current news

ਪਟਿਆਲਾ ਬਣੇਗਾ ਸੈਰਸਪਾਟੇ ਦੀ ਰਾਜਧਾਨੀ-ਕੈਪਟਨ ਅਮਰਿੰਦਰ ਸਿੰਘ

ਪਟਿਆਲਾ ਬਣੇਗਾ ਸੈਰਸਪਾਟੇ ਦੀ ਰਾਜਧਾਨੀ-ਕੈਪਟਨ ਅਮਰਿੰਦਰ ਸਿੰਘ

23 ਫਰਵਰੀ:  ਪਟਿਆਲਾ ਹੈਰੀਟੇਜ ਫੈਸਟੀਵਲ-2018 ਦੀ ਅੱਜ ਤੀਸਰੀ ਸ਼ਾਮ ਇਥੇ ਕਿਲਾ ਮੁਬਾਰਕਦੇ ਦਰਬਾਰ ਹਾਲ ਦੇ ਖੁਲ੍ਹੇ ਵਿਹੜੇ ਵਿਚ ਇਮਦਾਦਖਾਨੀ-ਇਟਾਵਾ ਘਰਾਣੇ ਦੇ ਉੱਘੇ ਸਿਤਾਰਵਾਦਕ ਉਸਤਾਦ ਵਿਲਾਇਤ ਖ਼ਾਨ ਦੇ ਸਪੁੱਤਰ ਉਸਤਾਦ ਸ਼ੁਜਾਤ ਖ਼ਾਨ ਦੇ ਸਿਤਾਰ ਵਾਦਨ ਅਤੇਸ਼ਾਸਤਰੀ ਗਾਇਕ ਪਦਮ   ਵਿਭੂਸ਼ਨ   ਪੰਡਿਤ   ਉਲਹਾਸ  ਕਸ਼ਾਲਕਰ  ਨੇ ਸ਼ਾਸ਼ਤਰੀ ਗਾਇਨ ਦੀ ਪੇਸ਼ਕਾਰੀ ਕਰਕੇ ਹਾਜ਼ਰੀਨ ਨੂੰ ਮੰਤਰ ਮੁਗਧ ਕਰ ਦਿੱਤਾ।

ਅੱਜ ਦੀ ਇਸ ਸੰਗੀਤਮਈ ਸ਼ਾਮ ਸਮੇਂ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੁਜੇ ਸਾਬਕਾ ਕੇਂਦਰੀ ਵਿਦੇਸ਼ ਰਾਜਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ.ਨਵਜੋਤ ਸਿੰਘ ਸਿੱਧੂ ਸਮੇਤ ਬਸੀ ਪਠਾਣਾਂ ਦੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਨੇਸਾਂਝੇ ਤੌਰ ’ਤੇ ਜੋਤ ਜਗਾ ਕੇ ਸਮਾਰੋਹ ਦਾ ਆਗਾਜ਼ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੇ ਯਤਨਾਂ ਸਦਕਾ ਮਹਾਰਾਜਿਆਂ ਦੀ ਰਾਜਧਾਨੀਰਿਹਾ ਪਟਿਆਲਾ ਹੁਣ ਸੈਰ ਸਪਾਟੇ ਦੀ ਰਾਜਧਾਨੀ ਬਣੇਗਾ।

ਉਨ੍ਹਾਂ ਕਿਹਾ ਕਿ ਕਿਲਾ ਮੁਬਾਰਕਨੂੰ ਇਸ ਸ਼ਾਨਦਾਰ ਰੂਪ ’ਚ ਦੇਖਣ ਦਾ ਇਹ ਮੁਬਾਰਕ ਮੌਕਾ ਹੈ, ਕਿਉਂਕਿ ਉਨ੍ਹਾਂ ਨੇ ਇਸ ਨੂੰਪੂਰੀ ਚੜ੍ਹਤ ’ਚ ਦੇਖਿਆ ਹੈ ਤੇ ਖੰਡਰ ਦੇ ਰੂਪ ’ਚ ਵੀ।

ਉਨ੍ਹਾਂ ਨੇ ਸੈਰ ਸਪਾਟਾ ਵਿਭਾਗ ਤੇਜ਼ਿਲ੍ਹਾ ਪ੍ਰਸ਼ਾਸਨ ਸਮੇਤ ਪਟਿਆਲਾ ਵਾਸੀਆਂ ਨੂੰ ਇਸ ਹੈਰੀਟੇਜ ਉਸਤਵ ਦੀ ਮੁਬਾਰਕਬਾਦ ਦਿੱਤੀ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋਂ ਸੈਰ ਸਪਾਟੇ ਨੂੰ ਪ੍ਰਫੁਲਤ ਕਰਨ ਦੀ ਤਜਵੀਜ ਤਹਿਤ ਅੰਮਿ੍ਰਤਸਰ, ਕਪੂਰਥਲਾ ਅਤੇ ਬਠਿੰਡਾ ਵਿਖੇ ਵੀ ਵਿਰਾਸਤੀ ਉਤਸਵ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰਉਮੀਦ ਹੈ ਕਿ ਅਗਲੇ ਚਾਰ ਸਾਲਾਂ ’ਚ ਪੰਜਾਬ ਦਾ ਸੈਰ ਸਪਾਟਾ ਇੱਕ ਅਜਿਹੇ ਮੁਕਾਮ ’ਤੇਪਹੁੰਚ   ਜਾਵੇਗਾ   ਕਿ   ਸੈਰ   ਸਪਾਟੇ   ਦੇ   ਇਤਿਹਾਸ   ’ਚ   ਕੈਪਟਨ   ਅਮਰਿੰਦਰ   ਸਿੰਘ   ਦਾ   ਨਾਮਸੁਨਿਹਰੀ ਅੱਖਰਾਂ  ’ਚ   ਲਿਖਿਆ   ਜਾਵੇਗਾ,   ਕਿਉਂਕਿ  ਇਹ  ਉਨ੍ਹਾਂ ਦਾ  ਨਿਸ਼ਠਾ  ਹੈ   ਜਿਸਕਰਕੇ ਪੰਜਾਬ ਦੀ ਤਸਵੀਰ ਹੀ ਬਦਲ ਜਾਵੇਗੀ।

