current news

ਜੈ-ਰਾਮ ਠਾਕੁਰ ਨੇ ਰਚਿਆ ਹਿਮਾਚਲ `ਚ ਇਤਿਹਾਸ

ਸ਼ਿਮਲਾ -30 ਦਸੰਬਰ-ਖਬਰ ਹਿਮਾਚਲ ਪ੍ਰਦੇਸ਼ ਦੀ ਹੈ।ਜਿੱਥੋ ਦੇ ਇਤਿਹਾਸ `ਚ ਜੈਰਾਮ ਠਾਕੁਰ ਇਸ ਤਰ੍ਹਾਂ ਦੇ ਪਹਿਲੇ ਮੁੱਖ ਮੰਤਰੀ ਹੋਣਗੇ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮੌਜੂਦਗੀ `ਚ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕਣਗੇ। ਜੈਰਾਮ ਹਿਮਾਚਲ ਦੇ 13ਵੇਂ ਮੁੱਖ ਮੰਤਰੀ ਦੇ ਰੂਪ `ਚ ਬੁੱਧਵਾਰ ਨੂੰ ਸਹੁੰ ਚੁੱਕਣਗੇ। ਰਾਜਪਾਲ ਅਚਾਰੀਆ ਦੀ ਹਦਾਇਤ `ਤੇ ਮੁੱਖ ਸਕੱਤਰ ਸਵੇਰੇ 11 ਵਜੇ ਇਤਿਹਾਸਕ ਰਿਜ ਮੈਦਾਨ `ਚ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਕਰਨਗੇ। ਰਾਜਪਾਲ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ। ਕਰੀਬ 2 ਘੰਟੇ ਦੇ ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਵੀਵੀਆਈਪੀ ਦਿੱਲੀ ਲਈ ਰਵਾਨਾ ਹੋ ਜਾਣਗੇ।
ਇਹ ਮੰਤਰੀ-ਨੇਤਾ ਹੋਣਗੇ ਸਹੁੰ ਚੁੱਕ ਸਮਾਗਮ `ਚ ਸ਼ਾਮਲ
ਸਹੁੰ ਚੁੱਕ ਸਮਾਗਮ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਕਈ ਕੇਂਦਰੀ ਮੰਤਰੀ, ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਹੋਰ ਕਈ ਸੂਬਿਆਂ ਦੇ ਡਿਪਟੀ ਮੁੱਖ ਮੰਤਰੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਸਮਾਗਮ ਸ਼ਿਮਲਾ ਦੇ ਇਤਿਹਾਸਕ ਰਿਜ ਮੈਦਾਨ `ਚ ਹੋਵੇਗਾ, ਜਿਸ ਲਈ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ `ਚ ਦੇਸ਼ ਦੇ ਪ੍ਰਧਾਨ ਮੰਤਰੀ ਹਿੱਸਾ ਲੈ ਰਹੇ ਹੋਣ। ਇਸ ਸਮਾਗਮ `ਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਜਗਤ ਪ੍ਰਕਾਸ਼ ਨੱਢਾ, ਰਾਧੇ ਮੋਹਨ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਸੰਸਦੀ ਮਾਮਲਿਆਂ ਦੇ ਮੰਤਰੀ ਅਨੰਤ ਕੁਮਾਰ ਅਤੇ ਥਵਰਚੰਦ ਆਦਿ ਦੇ ਹਾਜ਼ਰ ਹੋਣ ਦੀ ਸੰਭਾਵਨਾ ਹੈ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ ਸ਼ਵਿਰਾਜ ਸੰਿਘ ਚੌਹਾਨ, ਛੱਤੀਸਗਡ਼੍ਹ ਦੇ ਮੁੱਖ ਮੰਤਰੀ ਡਾ. ਰਮਨ ਸੰਿਘ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ, ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦੱਿਤਯਨਾਥ, ਗੁਜਰਾਤ ਦੇ ਮੁੱਖ ਮੰਤਰੀ ਵਜੇ ਰੁਪਾਨੀ, ਹਰਆਣਿਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਉਤਰਾਖੰਡ ਦੇ ਮੁੱਖ ਮੰਤਰੀ ਤ੍ਰਵੇਦਰਾਮ ਸੰਿਘ ਰਾਵਤ, ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ, ਆਸਾਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ, ਬਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਅਤੇ ਜੰਮੂ ਅਤੇ ਕਸ਼ਮੀਰ ਦੇ ਡਪਿਟੀ ਮੁੱਖ ਮੰਤਰੀ ਨਰਿਮਲ ਸੰਿਘ ਆਦਿ ਦੇ ਸਮਾਗਮ `ਚ ਹਿੱਸਾ ਲੈਣ ਦੀ ਸੰਭਾਵਨਾ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ, ਪ੍ਰੋ. ਪ੍ਰੇਮ ਕੁਮਾਰ ਧੂਮਲ, ਭਾਜਪਾ ਦੇ ਕੌਮੀ ਜਥੇਬੰਦਕ ਸਕੱਤਰ ਰਾਮ ਲਾਲ, ਭਾਜਪਾ ਦੇ ਇੰਚਾਰਜ ਮੰਗਲ ਪਾਂਡੇ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸਤਪਾਲ ਸੰਿਘ ਸੱਤੀ ਸਮੇਤ ਆਗੂਆਂ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਨਰੰਿਦਰ ਮੋਦੀ ਸਮੇਤ ਹੋਰ ਵੀ ਵੀ.ਆਈ.ਪੀ.ਆਈ ਸ਼ਮਿਲਾ ਹਵਾਈ ਰਸਤਿਆਂ `ਤੋਂ ਸ਼ਿਮਲਾ ਪਹੁੰਚਣਗੇ। ਸ਼ਮਿਲਾ `ਚ ਮੋਦੀ ਵਸ਼ੇਸ਼ ਜਹਾਜ਼ `ਤੇ ਪਹੁੰਚਣਗੇ। ਇਸੇ ਤਰ੍ਹਾਂ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਅਤੇ ਵੀਵੀਆਈਪੀ ਦਰਜਨ ਹੈਲੀਕਾਪਟਰ `ਚ ਸ਼ਮਿਲਾ ਪਹੁੰਚ ਸਕਦੇ ਹਨ। ਸੁਰੱਖਆ ਿਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਮਿਲਾ ਹਵਾਈ ਅੱਡੇ ਅਤੇ ਕਲਆਨਿ ਹੈਲੀਪੈਡ ਵਿੱਚ ਵਿਸ਼ੇਸ਼ ਚੇਤਾਵਨੀ ਦਿੱਤੀ ਗਈ ਹੈ। ਵੀ.ਵੀ.ਆਈ.ਪੀ. ਦੇ ਸ਼ਮਿਲਾ ਪਹੁੰਚਣ ਦਾ ਰਸਤਾ ਕਿਸੇ ਵੀ ਬਦਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਅਮਰੀਕਾ ਕਰ ਰਿਹਾ ਹੈ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਤੇ ਵਿਚਾਰ

ਆਸ਼ਾ ਕੁਮਾਰੀ ਨੇ ਮੰਗੀ ਮਹਿਲਾ ਕਾਂਸਟੇਬਲ ਤੋਂ ਮੁਆਫੀ

Brack obama & Hillary clinton being admirable personalites of USA

Aishwarya Rai Will appear in double role soon

Triple talak will be infavor of women

 

keep in touch :
facebook : aonetvpunjabi
twitter : AonePunjabi
youtube : AONE PUNJABI TV

Click to comment

You must be logged in to post a comment Login

Leave a Reply

Most Popular

Copyright © 2017 Aone Punjabi TvThemetf

To Top