current news

ਪੁਲਸ ਦੇ ਜਵਾਨਾਂ ਦਾ ਮਨੋਬਲ ਵਧਾਉਣ ਲਈ ਪੰਜਾਬ ਸਰਕਾਰ ਦੇ ਰਹੀ ਹੈ ਜਵਾਨਾ ਨੂੰ ਨਵੇਂ ਸਾਲ ਦਾ ਤੋਹਫਾ

ਜਲੰਧਰ,31 ਦਸੰਬਰ ਖਬਰ ਪੰਜਾਬ ਪੁਲਿਸ ਦੇ ਜਵਾਨਾ ਇੱਕ ਵੱਡੀ ਖੁਸ ਖ਼ਬਰੀ ਇਹ ਹੈ ਕਿ ਪੰਜਾਬ `ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਸੂਬਾਈ ਪੁਲਸ ਦੇ ਜਵਾਨਾਂ ਨੂੰ ਨਵੇਂ ਸਾਲ ਦਾ ਤੋਹਫਾ ਜਲਦੀ ਹੀ ਦਿੱਤਾ ਜਾ ਸਕਦਾ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਲਿਖਤੀ ਪ੍ਰੀਖਿਆ ਪਾਸ ਨਾ ਕਰਨ ਵਾਲੇ ਪੁਲਸ ਦੇ ਜਵਾਨਾਂ ਨੂੰ ਵੀ ਤਰੱਕੀ ਮਿਲ ਸਕੇਗੀ। ਇਸ ਲਈ ਜਲਦੀ ਹੀ ਨਿਯਮਾਂ `ਚ ਸੋਧ ਵੀ ਕੀਤੀ ਜਾ ਸਕਦੀ ਹੈ। ਗ੍ਰਹਿ ਵਿਭਾਗ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਕੋਲ ਹੈ। ਸੂਬਾਈ ਪੁਲਸ ਦੇ ਕਈ ਜਵਾਨਾਂ ਨੂੰ ਇਸ ਲਈ ਤਰੱਕੀਆਂ ਨਹੀਂ ਮਿਲ ਸਕੀਆਂ ਕਿਉਂਕਿ ਉਨ੍ਹਾਂ ਲਿਖਤੀ ਪ੍ਰੀਖਿਆ ਪਾਸ ਨਹੀਂ ਕੀਤੀ ਸੀ।
ਪੰਜਾਬ ਪੁਲਸ ਵਲੋਂ ਨਵੀਂ ਖਰੜਾ ਨੀਤੀ ਅਧੀਨ ਕਈ ਅਹਿਮ ਤਬਦੀਲੀਆਂ ਪੁਲਸ ਦੇ ਜਵਾਨਾਂ ਨੂੰ ਮਿਲਣ ਵਾਲੀ ਤਰੱਕੀ ਨੂੰ ਲੈ ਕੇ ਕੀਤੀਆਂ ਜਾਣੀਆਂ ਹਨ। ਇਹ ਨਵੀਂ ਨੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰ ਅਧੀਨ ਹੈ। ਜੇ ਨਵੀਂ ਨੀਤੀ ਨੂੰ ਮੁੱਖ ਮੰਤਰੀ ਵਲੋਂ ਪ੍ਰਵਾਨਗੀ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਉਹ ਪੁਲਸ ਕਾਂਸਟੇਬਲ, ਜਿਨ੍ਹਾਂ ਦਾ ਸਰਵਿਸ ਰਿਕਾਰਡ ਵਧੀਆ ਹੋਵੇਗਾ ਤੇ ਜਿਨ੍ਹਾਂ ਦੀ ਏ. ਸੀ. ਆਰ. ਵੀ ਚੰਗੀ ਹੋਵੇਗੀ, ਨੂੰ ਬਿਨਾਂ ਪ੍ਰੀਖਿਆ ਪਾਸ ਕੀਤੇ ਹੀ ਤਰੱਕੀ ਮਿਲ ਸਕੇਗੀ। ਨਵੀਂ ਨੀਤੀ `ਚ ਇਹ ਵਿਵਸਥਾ ਵੀ ਕੀਤੀ ਜਾ ਰਹੀ ਹੈ ਕਿ 35 ਸਾਲ ਦੀ ਸੇਵਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਇੰਸਪੈਕਟਰ ਬਣਾ ਦਿੱਤਾ ਜਾਏ।
ਪ੍ਰਸਤਾਵਿਤ ਨੀਤੀ ਮੁਤਾਬਿਕ ਜੇ 6 ਸਾਲ ਤੋਂ ਬਾਅਦ ਵੀ ਕੋਈ ਕਾਂਸਟੇਬਲ ਲਿਖਤੀ ਪ੍ਰੀਖਿਆ ਪਾਸ ਕਰਨ `ਚ ਅਸਫਲ ਰਹਿੰਦਾ ਹੈ, ਤਾਂ ਵੀ ਉਸ ਨੂੰ ਹੈੱਡ ਕਾਂਸਟੇਬਲ ਬਣਾਉਣ `ਤੇ ਵਿਚਾਰ ਕੀਤਾ ਜਾ ਸਕਦਾ ਹੈ। 24 ਸਾਲ ਦੀ ਸੇਵਾ ਕਰਨ ਵਾਲੇ ਮੁਲਾਜ਼ਮ ਨੂੰ ਏ. ਐੱਸ. ਆਈ. ਬਣਾਇਆ ਜਾ ਸਕੇਗਾ। 30 ਤੋਂ 35 ਸਾਲ ਦੀ ਸੇਵਾ ਕਰਨ ਵਾਲਿਆਂ ਨੂੰ ਇੰਸਪੈਕਟਰ ਬਣਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਪੁਲਸ ਮੁਖੀ ਸੁਰੇਸ਼ ਅਰੋੜਾ ਨੂੰ ਪੁਲਸ ਜਵਾਨਾਂ ਦੇ ਕਲਿਆਣ ਲਈ ਪ੍ਰੋਗਰਾਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜੇ ਕੈਪਟਨ ਅਮਰਿੰਦਰ ਸਿੰਘ ਨਵੀਂ ਨੀਤੀ ਨੂੰ ਪ੍ਰਵਾਨਗੀ ਦੇ ਦਿੰਦੇ ਹਨ ਤਾਂ ਇਸ ਨਾਲ ਪੁਲਸ ਦੇ ਜਵਾਨਾਂ ਦਾ ਮਨੋਬਲ ਵਧੇਗਾ ਤੇ ਨਾਲ ਹੀ ਪੁਲਸ `ਚ ਭਰਤੀ ਹੋਣ ਦੇ ਇੱਛੁਕ ਨੌਵਜਾਨ ਤੇਜ਼ੀ ਨਾਲ ਅੱਗੇ ਆਉਣਗੇ। ਕਾਂਸਟੇਬਲਾਂ ਲਈ ਇਸ ਸਮੇਂ ਬੀ-1 ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ। ਤਰੱਕੀਆਂ ਲਈ ਅਹੁਦੇ ਸੀਮਤ ਹੁੰਦੇ ਹਨ, ਇਸ ਲਈ ਲਿਖਤੀ ਪ੍ਰੀਖਿਆ ਬਹੁਤ ਔਖੀ ਹੁੰਦੀ ਹੈ। ਕਾਂਗਰਸ ਸਰਕਾਰ ਪੁਲਸ ਜਵਾਨਾਂ ਅੰਦਰ ਕਿਸੇ ਤਰ੍ਹਾਂ ਦੀ ਨਿਰਾਸ਼ਾ ਦੀ ਭਾਵਨਾ ਪੈਦਾ ਨਹੀਂ ਹੋਣ ਦੇਣਾ ਚਾਹੁੰਦੀ।

ਇਹ ਵੀ ਪੜ੍ਹੋ:

ਜੈ-ਰਾਮ ਠਾਕੁਰ ਨੇ ਰਚਿਆ ਹਿਮਾਚਲ `ਚ ਇਤਿਹਾਸ

ਅਮਰੀਕਾ ਕਰ ਰਿਹਾ ਹੈ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਤੇ ਵਿਚਾਰ

ਆਸ਼ਾ ਕੁਮਾਰੀ ਨੇ ਮੰਗੀ ਮਹਿਲਾ ਕਾਂਸਟੇਬਲ ਤੋਂ ਮੁਆਫੀ

Brack obama & Hillary clinton being admirable personalites of USA

Aishwarya Rai Will appear in double role soon

 

keep in touch :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Copyright © 2017 Aone Punjabi TvThemetf

To Top