ਪੰਜਾਬ ਦੇ  ਸੱਭਿਆਚਾਰਕ ਤੇ ਸੈਰ   ਸਪਾਟਾ  ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ  ਵੱਲੋਂਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਵਿਰਾਸਤੀ ਉਤਸਵ ਦੌਰਾਨ ਅੱਜ ਸ਼ਾਮ ਇਮਦਾਦਖਾਨੀ-ਇਟਾਵਾ ਘਰਾਣੇ ਦੀ ਸੱਤਵੀਂ ਪੀੜ੍ਹੀ ’ਚੋਂ ਉਸਤਾਦ ਸ਼ੁਜਾਤ ਖ਼ਾਨ ਨੇ ਅਲਾਪ ਨਾਲ ਸ਼ੁਰੂਆਤ ਕਰਕੇ ਜੋੜ ਤੇਠੁਮਰੀ ਸੁਣਾਈ।

ਇਸੇ   ਤਰ੍ਹਾਂ   ਉੱਘੇ   ਸੰਗੀਤਾਚਾਰੀਆ   ਸ੍ਰੀ   ਐਨ.ਡੀ. ਕਸ਼ਾਲਕਰ  ਦੇ ਸਪੁੱਤਰ ਗਵਾਲੀਅਰ, ਆਗਰਾ ਤੇ ਜੈਪੁਰ ਦੇ ਘਰਾਣੇ ਦੀ ਗਾਇਕੀ ਨਾਲ ਲਬਰੇਜ਼ ਤੇ ਪਦਮ ਵਿਭੂਸ਼ਨ ਪੰਡਿਤ ਉਲਹਾਸ ਕਸ਼ਾਲਕਰ ਨੇ ਸ਼ਾਸ਼ਤਰੀ ਗਾਇਨ ਦੀ ਪੇਸ਼ਕਾਰੀ ਨਾਲ ਇਸ ਸ਼ਾਸ਼ਤਰੀ ਸੰਗੀਤਦੀ ਸ਼ਾਮ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ।

ਇਸ ਸ਼ਾਸਤਰੀ ਸੰਗੀਤ ਸ਼ਾਮ ਦੌਰਾਨ ਟੀ.ਵੀ. ਅਤੇ ਸਟੇਜ   ਐਂਕਰ   ਸ੍ਰੀਮਤੀ  ਸਮੀਨਾ  ਨੇ  ਮੰਚ ਸੰਚਾਲਨ  ਕਰਕੇ ਸ਼ਾਸਤਰੀ   ਗਾਇਕੀ   ਬਾਬਤ ਜਾਣਕਾਰੀ ਦਿੱਤੀ।

ਇਸ ਸਮੇਂ ਬਸੀ ਪਠਾਣਾਂ ਦੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ., ਮੁੱਖ ਮੰਤਰੀ ਦੇਓ.ਐਸ.ਡੀ. ਅੰਮਿ੍ਰਤ ਪ੍ਰਤਾਪ ਸਿੰਘ  ਹਨੀ   ਸੇਖੋਂ,   ਕੈਪਟਨ  ਅਮਰਜੀਤ   ਸਿੰਘ ਜੇਜੀ, ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਆਈ.ਜੀ.ਏ.ਐਸ. ਰਾਏ,   ਡਿਪਟੀ   ਕਮਿਸ਼ਨਰ   ਸ੍ਰੀ   ਕੁਮਾਰ   ਅਮਿਤ, ਵਧੀਕ   ਡਿਪਟੀ   ਕਮਿਸ਼ਨਰ   (ਜਨਰਲ)ਸ੍ਰੀਮਤੀ   ਪੂਨਮਦੀਪ   ਕੌਰ,   ਐਸ.ਡੀ.ਐਮ.  ਅਨਮੋਲ   ਸਿੰਘ   ਧਾਲੀਵਾਲ, ਐਸ.ਡੀ.ਐਮ.   ਨਾਭਾਜਸ਼ਨਪ੍ਰੀਤ   ਕੌਰ,   ਐਸ.ਪੀ.   ਸਿਟੀ   ਕੇਸਰ   ਸਿੰਘ ਤੇ  ਵੱਡੀ ਗਿਣਤੀ  ’ਚ  ਪਟਿਆਲਾਵਾਸੀਆਂ ਅਤੇ ਸੰਗੀਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।

FOR MORE LATEST NEWS AND UPDATES CLICK ON FOLLOWING LINKS

www.aonepunjabitv.com
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: