Canada government

ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ `ਤੇ ਇਕ ਵਾਰ ਫਿਰ ਸਖਤ ਚੋਟ

ਨਵਜੋਤ ਸਿੰਘ ਸਿੱਧੂ

ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ `ਤੇ ਇਕ ਵਾਰ ਫਿਰ ਸਖਤ ਚੋਟ

ਚੰਡੀਗੜ੍ਹ – ਪੰਜਾਬ ਦੇ ਦੌਰੇ ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਹਾਨੇ ਸਥਾਨਕ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਤੇ ਇਕ ਵਾਰ ਫਿਰ ਸਖਤ ਚੋਟ ਕੀਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ 12 ਸਾਲ ਪਹਿਲਾਂ ਜਦ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਰਬਾਰ ਸਾਹਿਬ ਆਏ ਸਨ ਤਾਂ ਉਸ ਸਮੇਂ ਸੁਖਬੀਰ ਬਾਦਲ ਦੇ ਕਹਿਣ `ਤੇ ਰਤਨ ਸਿੰਘ ਅਜਨਾਲਾ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਨਹੀਂ ਆਉਣ ਦਿੱਤਾ ਸੀ।

ਅੱਜ ਬਿਲਕਲ ਉਸੇ ਤਰ੍ਹਾਂ ਹੀ ਸੁਖਬੀਰ ਬਾਦਲ ਨਾਲ ਹੋਇਆ।

ਇਸ ਵਿਸ਼ੇਸ਼ ਇੰਟਰਵਿਊ ਵਿਚ ਸਿੱਧੂ ਨੇ ਭਾਰਤ-ਕੈਨੇਡਾ ਸਬੰਧਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਜਸਟਿਨ ਟਰੂਡੋ ਨਾਲ ਹੋਈ ਮੁਲਾਕਾਤ ਦਾ ਬਿਓਰਾ ਵੀ ਦਿੱਤਾ।ਮੀਡੀਆ ਨੇ ਸਿੱਧੂ ਤੋਂ ਜੋ ਸਵਾਲ ਪੁੱਛੇ ੳੇੁਹਨਾ ਦਾ ਜਵਾਬ ਇਸ ਅੰਦਾਜ ਮਿਲਿਆ ।ਜਦੋਂ ਉਹਨਾ ਨੂੰ ਪੁਛਿਆ ਗਿਆਂ ਕਿ  ਜਸਟਿਨ ਟਰੂਡੋ ਦੇ ਪੰਜਾਬ ਵਿਚ ਹੋਏ ਸਵਾਗਤ ਤੋਂ ਕੀ ਤੁਸੀਂ ਸੰਤੁਸ਼ਟ ਹੋ?

 ਤਾ ਸਿੱਧੂ ਨੇ ਕਿਹਾ ਕਿ  ਜਸਟਿਨ ਟਰੂਡੋ ਨੇ ਕੈਨੇਡਾ ਵਿਚ ਪੰਜਾਬੀਆਂ ਦਾ ਮਾਣ ਵਧਾਇਆ ਹੈ। ਕੈਨੇਡਾ ਵਿਚ ਪੰਜਾਬੀਆਂ ਦੀ ਆਬਾਦੀ 1.4 ਫੀਸਦੀ ਹੈ ਅਤੇ ਉਥੇ ਕੈਬਨਿਟ ਵਿਚ 4 ਪੰਜਾਬੀ ਮੰਤਰੀ ਹਨ। ਭਾਰਤ ਵਿਚ ਵੀ ਪੰਜਾਬੀਆਂ ਨੂੰ ਕੇਂਦਰੀ ਕੈਬਨਿਟ `ਚ ਪੰਜਾਬੀਆਂ ਨੂੰ ਇੰਨਾ ਮਾਣ ਨਹੀਂ ਮਿਲਿਆ ਹੈ।

ਟਰੂਡੋ ਉਹ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਕਾਮਾਗਾਟਾਮਾਰੂ ਘਟਨਾ ਲਈ ਜਨਤਕ ਤੌਰ `ਤੇ ਮੁਆਫੀ ਮੰਗੀ। ਝੁਕਦਾ ਉਹ ਹੈ ਜਿਸ ਵਿਚ ਜਾਨ ਹੁੰਦੀ ਹੈ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਉਨ੍ਹਾਂ ਦਾ ਸਵਾਗਤ ਕਰਨ ਦਾ ਮੌਕਾ ਮਿਲਿਆ।

 

 ਜਦੋ ਉਹਨਾ ਨੂੰ ਪੁਛਿਆ ਗਿਆ ਕਿ ਤੁਹਾਨੂੰ ਜਸਟਿਨ ਟਰੂਡੋ ਦੀ ਸਭ ਤੋਂ ਚੰਗੀ ਗੱਲ ਕਿਹੜੀ ਲੱਗੀ?

ਤਾ ਜਵਾਬ ‘ਚ ਸਿੱਧੂ ਨੇ ਕਿਹਾ  ਟਰੂਡੋ ਦੀ ਸਾਦਗੀ ਮੇਰੇ ਮਨ ਨੂੰ ਭਾ ਗਈ। ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਦੌਰਾਨ ਉਹ ਲੰਗਰ ਹਾਲ ਵਿਚ ਗਏ ਅਤੇ ਉਥੇ ਜ਼ਮੀਨ `ਤੇ ਬੈਠ ਕੇ ਖੁਦ ਰੋਟੀਆਂ ਵੇਲੀਆਂ। ਇਸ ਤੋਂ ਜ਼ਿਆਦਾ ਸਾਦਗੀ ਕੀ ਹੋ ਸਕਦੀ ਹੈ? ਉਹ ਜ਼ਮੀਨ ਨਾਲ ਜੁੜੇ ਅਤੇ ਸਾਦਾ ਇਨਸਾਨ ਨਜ਼ਰ ਆਏ। ਉਨ੍ਹਾਂ ਵਿਚ ਆਪਣੇ ਅਹੁਦੇ ਦਾ ਕੋਈ ਘੁਮੰਡ ਨਹੀਂ ਸੀ।

 ਕੀ ਗੱਲਬਾਤ ਦੌਰਾਨ ਲੱਗਾ ਕਿ ਉਹ ਵੱਖਵਾਦੀ ਅਨਸਰਾਂ ਦੇ ਸਮਰਥਕ ਹਨ?

ਮੈਨੂੰ ਇਕ ਵਾਰ ਵੀ ਅਜਿਹਾ ਨਹੀਂ ਲੱਗਾ। ਗੱਲਬਾਤ ਦੌਰਾਨ ਨਿਵੇਸ਼, ਵਪਾਰ ਅਤੇ ਪੰਜਾਬੀਆਂ ਨੂੰ ਜੜ੍ਹਾਂ ਨਾਲ ਜੋੜਨ ਦੀ ਗੱਲ ਹੋਈ।

ਉਨ੍ਹਾਂ ਇਕ ਬਹੁਤ ਦਿਲਚਸਪ ਗੱਲ ਕਹੀ ਕਿ ਕੈਨੇਡਾ ਸੁਤੰਤਰ ਵਿਚਾਰਾਂ ਦਾ ਸਮਰਥਕ ਹੈ ਅਤੇ ਦੇਸ਼ ਵਿਚ ਕਿਸੇ ਨੂੰ ਵੀ ਆਪਣੀ ਗੱਲ ਰੱਖਣ ਦੀ ਆਜ਼ਾਦੀ ਹੈ ਪਰ ਇਸ ਆਜ਼ਾਦੀ ਦੀ ਵੀ ਇਕ ਹੱਦ ਹੈ ਅਤੇ ਇਹ ਆਜ਼ਾਦੀ ਜੇਕਰ ਹਿੰਸਕ ਰੂਪ ਲੈਂਦੀ ਹੈ ਤਾਂ ਕੈਨੇਡਾ ਉਸ ਦਾ ਸਮਰਥਨ ਨਹੀਂ ਕਰਦਾ।

 ਜਸਟਿਨ ਟਰੂਡੋ ਦੇ ਦੌਰੇ ਨੂੰ ਤੁਸੀਂ ਕਿਸ ਰੂਪ ਵਿਚ ਦੇਖਦੇ ਹੋ?

 ਅੱਜ ਭਗਵਾਨ ਨੇ ਦੱਸਿਆ ਕਿ `ਉਹ ਹੈ।` ਲੋਕ ਭਗਵਾਨ ਨੂੰ ਭੁੱਲ ਜਾਂਦੇ ਹਨ ਪਰ ਭਗਵਾਨ ਉਨ੍ਹਾਂ ਨੂੰ ਸਮੇਂ-ਸਮੇਂ `ਤੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਰਹਿੰਦਾ ਹੈ। ਅੱਜ ਭਗਵਾਨ ਵਿਚ ਮੇਰੀ ਆਸਥਾ ਹੋਰ ਮਜ਼ਬੂਤ ਹੋਈ ਹੈ।

12 ਸਾਲ ਪਹਿਲਾਂ ਸੁਖਬੀਰ ਬਾਦਲ ਸੱਤਾ ਵਿਚ ਸਨ ਅਤੇ

ਉਨ੍ਹਾਂ ਨੇ ਸਟੀਫਨ ਹਾਰਪਰ ਦੇ ਅੰਮ੍ਰਿਤਸਰ ਦੌਰੇ ਦੌਰਾਨ ਮੈਨੂੰ ਅਤੇ ਰਤਨ ਸਿੰਘ ਅਜਨਾਲਾ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਦੂਰ ਰੱਖਿਆ ਸੀ। ਅੱਜ ਬਿਲਕੁਲ ਉਹੋ ਜਿਹੀ ਹੀ ਸਥਿਤੀ ਨਾਲ ਸੁਖਬੀਰ ਨੂੰ ਦੋ-ਚਾਰ ਹੋਣਾ ਪਿਆ ਅਤੇ ਸੁਖਬੀਰ ਨੂੰ ਇਸ ਦੌਰੇ ਦੌਰਾਨ ਅਹਿਮੀਅਤ ਨਹੀਂ ਮਿਲੀ।

 FOR MORE LATEST NEWS AND UPDATES CLICK ON FOLLOWING LINKS

Click to comment

You must be logged in to post a comment Login

Leave a Reply

Most Popular

Facebook

Copyright © 2017 Aone Punjabi TvThemetf

To Top
Show Buttons
Hide Buttons
%d bloggers like this: