news

ਪਾਕਿਸਤਾਨ ਦੇ ਹਾਈ ਪ੍ਰੋਫਾਈਲ ਜੋਨ ਰਾਵਲ ਪਿੰਡੀ ਚ ਹੋਇਆ ਪੱਤਰਕਾਰ ਦਾ ਕਤਲ

ਪਾਕਿਸਤਾਨ

ਪਾਕਿਸਤਾਨ ਦੇ ਹਾਈ ਪ੍ਰੋਫਾਈਲ ਜੋਨ ਰਾਵਲ ਪਿੰਡੀ ਚ ਹੋਇਆ ਪੱਤਰਕਾਰ ਦਾ ਕਤਲ

ਇਸਲਾਮਾਬਾਦ 3 ਫਰਵਰੀ- ਪਾਕਿਸਤਾਨ ਦੇ ਰਾਵਲਪਿੰਡ ਵਿਚ ਅਣਪਛਾਤੇ ਹਮਲਾਵਰਾਂ ਨੇ ਇਕ ਪੱਤਰਕਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਕਤਲ ਰਾਵਲਪਿੰਡੀ ਵਿਚ ਅਜਿਹੀ ਥਾਂ ਦਿੱਤੀ ਗਈ ਹੈ, ਜੋ ਹਾਈ ਸਕਿਓਰਿਟੀ ਜ਼ੋਨ ਵਿਚ ਆਉੰਦਾ ਹੈ।

ਪੁਲਸ ਮੁਤਾਬਕ ਅੰਜੁਮ ਮੁਨੀਰ ਰਾਜਾ  ਆਪਣੀ ਮੋਟਰਸਾਈਕਲ ਰਾਹੀਂ ਵੀਰਵਾਰ ਰਾਤ ਨੂੰ ਘਰ ਜਾ ਰਿਹਾ ਸੀ, ਉਸੇ ਵੇਲੇ ਬੈਂਕ ਰੋਡ ਉੱਤੇ ਅਣਪਛਾਤੇ ਹਮਲਾਵਰਾਂ ਨੇ ਉਸ ਉੱਤੇ ਅੰਨ੍ਹਵਾਹ ਗੋਲੀਆਂ ਚਲਾ ਦਿੱਤੀਆਂ।

ਹਮਲਾਵਰਾਂ ਨੇ ਪੱਤਰਕਾਰ ਰਾਜਾ ਦੇ ਸਿਰ ਵਿਚ ਬਿਲਕੁਲ ਨੇੜਿਓਂ 6 ਗੋਲੀਆਂ ਮਾਰੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ।

ਇਹ ਹਮਲਾ ਰਾਵਲਪਿੰਡੀ ਵਿਚ ਪਾਕਿਸਤਾਨੀ ਫੌਜ ਦੇ ਦਫਤਰ ਤੋਂ ਕੁਝ ਹੀ ਦੂਰੀ ਉੱਤੇ ਹੋਇਆ।

 

ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਰਾਜਾ ਸਵੇਰ ਵੇਲੇ ਇਕ ਸਥਾਨਕ ਸਕੂਲ ਵਿਚ ਪੜਾਉਂਦੇ ਸਨ ਅਤੇ ਸ਼ਾਮ ਵੇਲੇ ਇਸਲਾਮਾਬਾਦ ਦੇ ਇਕ ਉਰਦੂ ਅਖਬਾਰ ਵਿਚ ਕੰਮ ਕਰਦੇ ਸਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਅਜਿਹੇ ਵਿਚ ਇਸ ਹਾਈ ਸਕਿਓਰਿਟੀ ਜ਼ੋਨ ਵਿਚ ਕਿਸੇ ਦਾ ਕਤਲ ਹੋਣਾ ਕਈ ਸਵਾਲ ਖੜੇ ਕਰਦਾ ਹੈ।

 

ਇਸ ਕਤਲ ਤੋਂ ਬਾਅਦ ਪਾਕਿਸਤਾਨ ਦੀ ਮੀਡੀਆ ਨੇ ਆਪਣਾ ਵਿਰੋਧ ਜਤਾਇਆ ਹੈ।

 

ਪਾਕਿਸਤਾਨੀ ਮੀਡੀਆ ਨੇ ਪੱਤਰਕਾਰ ਨੂੰ ਕਤਲ ਕਰਨ ਵਾਲਿਆਂ ਦੀ ਛੇਤੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਉਥੇ ਹੀ ਪੱਤਰਕਾਰਾਂ ਨੂੰ ਸੁਰੱਖਿਆ ਦੇਣ ਲਈ ਵੀ ਆਵਾਜ਼ ਚੁੱਕੀ ਹੈ।

ਪਾਕਿਸਤਾਨ ਦੁਨੀਆ ਵਿਚ ਪੱਤਰਕਾਰਿਤਾ ਲਈ ਸਭ ਤੋਂ ਖਤਰਨਾਕ ਮੁਲਕਾਂ ਦੀ ਫੇਹਰਿਸਤ ਵਿਚ ਸਭ ਤੋਂ ਉਪਰ ਹੈ।

ਪਿਛਲੇ ਸਾਲ ਮਈ ਵਿਚ ਫਰਾਂਸ ਦੀ ਇਕ ਏਜੰਸੀ ਰਿਪੋਰਟਰ ਵਿਦਾਊਟ ਬਾਰਡਰ ਆਰ.ਐਸ.ਐਫ. ਨੇ ਆਪਣੀ ਰਿਪੋਰਟ ਵਿਚ ਉਸ ਦਾ ਖੁਲਾਸਾ ਕੀਤਾ ਸੀ।

 

2017 ਦੀ ਵਿਸ਼ਵ ਪ੍ਰੈਸ ਫ੍ਰੀਡਮ ਇੰਡੈਕਸ ਮੁਤਾਬਕ  139ਵੇਂ ਥਾਂ ਉੱਤੇ ਆਉਂਦਾ ਹੈ। ਪਿਛਲੇ 15 ਸਾਲਾਂ ਵਿਚ ਘੱਟੋ-ਘੱਟ ਪਾਕਿਸਤਾਨ ਵਿਚ 117 ਪੱਤਰਕਾਰਾਂ ਦਾ ਕਤਲ ਹੋਇਆ ਹੈ।

 

ਸਵਾਲ ਇਹ ਉਠਦਾ ਹੈ ਕਿ ਆਖਿਰ ਕਿਉ ਹਰ ਖ਼ਬਰ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਪੱਤਰਕਾਰ ਕਦੋ ਤੱਕ ਇਸ ਤਰ੍ਹਾਂ ਮਰਦੇ ਰਹਿਣਗੇ

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: