ਪ੍ਦੂਸ਼ਨ ਵਿਭਾਗ ਦੇ ਖਿਲਾਫ਼ ਕੀਤਾ ਰੋਸ਼ ਪ੍ਦਰਸ਼ਨ

ਗੁਰਦਾਸਪੁਰ ਦੇ ਕਸਬਾ ਕੀੜੀ ਦੀ ਚੱਢਾ ਸ਼ੂਗਰ ਮਿਲ ਜਿਸ ਵਿੱਚ ਸ਼ੀਰੇ ਦਾ ਰਿਸਾਵ ਹੋਣ ਨਾਲ ਬਿਆਸ ਦਰੀਆ ਦੇ ਜੀਵ ਜੰਤੂਆਂ ਨੂੰ ਕਾਫੀ ਨੁਕਸਾਨ ਹੋਣ ਕਾਰਣ ਇਸਨੂੰ ਕਾਫੀ ਲੰਮੇ ਸਮੇਂ ਤੋਂ ਸੀਲ ਕੀਤਾ ਹੋਇਆ ਹੈ।ਹੁਣ ਕਿਸਾਨਾ ਦੇ ਵੱਲੋਂ ਇਸ ਮਿੱਲ ਨੂੰ ਸ਼ੁਰੂ ਕਰਵਾਉਂਣ ਦੀ ਮੰਗ ਉਠਾਣੀ ਸ਼ੁਰੂ ਕਰ ਦਿੱਤੀ ਗਈ।ਜਿਸ ਦੇ ਚੱਲਦਿਆ ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਅਗੁਵਾਈ ‘ਚ ਕਿਸਾਨਾਂ ਦੇ ਵੱਲੋਂ ਮਿੱਲ ਦੇ ਅੰਦਰ ਜਾ ਕੇ ਪੰਜਾਬ ਸਰਕਾਰ ਅਤੇ ਪ੍ਰਦੂਰਸ਼ਨ ਵਿਭਾਗ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਤੇ ਕਿਸਾਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਚੇਤਾਵਨੀ ਦਿੱਤੀ ਕਿ 28 ਨਵੰਬਰ ਨੂੰ ਕਿਸਾਨ ਆਪਣੀ ਗੰਨੇ ਦੀ ਫਸਲ  ਨੂੰ ਟਰਾਲੀਆਂ ਵਿੱਚ ਭਰ ਕੇ ਹਰਗੋਬਿੰਦਪੁਰ ਗੁਰਦਾਸਪੁਰ ਰੋਡ ਸੜਕ ਜਾਮ ਕਰਨਗੇਂ।ਜੇਕਰ ਸਰਕਾਰ ਵੱਲੋਂ ਫਿਰ ਵੀ ਸੂਗਰ ਮਿਲ ਚਾਲੂ ਨਾ ਕੀਤੀ ਗਈ ਤਾਂ ਅੱਗੇ ਚੱਲ ਕੇ ਕਿਸਾਨਾਂ ਵੱਲੋਂ ਹੁਸ਼ਿਆਰਪੁਰ ਗੁਰਦਾਸਪੁਰ ਰੋਡ ਬਿਆਸ ਦਰੀਆ ਦੇ ਉੱਪਰ ਪੁੱਲ ਨੂੰ ਜਾਮ ਕੀਤਾ ਜਾਵੇਗਾ ਅਤੇ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: